ਨਿਊਯਾਰਕ ਦੇ ਸਬਵੇਅ ਤੇ ਮੁਸਲਿਮ ਲੜਕੀ ਤੇ ਹੋਏ ਅਟੈਕ ਸਬੰਧੀ ਝੂਠ ਨਿਕਲਿਆਂ

ss1

ਨਿਊਯਾਰਕ ਦੇ ਸਬਵੇਅ ਤੇ ਮੁਸਲਿਮ ਲੜਕੀ ਤੇ ਹੋਏ ਅਟੈਕ ਸਬੰਧੀ ਝੂਠ ਨਿਕਲਿਆਂ

ਝੂਠੀ ਸ਼ਿਕਾਇਤ ਕਰਨ ਤੇ ਉਸ ਵਿਰੁੱਧ ਕੇਸ ਦਰਜ

ਨਿਊਯਾਰਕ, 21 ਦਸੰਬਰ ( ਰਾਜ ਗੋਗਨਾ) ਬੀਤੇ ਦਿਨ ਨਿਊਯਾਰਕ ਦੇ ਮਨਹਾਟਨ ਸਬਵੇਅ ਟ੍ਰੇਨ ਸਵਾਰ ਇਕ ਮਿਸਰ ਮੂਲ ਦੀ ਵਿਦਿਆਰਥਣ ਵੱਲੋਂ ਤਿੰਨ ਸ਼ਰਾਬੀ ਗੋਰਿਆਂ ਨੇ ਉਸ ਉੱਤੇ ਹਮਲਾ ਕਰਨਾ,ਬੁਰਕਾ ਉਤਾਰਨ,ਇਸਲਾਮ ਵਿਰੁੱਧ ਅੱਪਸ਼ਬਦ ਆਖਣ ਡੋਨਾਲਡ ਟਰੰਪ ਦਾ ਨਾਂ ਲੈ ਕੇ ਚੀਕਾਂ ਮਾਰਨ ਦੀ ਸਾਰੀ ਘਟਨਾ ਝੂਠੀ ਅਤੇ ਬੇਬੁਨਿਆਦ ਪਾਈ ਗਈ ਹੈ। ਨਿਊਯਾਰਕ ‘ਚ ਵਾਪਰੀ ਇਹ ਘਟਨਾ ਦੀ ਨਿਊਯਾਰਕ ਵਿਭਾਗ ਦੀ ਨਸਲੀ ਅਪਰਾਧ ਟਾਸਕ ਫੋਰਸ ਦੀ ਜਾਂਚ ਪੜਤਾਲ ਕਰਨ ਤੇ ਮਿਸਰ ਮੂਲ ਦੀ ਮੁਸਲਿਮ ਵਿਦਿਆਰਥਣ ਯਾਸਮੀਨ ਸੇਵੀਦ ਝੂਠੀ ਪਾਈ ਗਈ। ਨਿਊਯਾਰਕ ਦੀ ਟਾਸਕ ਫੋਰਸ ਵੱਲੋਂ ਇਸ ਸਾਰੀ ਘਟਨਾ ਕ੍ਰਮ ਦੀ ਤਫਤੀਸ਼ ਕੀਤੀ ਤਾਂ ਇਹ ਸਾਰਾ ਮਾਮਲਾ ਝੂਠ ਨਿਕਲਿਆਂ,ਜਿਸ ਕਰਕੇ ਪੁਲਿਸ ਨੂੰ ਝੂਠੀ ਸੂਚਣਾ ਦੇਣ ਸਬੰਧੀ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਵੱਲੋ ਵੱਖ ਵੱਖ ਧਰਾਵਾ ਤਹਿਤ ਉਸ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *