ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਮੁਫਤ ਗੈਰ ਕੁਨੈਕਸਨ ਵੰਡੇ

ss1

ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਮੁਫਤ ਗੈਰ ਕੁਨੈਕਸਨ ਵੰਡੇ

ਬਨੂੜ 21 ਦਸੰਬਰ (ਰਣਜੀਤ ਸਿੰਘ ਰਾਣਾ) ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਅੱਜ ਸ਼ਹਿਰ ਦੇ ਵਾਰਡ ਨੰਬਰ 3 ਵਿਖੇ 50 ਦੇ ਕਰੀਬ ਬੀਪੀਐਲ ਪਰਿਵਾਰਾ ਨੂੰ ਮੁਫ਼ਤ ਗੈਸ ਸਿਲੰਡਰ ਤੇ ਚੁੱਲੇ ਵੰਡੇ ਗਏ। ਇਸ ਮੌਕੇ ਭਾਜਪਾ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਜਗਦੀਪ ਸਿੰਘ ਸੋਢੀ ਵਿਸ਼ੇਸ ਤੋਰ ਤੇ ਪੁੱਜੇ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਸੋਢੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾ ਤੋਂ ਪਹਿਲਾ ਦੇਸ਼ ਵਾਸੀਆਂ ਨਾਲ ਜੋ ਵਾਅਦਾ ਕੀਤੇ ਸਨ ਉਹ ਉਨਾਂ ਨੂੰ ਇੱਕ ਇੱਕ ਕਰ ਕੇ ਪੂਰਾ ਕਰ ਰਹੇ ਹਨ। ਉਨਾਂ ਕਿਹਾ ਕਿ ਦੇਸ਼ ਦੇ ਕਈ ਬੀਪੀਐਲ ਪਰਿਵਾਰਾ ਨੇ ਇਹ ਵੀ ਨਹੀ ਸੋਚਿਆ ਹੋਵੇਗਾ ਕਿ ਉਨਾਂ ਨੂੰ ਕਦੇ ਗੈਸ ਚੁੱਲਾ ਨਸੀਬ ਹੋਵੇਗਾ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨਾਂ ਦੇ ਇਸ ਸੁਪਨੇ ਨੂੰ ਹਕੀਕਤ ਵਿਚ ਬਦਲ ਦਿੱਤਾ ਹੈ। ਆਉਣ ਵਾਲੇ ਸਮੇਂ ਵਿਚ ਦੇਸ਼ ਦਾ ਕੋਈ ਵੀ ਅਜਿਹਾ ਗਰੀਬ ਪਰਿਵਾਰ ਨਹੀ ਬਚੇਗਾ ਜਿਸ ਦੇ ਘਰ ਗੈਸ ਚੁੱਲਾ ਨਾ ਬਲਦਾ ਹੋਵੇ। ਉਨਾਂ ਅੱਗੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀਆਂ ਯੋਜਨਾਵਾਂ ਨੂੰ ਨਿਰੰਤਰ ਜਾਰੀ ਰੱਖਣ ਲਈ ਸਾਨੂੰ ਆਉਦੀਆਂ ਪੰਜਾਬ ਵਿਧਾਨ ਸਭਾ ਚੋਣਾ ਵਿਚ ਮੁੜ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਜਿਤਾਉਣਾ ਹੋਵੇਗਾ ਤਾਂ ਕਿ ਪੰਜਾਬ ਵਿਚ ਅਕਾਲੀ ਭਾਜਪਾ ਦੀ ਸਰਕਾਰ ਬਣੇ ਤੇ ਤੁਹਾਨੂੰ ਆਪਣੇ ਹੱਕ ਮਿਲਦੇ ਰਹਿਣ। ਇਸ ਮੌਕੇ ਉਨਾਂ ਨਾਲ ਵਾਰਡ ਕੌਂਸਲਰ ਹੈਪੀ ਕਟਾਰੀਆ, ਅਮਰਦੀਪ ਸਿੰਘ ਖੈਹਰਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਲਛਮਣ ਸਿੰਘ ਚੰਗੇਰਾ, ਭਾਜਪਾ ਦੇ ਜ਼ਿਲਾ ਮੀਤ ਪ੍ਰਧਾਨ ਪ੍ਰੇਮ ਚੰਦ ਥੰਮਨ, ਮੰਡਲ ਪ੍ਰਧਾਨ ਪ੍ਰਿਥੀ ਚੰਦ, ਸਾਬਕਾ ਕੌਂਸਲਰ ਹਰਜੀਤ ਸਿੰਘ ਢਿੱਲੋਂ, ਯੂਵਾ ਮੋਰਚਾ ਦੇ ਪ੍ਰਧਾਨ ਗੁਰਜਿੰਦਰ ਸਿੰਘ, ਗੁਰਚਰਨ ਸਿੰਘ, ਜਥੇ. ਅਜੈਬ ਸਿੰਘ ਭੱਟੀ, ਕਰਮ ਸਿੰਘ ਬਸੀ ਈਸੇ ਖਾਂ, ਗੁਰਚਰਨ ਸਿੰਘ ਕਨੌੜ ਮੋਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *