ਟਕਰਾਅ ਮਗਰੋਂ ਚੀਨ ਨੇ ਮੋੜਿਆ ਅਮਰੀਕਾ ਨੂੰ ਡਰੋਨ

ss1

ਟਕਰਾਅ ਮਗਰੋਂ ਚੀਨ ਨੇ ਮੋੜਿਆ ਅਮਰੀਕਾ ਨੂੰ ਡਰੋਨ

ਬੀਜਿੰਗ (ਪੀਟੀਆਈ) : ਚੀਨ ਨੇ ਮੰਗਲਵਾਰ ਨੂੰ ਅਮਰੀਕਾ ਨੂੰ ਡਰੋਨ ਮੋੜ ਦਿੱਤਾ। ਇਸ ਨੂੰ ਵਿਵਾਦਤ ਦੱਖਣੀ ਚੀਨ ਸਾਗਰ ਤੋਂ ਚੀਨ ਨੇ ਪੰਜ ਦਿਨ ਪਹਿਲਾਂ ਜ਼ਬਤ ਕੀਤਾ ਸੀ। ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨੂੰ ਚੋਰੀ ਕਰਾਰ ਦਿੰਦੇ ਹੋਏ ਕਿਹਾ ਸੀ ਕਿ ਸਾਨੂੰ ਡਰੋਨ ਨਹੀਂ ਚਾਹੀਦਾ। ਚੀਨ ਆਪਣੇ ਕੋਲ ਹੀ ਇਸ ਨੂੰ ਰੱਖ ਲਵੇ।

ਚੀਨੀ ਰੱਖਿਆ ਮੰਤਰਾਲਾ ਨੇ ਕਿਹਾ, ‘ਚੀਨੀ ਅਤੇ ਅਮਰੀਕੀ ਪੱਖਾਂ ‘ਚ ਦੋਸਤਾਨਾ ਗੱਲਬਾਤ ਤੋਂ ਬਾਅਦ ਦੱਖਣੀ ਚੀਨ ਸਾਗਰ ‘ਚ 20 ਦਸੰਬਰ ਨੂੰ ਅਮਰੀਕੀ ਡਰੋਨ ਨੂੰ ਸੌਂਪਣ ਦਾ ਕੰਮ ਪੂਰਾ ਕੀਤਾ ਗਿਆ।’ ਇਸ ਡਰੋਨ ਨੂੰ ਦੱਖਣੀ ਚੀਨ ਸਾਗਰ ‘ਚ ਤਾਇਨਾਤ ਅਮਰੀਕੀ ਸਰਵੇ ਬੇੜੇ ਵੱਲੋਂ ਚਲਾਇਆ ਜਾ ਰਿਹਾ ਸੀ। ਅਮਰੀਕੀ ਬੇੜੇ ਦੀ ਫਰਿਆਦ ਦੇ ਬਾਵਜੂਦ ਚੀਨ ਨੇ ਇਸ ਨੂੰ ਮੋੜਨ ਤੋਂ ਇਨਕਾਰ ਕਰ ਦਿੱਤਾ ਸੀ। ਪੈਂਟਾਗਨ ਦੇ ਪ੍ਰੈੱਸ ਸਕੱਤਰ ਪੀਟਰ ਕੁੱਕ ਨੇ ਵੀ ਚੀਨ ਵੱਲੋਂ ਡਰੋਨ ਵਾਪਸ ਮਿਲਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਡਰੋਨ ਦੱਖਣੀ ਚੀਨ ਸਾਗਰ ਦੇ ਅੰਤਰਰਾਸ਼ਟਰੀ ਜਲ ਖੇਤਰ ‘ਚ ਨਿਯਮਿਤ ਮੁਹਿੰਮ ‘ਤੇ ਸੀ। ਇਸ ਤੋਂ ਪਹਿਲਾਂ ਚੀਨ ਨੇ ਕਿਹਾ ਸੀ ਕਿ ਡਰੋਨ ਘਟਨਾ ਨਾਲ ਸਹੀ ਤਰੀਕੇ ਨਾਲ ਨਿਬੜਿਆ ਜਾਵੇਗਾ ਪਰ ਟਰੰਪ ਦੇ ਦੋਸ਼ਾਂ ਤੋਂ ਬਾਅਦ ਉਸ ਨੇ ਕਿਹਾ ਕਿ ਇਸ ਦਾ ਸਫਲਤਾ ਪੂਰਵਕ ਹੱਲ ਕੱਢ ਲਿਆ ਜਾਵੇਗਾ। ਟਰੰਪ ਨੇ ਟਵੀਟ ਕਰ ਕੇ ਬੀਜਿੰਗ ‘ਤੇ ਅਮਰੀਕੀ ਡਰੋਨ ਚੋਰੀ ਕਰਨ ਦਾ ਦੋਸ਼ ਲਗਾਇਆ ਸੀ। ਉਸ ਦੇ ਟਵੀਟ ਤੋਂ ਬਾਅਦ ਚੀਨੀ ਮੀਡੀਆ ਨੇ ਵੀ ਹਮਲਾਵਰ ਰੁਖ਼ ਅਖ਼ਤਿਆਰ ਕਰ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਟਰੰਪ ‘ਚ ਕੂਟਨੀਤਕ ਤਜ਼ੁਰਬੇ ਦੀ ਘਾਟ ਹੈ। ਉਹ ਸੁਪਰ ਪਾਵਰ ਦੇ ਯੋਗ ਨਹੀਂ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *