ਧੁੰਦ ਅਤੇ ਸਰਦੀ ਕਰਕੇ ਸਕੂਲਾਂ ਅਤੇ ਆਂਗਣਵਾੜੀ ਦਾ ਸਮਾਂ ਬਦਲਿਆ

ss1

ਧੁੰਦ  ਅਤੇ ਸਰਦੀ ਕਰਕੇ ਸਕੂਲਾਂ ਅਤੇ ਆਂਗਣਵਾੜੀ ਦਾ ਸਮਾਂ ਬਦਲਿਆ

ਰੂਪਨਗਰ 21 ਦਸੰਬਰ (ਪ੍ਰਿੰਸ): ਰੋਪੜ ਜ਼ਿਲ੍ਹੇ ਦੇ ਸਾਰੇ ਸਰਕਾਰੀ,ਅੱਰਧ ਸਰਕਾਰੀ, ਪ੍ਰਾਈਵੇਟ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਦਾ ਸਮਾ ਬਾਦਲ ਦਿੱਤਾ ਗਿਆ ਹੈ .ਇਹ ਹੁਕਮ ਕਰਨੇਸ਼ ਸ਼ਰਮਾ ਜਿਲ੍ਹਾ ਮੈਜਿਸਟਰੇਟ,ਰੂਪਨਗਰ ਵੱਲੋਂ ਜਾਰੀ ਕੀਤੇ ਗਏ ਹਨ . ਇਨ੍ਹਾਂ ਵਿਚ ਕਿਹਾ ਗਿਆ ਹੈ ਕਿ ਛੋਟੇ ਬੱਚਿਆ ਦੀ ਸਿਹਤ ਅਤੇ ਜਾਨੀ ਸੁਰੱਖਿਆ ਨੂੰ ਮੱਦੇ ਨਜਰ ਰੱਖਦੇ ਹੋਏ ਜਿਲਾ ਰੂਪਨਗਰ ਅਧੀਨ ਆਉਂਦੇ ਸਾਰੇ ਸਰਕਾਰੀ,ਅੱਰਧ ਸਰਕਾਰੀ, ਪ੍ਰਾਈਵੇਟ ਸਕੂਲਾਂ ਵਿਚ ਸਕੂਲ ਦਾ ਸਮਾਂ ਸਵੇਰੇ 09-30 ਤੋ ਬਾਅਦ ਦੁਪਹਿਰ 03-20 ਵਜੇ ਤੱਕ ਅਤੇ ਆਂਗਣਵਾੜੀ ਸੈਂਟਰਾਂ ਦਾ ਸਮਾ ਸਵੇਰੇ 10-00 ਵਜੇ ਤੋ ਬਾਅਦ ਦੁਪਹਿਰ 01-00 ਵਜੇ ਤੱਕ ਕਰਨ ਦੇ ਹੁਕਮ ਜਾਰੀ ਕੀਤੇ ਹਨ ਜੋ ਕਿ 24 ਦਸੰਬਰ ਤੱਕ ਲਾਗੂ ਰਹਿਣਗੇ।
ਸ਼੍ਰੀ ਕਰਨੇਸ਼ ਸ਼ਰਮਾ ਨੇ ਕਿਹਾ ਕਿ ਇਹ ਹੁਕਮ ਇਸ ਲਈ ਜਾਰੀ ਕੀਤੇ ਗਏ ਹਨ ਕਿਉਂਕਿ ਸਰਦ ਰੁੱਤਾ ਦਾ ਮੋਸਮ ਸੁਰੂ ਹੋ ਚੁੱਕਾ ਹੈ ਅਤੇ ਧੁੰਦ ਵੀ ਪੈ ਰਹੀ ਹੈ,ਇਸ ਕਰਕੇ ਛੋਟੇ ਬੱਚਿਆਂ ਦੀ ਸਿਹਤ ਖਰਾਬ ਹੋਣ ਦਾ ਜਿਆਦਾ ਡਰ ਹੈ। ਇਸ ਤੋ ਇਲਾਵਾ ਸੰਘਣੀ ਧੁੰਦ ਕਾਰਨ ਹਾਦਸੇ ਹੋਣ ਦਾ ਖਤਰਾ ਰਹਿੰਦਾ ਹੈ।ਅਜਿਹੇ ਹਾਲਤਾਂ ਵਿਚ ਘਟਨਾਵਾਂ ਨਾ ਵਾਪਰਨ ਇਸ ਲਈ ਚੌਕਸੀ ਵਰਤਨ ਦੀ ਲੋੜ ਹੈ।

print
Share Button
Print Friendly, PDF & Email