ਜੀਟੀਬੀ ਗਰੁੱਪ ਚ’ ਸ੍ਰੀ ਪ੍ਰੇਮ ਕੁਮਾਰ ਦੀ ਮੁਅਤਲੀ ਵਿਰੁੱਧ ਇਕ ਹੋਰ ਖੁਲਾਸਾ

ss1

ਜੀਟੀਬੀ ਗਰੁੱਪ ਚ’ ਸ੍ਰੀ ਪ੍ਰੇਮ ਕੁਮਾਰ ਦੀ ਮੁਅਤਲੀ ਵਿਰੁੱਧ ਇਕ ਹੋਰ ਖੁਲਾਸਾ

ਮਲੋਟ, 20 ਦਸੰਬਰ (ਆਰਤੀ ਕਮਲ) : ਇਲਾਕੇ ਦੀ ਨਾਮਵਰ ਸੰਸਥਾ ਜੀ.ਟੀ.ਬੀ. ਖਾਲਸਾ ਗਰੁੱਪ ਆਫ ਇੰਸਟੀਚਿਊਟਸ਼ਨ ਵਿੱਚ ਮੁਅਤਲ ਚੱਲ ਰਹੇ ਸ੍ਰੀ ਪ੍ਰੇਮ ਕੁਮਾਰ ਦਾ ਇਕ ਹੋਰ ਖੁਲਾਸਾ ਸਾਹਮਣੇ ਆਇਆ ਹੈ । ਕਾਲਜ ਦੀ ਪ੍ਰਬੰਧਕੀ ਕਮੇਟੀ ਨੂੰ ਸ੍ਰੀ ਪ੍ਰੇਮ ਕੁਮਾਰ ਤੇ ਸ਼ੱਕ ਹੋਣ ਤੇ ਉਸ ਦੀ ਪੜਤਾਲ ਕਰਨ ਲਈ ਦੂਸਰੀ ਕਮੇਟੀ ਗਠਿਤ ਕੀਤੀ ਗਈ, ਜਿਸ ਵਿੱਚ ਉਹਨਾਂ ਦੀ ਨਿੱਜੀ ਫਾਇਲ ਖੋਘਣ ਤੇ ਇਹ ਪਾਇਆ ਗਿਆ ਕਿ ਜਿਸ ਅਹੁੱਦੇ ਲਈ ਮੰਗ ਕਰ ਰਿਹਾ ਸੀ, ਉਸ ਨਾਲ ਸਬੰਧਤ ਕਾਗਜਾਤ ਫਾਇਲ ਵਿੱਚੋ ਗੁੰਮ ਹਨ । ਡਾ: ਉਮੇਸ਼ ਗਰਗ, ਪ੍ਰਿੰਸੀਪਲ ਆਈ ਕਾਲਜ ਨੇ ਕਿਹਾ ਕਿ ਸ੍ਰੀ ਪ੍ਰੇਮ ਕੁਮਾਰ ਨੂੰ ਇਸ ਤਰਾਂ ਦੀਆਂ ਝੂਠੀਆਂ ਸ਼ਿਕਾਇਤਾਂ ਕਰਨੀਆਂ ਸੋਭਾ ਨਹੀ ਦਿੰਦੀਆਂ । ਪ੍ਰੋ: ਅਮਰਪ੍ਰੀਤ ਸਿੰਘ ਲਾਂਬਾ, ਪ੍ਰਿੰਸੀਪਲ ਪੋਲੀਟੈਕਨਿਕ ਨੇ ਕਿਹਾ ਸ੍ਰੀ ਪ੍ਰੇਮ ਕੁਮਾਰ ਨੇ ਡੀਨ ਅਕਾਦਮਿਕ ਦੇ ਅਹੁਦੇ ਦੇ ਯੋਗ ਨਾ ਹੋਣ ਕਰਕੇ ਕਾਗਜਾਂ ਨਾਲ ਛੇੜ-ਛਾੜ ਕੀਤੀ । ਪ੍ਰੋ: ਬਲਜੀਤ ਸਿੰਘ ਖੁਰਾਣਾ, ਫਾਰਮੇਸੀ ਕਾਲਜ ਨੇ ਕਿਹਾ ਕਿ ਸ੍ਰੀ ਪ੍ਰੇਮ ਕੁਮਾਰ ਇਸ ਸਾਰਾ ਕੁਝ ਕਰਕੇ ਨੇ ਸੰਸਥਾ ਨਾਲ ਵਿਸ਼ਵਾਸ਼-ਘਾਤ ਕੀਤਾ ਹੈ । ਸੰਸਥਾ ਦੇ ਡਾਇਰੈਕਟਰ-ਪ੍ਰਿੰਸੀਪਲ ਡਾ: ਰਾਹੁਲ ਮਲਹੋਤਰਾ ਨੇ ਦੁੱਖ ਪ੍ਰਗਟਾਇਆ ਕਿ ਸ੍ਰੀ ਪ੍ਰੇਮ ਕੁਮਾਰ ਦੇ ਅਪਣੀ ਨਿੱਜੀ ਫਾਇਲ ਵਿੱਚੋ ਕਾਗਜ਼ ਗਾਇਬ ਕਰਨਾ ਬਹੁਤ ਹੀ ਸ਼ਰਮਨਾਕ ਹਰਕਤ ਦੱਸੀ । ਉਹਨਾਂ ਨੇ ਇਹ ਵੀ ਕਿਹਾ ਕਿ ਸ੍ਰੀ ਪ੍ਰੇਮ ਕੁਮਾਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਡੀਨ ਅਕਾਦਮਿਕ ਦੇ ਉਚੇ ਅਹੁੱਦੇ ਉਤੇ ਬੈਠ ਕੇ ਇਸ ਤਰਾਂ ਦਾ ਕੰਮ ਕਰਨਾ ਇਨਸਾਨੀਅਤ ਅਤੇ ਸੰਸਥਾ ਨਾਲ ਵਿਸ਼ਵਾਸ਼-ਘਾਤ ਕਰਨਾ ਹੈ । ਹਰ ਸਟਾਫ ਮੈਂਬਰ ਦੀ ਨਿੱਜੀ ਫਾਇਲ ਤੋਂ ਇਲਾਵਾ ਉਸ ਦੀ ਅਸਲ ਕਾਪੀ ਮਾਸਟਰ ਫਾਇਲ ਵਿੱਚ ਮੌਜੂਦ ਹੁੰਦੀ ਹੈ, ਜੋ ਕਿ ਦਫਤਰ ਵਿੱਚ ਮਹਿਫੂਜ ਪਈਆ ਹਨ । ਉਹਨਾਂ ਕਿਹਾ ਕਿ ਇਸ ਜੀਟੀਬੀ ਗਰੁੱਪ ਨੇ ਉਸ ਟਾਇਮ ਵਿੱਚ ਸ੍ਰੀ ਪ੍ਰੇਮ ਕੁਮਾਰ ਨੂੰ ਰਿਆਇਤੀ ਫੀਸ ਤੇ ਪੜਾਈ ਕਰਵਾਈ ਅਤੇ ਬਾਅਦ ਵਿੱਚ ਨੌਕਰੀ ਦਿੱਤੀ  ਗਈ । ਟਰੱਸਟ ਦੇ ਚੇਅਰਮੈਨ ਸ. ਨੱਥਾ ਸਿੰਘ ਮੱਕੜ ਨੇ ਸ੍ਰੀ ਪ੍ਰੇਮ ਕੁਮਾਰ ਪ੍ਰਤੀ ਵਾਪਰੀ ਘਟਨਾ ਤੇ ਦੁੱਖ ਪ੍ਰਗਟਾਇਆ । ਮਨੇਜ਼ਮੈਂਟ ਜੀਟੀਬੀ. ਐਜੂਕੇਸ਼ਨਲ ਟਰੱਸਟ ਨੇ ਕਿਹਾ ਕਿ ਸ੍ਰੀ ਪ੍ਰੇਮ ਕੁਮਾਰ ਪ੍ਰਤੀ ਅਗਾਊਂ ਜਾਂਚ ਕਰਵਾਈਆਂ ਜਾਣਗੀਆਂ, ਜੇਕਰ ਉਹ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ ।

print
Share Button
Print Friendly, PDF & Email

Leave a Reply

Your email address will not be published. Required fields are marked *