ਕੀਰਤਨ ਦਰਬਾਰ ਸੁਸਾਇਟੀ ਵੱਲੋਂ ਵੈਬ ਸਾਇਟ ਲਾਂਚ

ss1

ਕੀਰਤਨ ਦਰਬਾਰ ਸੁਸਾਇਟੀ ਵੱਲੋਂ ਵੈਬ ਸਾਇਟ ਲਾਂਚ

30-16 (1)
ਪੱਟੀ 30 ਅਪ੍ਰੈਲ (ਅਵਤਾਰ ਸਿੰਘ ਢਿੱਲੋਂ): ਸ਼ਹਿਰ ਵਿਚ ਧਾਰਮਿਕ ਅਤੇ ਸਮਾਜਿਕ ਕਾਰਜ ਕਰਦੀ ਸੰਸਥਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਰਜਿ: ਪੱਟੀ ਵੱਲੋਂ ਸੁਸਾਇਟੀ ਦੀ ਵੈਬਸਾਈਟ ਲਾਂਚ ਕੀਤੀ ਗਈ।ਗੁਰਦੁਆਰਾ ਭੱਠ ਸਾਹਿਬ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਇਸ ਵੈਬ ਸਾਇਟ ਦਾ ਉਦਘਾਟਨ ਗੁਰਦੁਆਰਾ ਸਹਿਬ ਦੇ ਮੁੱਖ ਸੇਵਾਦਾਰ ਬਾਬਾ ਸਰੂਪ ਸਿੰਘ ਤੇ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ।ਇਸ ਮੌਕੇ ਤੇ ਸੁਸਾਇਟੀ ਪ੍ਰਧਾਨ ਕੁਲਵਿੰਦਰ ਸਿੰਘ ਤੇ ਸੈਕਟਰੀ ਜੋਗਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕਰੀਬ 30 ਸਾਲ ਤੋਂ ਸੰਤ ਬਾਬਾ ਅਵਤਾਰ ਸੁਰ ਸਿੰਘ ਵਾਲੇ, ਬਾਬਾ ਗੁਰਬਚਨ ਸਿੰਘ ਸੁਰ ਸਿੰਘ ਵਾਲੇ ਅਤੇ ਭਾਈ ਗੁਰਇਕਬਾਲ ਸਿੰਘ ਜੀ ਬੀਬੀ ਕੌਲ਼ਾਂ ਭਲਾਈ ਕੇਂਦਰ ਟਰੱਸਟ ਵਾਲਿਆਂ ਦੀ ਪ੍ਰੇਰਣਾ ਸਦਕਾ ਸ਼ਹਿਰ ਵਿਚ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਅਤੇ ਸਮਾਜਿਕ ਕਾਰਜ ਕਰਦੀ ਆ ਰਹੀ।

ਸੁਸਾਇਟੀ ਦੇ ਕਾਰਜਾਂ ਨੂੰ ਇਟੰਰਨੈਟ ਦੇ ਮਾਧਿਅਮ ਰਾਂਹੀ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਜਾਣੂ ਕਰਾਉਣ ਲਈ ਇਸ ਵੈਬ ਸਾਇਟ ਦਾ ਨਿਰਮਾਣ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਵੈਬ ਸਾਇਟ ਤੇ ਸੁਸਾਇਟੀ ਵੱਲੋਂ ਚੱਲ ਰਹੇ ਕਾਰਜ ਅਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਕਾਰਜਾਂ ਸਬੰਧੀ ਜਾਣਕਾਰੀ ਸੰਗਤਾਂ ਨੂੰ ਮੁਹੱਇਆ ਕਰਵਾਈ ਜਾਵੇਗੀ।ਇਸ ਤੋਂ ਇਲਾਵਾ ਸੰਗਤਾਂ ਲਈ ਪਿਛਲੇ ਹੋ ਚੁੱਕੇ ਸਲਾਨਾ ਕੀਰਤਨ ਦਰਬਾਰ ਦੀਆਂ ਤਸਵੀਰਾਂ, ਆਡੀਓ ਅਤੇ ਵੀਡੀਓ ਜਲਦ ਹੀ ਸਾਇਟ ਤੇ ਜਾਰੀ ਕੀਤੀਆਂ ਜਾਣਗੀਆਂ ਜਿਸ ਨਾਲ ਦੇਸ਼ ਵਿਦੇਸ਼ ਵਿਚ ਬੈਠੀਆਂ ਸੰਗਤਾਂ ਲਾਹਾ ਲੈ ਸਕਦੀਆਂ ਹਨ।ਇਸ ਮੌਕੇ ਤੇ ਗਿਆਨ ਸਿੰਘ ਮਠਾੜੂ, ਨਿਰਮਲ ਸਿੰਘ ਖਜਾਨਚੀ, ਕੁਲਵਿੰਦਰ ਸਿੰਘ ਕਾਕਾ, ਅਵਤਾਰ ਸਿੰਘ ਢਿਲੋਂ, ਇਕਬਾਲ ਸਿੰਘ ਜੌਲੀ, ਲਖਬੀਰ ਸਿੰਘ, ਹਰਪ੍ਰੀਤ ਸਿੰਘ ਸਿੰਘਾਪੁਰ ਵਾਲੇ, ਜਗਦੀਪ ਸਿੰਘ ਭਾਟੀਆ, ਅਮਰਜੀਤ ਸਿੰਘ, ਰਾਜਿੰਦਰ ਸਿੰਘ, ਗਿਆਨ ਸਿੰਘ, ਬਲਵਿੰਦਰ ਸਿੰਘ, ਬਾਬਾ ਅਮਰਜੀਤ ਸਿੰਘ, ਬਾਬਾ ਨਿਰਮਲ ਸਿੰਘ, ਬਾਬਾ ਪਰਗਟ ਸਿੰਘ, ਬਾਜ ਸਿੰਘ ਗੋਪਾਲਾ, ਕਰਮਜੀਤ ਸਿੰਘ ਸੋਨੂੰ, ਹਰਪਰੀਤ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *