ਪੇਂਡੂ ਅਤੇ ਖੇਤ ਮਜ਼ਦੂਰਾਂ ਨੂੰ ਯੋਜਨਾਵਾਂ ਤੋਂ ਦੂਰ ਰੱਖ ਕੇ ਖੋਏ ਜਾ ਰਹੇ ਨੇ ਹੱਕ

ss1

ਪੇਂਡੂ ਅਤੇ ਖੇਤ ਮਜ਼ਦੂਰਾਂ ਨੂੰ ਯੋਜਨਾਵਾਂ ਤੋਂ ਦੂਰ ਰੱਖ ਕੇ ਖੋਏ ਜਾ ਰਹੇ ਨੇ ਹੱਕ

20-16
ਝਬਾਲ 19 ਮਈ (ਹਰਪ੍ਰੀਤ ਸਿੰਘ ਝਬਾਲ): ਜਿਥੇ ਸਰਕਾਰਾਂ ਵੱਲੋਂ ਪੇਂਡੂ ਅਤੇ ਖੇਤ ਮਜ਼ਦੂਰਾਂ ਸਮੇਤ ਦਿਹਾੜੀਦਾਰ ਕਾਮਿਆਂ ਨੂੰ ਕਿਸੇ ਵੀ ਸਰਕਾਰੀ ਲਾਭ ਹਿਤੂ ਯੋਜਨਾਂ ਦਾ ਹਿੱਸਾ ਨਹੀ ਬਣਾਇਆ ਗਿਆ ਉਥੇ ਹੀ ਮਜ਼ਦੂਰਾਂ ਲਈ ਜਾਰੀ ਥੋੜੀਆਂ ਜਹੀਆਂ ਵੀ ਸਰਕਾਰੀ ਯੋਜਨਾਵਾਂ ਤੋਂ ਦੂਰ ਰੱਖ ਕੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਗਰੀਬਾਂ ਦੇ ਹੱਕ ਦਬਾਉਣ ਤੋਂ ਕੋਈ ਗੁਰੇਜ ਨਹੀ ਕੀਤਾ ਜਾ ਰਿਹਾ । ਇਹ ਪ੍ਰਗਟਾਵਾ ਪਿੰਡ ਕੋਟ ਧਰਮ ਚੰਦ ਕਲਾਂ ਵਿਖੇ ਕੰਸਟਰੱਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਏਟਕ ਪੰਜਾਬ ਦੀ ਸਾਥੀ ਗੁਲਜਾਰ ਸਿੰਘ, ਸੇਵਾ ਸਿੰਘ ਅਤੇ ਮੁੱਖਤਾਰ ਸਿੰਘ ਦੀ ਅਗਵਾਈ ਹੇਠ ਰੱਖੀ ਮੀਟਿੰਗ ਮੌਕੇ ਸੀਪੀਆਈ ਦੇ ਆਗੂ ਕਾਮਰੇਡ ਦਵਿੰਦਰ ਕੁਮਾਰ ਸੋਹਲ, ਲਖਵਿੰਦਰ ਗੁਪਾਲਪੁਰਾ ਅਤੇ ਬਲਕਾਰ ਸਿੰਘ ਦੁਧਾਲਾ ਨੇ ਸੰਬੋਧਨ ਕਰਦਿਆਂ ਕੀਤਾ। ਉਕਤ ਆਗੂਆਂ ਨੇ ਆਖਿਆ ਕਿ ਮਨਰੇਗਾ, ਮਕਾਨ ਉਸਾਰੀ ਅਤੇ ਖੇਤ ਮਜ਼ਦੂਰਾਂ ਨੂੰ ਅਨਪੜ ਹੋਣ ਕਰਕੇ ਕਿਸੇ ਕਾਨੂੰਨ ਦੀ ਜਾਣਕਾਰੀ ਨਾ ਹੋਣ ਦੇ ਇਵਜ ਵਜੋਂ ਕਥਿਤ ਸਰਕਾਰੀ ਅਧਿਕਾਰੀਆਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਜਿਥੇ ਵਿਤਕਰੇਬਾਜੀ ਦੀ ਚੱਕੀ ’ਚ ਪੀਸਿਆ ਜਾ ਰਿਹਾ ਉਥੇ ਹੀ ਸਰਕਾਰ ਦੀ ਬਹੁਤ ਸਾਰੀਆਂ ਯੋਜਨਾਵਾਂ ਤੋਂ ਦੂਰ ਰੱਖ ਕੇ ਉਨ੍ਹਾਂ ਦੇ ਹੱਕ ਵੀ ਖੋਹੇ ਜਾ ਰਹੇ ਹਨ। ਉਕਤ ਆਗੂਆਂ ਨੇ ਮਜ਼ਦੂਰਾਂ ਨੂੰ ਸਰਕਾਰੀ ਤੌਰ ’ਤੇ ਮਾਨਤਾ ਪ੍ਰਾਪਤ ਅਜਿਹੀਆਂ ਯੂਨੀਅਨਾਂ ਨਾ ਜੁੜਣ ਦੀ ਅਪੀਲ ਕਰਦਿਆਂ ਆਖਿਆ ਕਿ ਯੂਨੀਅਨ ਨਾਲ ਜੁੜੇ ਮਜ਼ਦੂਰ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਜਿੰਮੇਵਾਰੀ ਯੂਨੀਅਨ ਦੀ ਹੋਵੇਗੀ।

ਉਨ੍ਹਾਂ ਆਖਿਆ ਕਿ ਆਉਣ ਵਾਲੇ ਦਿਨਾਂ ’ਚ ਪਿੰਡ ਪਿੰਡ ਪਹੁੰਚ ਕਰਕੇ ਕੰਸਟੱਰਕਟਰ ਮਜ਼ਦੂਰ ਯੂਨੀਅਨ ਦੀਆਂ ਕਮੇਟੀਆਂ ਬਨਾਉਣ ਲਈ ਚੋਣਾ ਕਰਵਾ ਕੇ ਜ਼ਿਲ੍ਹਾ ਤਰਨਤਾਰਨ ਬਾਡੀ ਦਾ ਗਠਨ ਕੀਤਾ ਜਾਵੇਗਾ। ਮਜ਼ਦੂਰ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿਵਾਉਣ ਲਈ ਪੂਰੇ ਜ਼ਿਲ੍ਹੇ ਅੰਦਰ ਜੋਰਦਾਰ ਸਘੰਰਸ਼ ਵਿਢਿਆ ਜਾਵੇਗਾ। ਇਸ ਮੌਕੇ ਸਾਥੀ ਮੇਜਰ ਸਿੰਘ, ਗੁਰਨਾਮ ਸਿੰਘ, ਲਖਬੀਰ ਸਿੰਘ, ਕੰਵਲਜੀਤ ਸਿੰਘ, ਬੀਬੀ ਸਿਮਰਜੀਤ ਕੌਰ, ਬਲਵਿੰਦਰ ਕੌਰ ਅਤੇ ਕੰਵਲਜੀਤ ਕੌਰ ਵੱਲੋਂ ਵੀ ਸੰਬੋਧਨ ਕੀਤਾ ਗਿਆ। ਆਏ ਹੋਏ ਸਾਥੀ ਆਗੂਆਂ ਦਾ ਸਾਥੀ ਗੁਲਜਾਰ ਸਿੰਘ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਮਜ਼ਦੂਰ ਏਕਤੇ ਨੂੰ ਮਜਬੂਤ ਕਰਨ ਦੀ ਗਰੀਬ ਲੋਕਾਂ ਅਪੀਲ ਕੀਤੀ ਗਈ।

print
Share Button
Print Friendly, PDF & Email