ਰਾਜੋਮਾਜਰਾ ਅਤੇ ਧੂਰਾ ਸਕੂਲ ਵਿੱਚ ਗਣਿਤ ਸਪਤਾਹ ਮਨਾਇਆ ਗਿਆ

ss1

ਰਾਜੋਮਾਜਰਾ ਅਤੇ ਧੂਰਾ ਸਕੂਲ ਵਿੱਚ ਗਣਿਤ ਸਪਤਾਹ ਮਨਾਇਆ ਗਿਆ

ਧੂਰੀ, 20 ਦਸੰਬਰ/ਰਾਜੇਸ਼ਵਰ ਪਿੰਟੂ, ਬਿੰਨੀ ਗਰਗ : ਸਰਕਾਰੀ ਹਾਈ ਸਕੂਲ ਰਾਜੋਮਾਜਰਾ ਵਿਖੇ ਸਕੂਲ ਮੁਖੀ ਜੋਗਾ ਸਿੰਘ ਵੜੈਚ ਦੀ ਅਗਵਾਹੀ ਹੇਠ ਗਣਿਤ ਸਪਤਾਹ ਮਨਾਇਆ ਗਿਆ, ਜਿਸ ਵਿੱਚ ਗਣਿਤ ਕਲੱਬ ਦੇ ਇੰਚਾਰਜ ਰੋਹਿਤ ਕੁਮਾਰ ਨੇ ਹਿਸਾਬਦਾਨ ਸ੍ਰੀ ਨਿਵਾਸ ਰਾਮਾਨੁਜ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਵਿਦਿਆਰਥੀਆਂ ਨੁੰ ਉਨਾਂ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਗਣਿਤ ਦੀ ਨੇਚਰ ਅਤੇ ਗਣਿਤ ਬਾਰੇ ਅਹਿਮ ਜਾਣਕਾਰੀ ਦੇ ਕੇ ਵਿਦਿਆਰਥੀਆਂ ਦੇ ਗਿਆਨ ਵਿੱਚ ਅਥਾਹ ਵਾਧਾ ਕੀਤਾ। ਸਕੂਲ ਮੁਖੀ ਜੋਗਾ ਸਿੰਘ ਵੜੈਚ ਨੇ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਵਿੱਚ ਰੁੱਚੀ ਵਧਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਸਟਾਫ਼ ਵਿੱਚ ਅਮਰੀਕ ਸਿੰਘ ਗਾਗਾ, ਅਮਿਤ ਸ਼ਰਮਾ, ਹਰਪ੍ਰੀਤ ਸਿੰਘ, ਪ੍ਰਮੋਦ ਲਤਾ, ਨਿਸ਼ਾ ਬਾਂਸਲ, ਪਰਵਿੰਦਰ ਕੌਰ, ਗੀਤਾ ਰਾਣੀ, ਸੋਨੀਆ ਬਾਂਸਲ, ਸੁਖਵੀਰ ਕੌਰ ਆਦਿ ਵੀ ਹਾਜਰ ਸਨ।
ਇਸੇ ਤਰਾਂ ਸਰਕਾਰੀ ਹਾਈ ਸਕੂਲ ਧੂਰਾ ਵਿਖੇ ਸਕੂਲ ਮੁਖੀ ਸ਼ੁਸ਼ਮਾ ਰਾਣੀ ਦੀ ਅਗਵਾਈ ਹੇਠ ਗਣਿਤ ਸਪਤਾਹ ਮਨਾਇਆ ਗਿਆ ਅਤੇ ਹਾਜਰੀਨ ਨੂੰ ਮੈਥ ਮਾਸਟਰ ਚੇਤਨ ਕੁਮਾਰ ਨੇ ਜਾਣਕਾਰੀ ਦਿੱਤੀ।

print
Share Button
Print Friendly, PDF & Email

Leave a Reply

Your email address will not be published. Required fields are marked *