ਕੈਪਟਨ ਦੇ ਜੱਦੀ ਪਿੰਡ ਮਹਿਰਾਜ ਦੇ ਟਕਸਾਲੀ ਕਾਂਗਰਸੀ ਆਗੂ ਅਮਰਧੀਰ ਸਿੱਧੂ ਨੂੰ ਆਜ਼ਾਦ ਉਮੀਦਵਾਰ ਖੜਾ ਕਰਨ ਦੇ ਰੌਂਅ ‘ਚ

ss1

ਕੈਪਟਨ ਦੇ ਜੱਦੀ ਪਿੰਡ ਮਹਿਰਾਜ ਦੇ ਟਕਸਾਲੀ ਕਾਂਗਰਸੀ ਆਗੂ ਅਮਰਧੀਰ ਸਿੱਧੂ ਨੂੰ ਆਜ਼ਾਦ ਉਮੀਦਵਾਰ ਖੜਾ ਕਰਨ ਦੇ ਰੌਂਅ ‘ਚ
ਕਾਂਗਰਸ ਉਮੀਦਵਾਰ ਨੂੰ ਲੱਗ ਸਕਦੈ ਖੋਰਾ

ਰਾਮਪੁਰਾ ਫੂਲ਼ 20 ਦਸੰਬਰ (ਜਸਵੰਤ ਦਰਦ ਪ੍ਰੀਤ ) ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਦੇ ਟਕਸਾਲੀਆਂ ਆਗੂਆਂ ਵਲੋਂ ਕਾਂਗਰਸ ਵਲੋ ਐਲਾਨੇ ਉਮੀਦਵਾਰ ਗੁਰਪ੍ਰੀਤ ਕਾਂਗੜ ਪ੍ਰਤੀ ਦਿਖਾਈ ਜਾ ਨਰਾਜਗੀ ਕਾਂਗਰਸ ਲਈ ਭਾਰੀ ਪੈ ਸਕਦੀ ਹੈ । ਇੱਥੇ ਜਿਕਰ ਕਰਨਾ ਬਣਦਾ ਕਿ ਪੰਜਾਬ ਦੇ ਸਭ ਤੋ ਵੱਡੇ ਪਿੰਡ ਤੇ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਇਸ ਪਿੰਡ ਚ ਕਾਂਗਰਸ ਦਾ ਵੱਡਾ ਵੋਟ ਬੈਂਕ ਹੈ ।ਪਿੰਡ ਮਹਿਰਾਜ ਦੇ ਟਕਸਾਲੀ ਕਾਂਗਰਸੀ ਆਗੂਆਂ ਜਿੰਨਾਂ ਵਿਚ ਮਿੱਠੂ ਵੈਦ,ਗੁਰਮੇਲ ਸਿੰਘ ਲੀਡਰ ,ਭਿੰਦਰ ਸਿੰਘ ਭੱਠੇ ਵਾਲੇ ,ਡਾ. ਜਗਸੀਰ ਸਿੰਘ ,ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ,ਅਮਰਜੀਤ ਸਿੰਘ ,ਦਵਿੰਦਰ ਸਿੰਘ, ਲੀਲਾ ਸਿੰਘ, ਡਾ. ਗੁਰਮੇਲ ਸਿੰਘ,ਨੈਬ ਸਿੰਘ ਸਾਬਕਾ ਡਾਇਰੈਕਟਰ,ਨਛੱਤਰ ਸਿੰਘ ਸਾਬਕਾ ਪੰਚ ਇਸ ਗੱਲੋ ਖਫਾ ਹਨ ਕਿ ਕਾਂਗਰਸ ਵਲੋ ਐੇਲਾਨੇ ਉਮੀਦਵਾਰ ਗੁਰਪ੍ਰੀਤ ਕਾਂਗੜ ਵਲੋ ਪਿਛਲੀਆਂ ਚੋਣਾਂ ਵਿਚ ਹਾਰਨ ਤੋ ਬਾਅਦ ਕਦੇ ਵੀ ਮਹਿਰਾਜ ਦੇ ਟਕਸਾਲੀ ਕਾਂਗਰਸੀਆਂ ਦਾ ਹਾਲ ਨੀ ਪੁੱਛਿਆ ।ਉਹਨਾਂ ਦੋਸ਼ ਲਾਇਆ ਕਿ ਕਾਂਗੜ ਨੇ ਲਗਾਤਾਰ ਇੰਨਾਂ ਵਰਕਰਾਂ ਨੂੰ ਨਜ਼ਰ ਅੰਦਾਜ਼ ਕਰਕੇ ਅੱਖੋਂ ਪਰੋਖੇ ਕੀਤਾ ਹੈ ।ਕਾਂਗਰਸੀ ਵਰਕਰਾਂ ਨੇ ਕਿਹਾ ਭਲਕੇ ਉਹ ਇਲਾਕੇ ਦੇ ਕਾਂਗਰਸੀ ਵਰਕਰਾਂ ਦੀ ਇੱਕ ਮੀਟਿਗ ਸੱਦ ਰਹੇ ਨੇ ਜਿਸ ਵਿਚ ਕਾਂਗਰਸ ਦੇ ਧੜੱਲੇ ਦਾਰ ਨੇਤਾ ਸਵ. ਹਰਬੰਸ ਸਿੱਧੂ ਦੇ ਪੁੱਤਰ ਅਮਰਧੀਰ ਸਿੱਧੂ ਜੀ ਜੋ ਕਿ ਲਗਾਤਾਰ ਕਿੰਨੇ ਸਾਲਾਂ ਤੋ ਸਮੁੱਚੇ ਹਲਕੇ ਦੇ ਪਿੰਡਾਂ ਚ ਵਰਕਰਾਂ ਦੇ ਦੁੱਖ ਸੁੱਖ ਵੰਡਾਉਂਦੇ ਆ ਰਹੇ ਹਨ ਨੂੰ ਆਜ਼ਾਦ ਉਮੀਦਵਾਰ ਵਜੋ ਖੜਾ ਕਰਨਗੇ ।ਇੱਥੇ ਇਹ ਵੀ ਜਿਕਰ ਕਰਨਾ ਬਣਦਾ ਕਿ ਮੌਜੂਦਾ ਅਕਾਲੀ ਭਾਜਪਾ ਸਰਕਾਰ ਨੇ ਇਸ ਪਿੰਡ ਚ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਦਿੱਤੀ ਹੈ ।ਅਕਾਲੀਆਂ ਵਲੋ ਕਾਂਗਰਸ ਦੇ ਵੋਟ ਬੈਂਕ ਨੂੰ ਖੋਰਾ ਲਾਉਣ ਕੀਤਾ ਵਿਕਾਸ ਕਾਰਜ ਏਨੀ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਟਕਸਾਲੀ ਕਾਂਗਰਸੀ ਆਗੂਆਂ ਵਲੋ ਆਜਾਦ ਉਮੀਦਵਾਰ ਖੜਾ ਕਰਨਾ ਜਿੱਥੇ ਹਾਕਮ ਧਿਰ ਲਈ ਸੋਨੇ ਤੇ ਸੁਹਾਗੇ ਵਰਗੀ ਗੱਲ ਹੋਵੇਗੀ ਉੱਥੇ ਹੀ ਕਾਂਗਰਸੀ ਉਮੀਦਵਾਰ ਨੂੰ ਖੋਰਾ ਲਾਵੇਗਾ ।

ਕੀ ਕਹਿਣਾ ਅਮਰਧੀਰ ਸਿੱਧੂ ਦਾ- ਇਸ ਸਬੰਧੀ ਅਮਰਧੀਰ ਸਿੱਧੂ ਦਾ ਕਹਿਣਾ ਕਿ ਉਹ ਸਮੁੱਚੇ ਇਲਾਕੇ ਦੇ ਟਕਸਾਲੀ ਕਾਂਗਰਸੀ ਵਰਕਰਾਂ ਦਾ ਦਿਲੋਂ ਸਤਿਕਾਰ ਕਰਦੇ ਹਨ ਜੋ ਵੀ ਇਲਾਕੇ ਦੇ ਵਰਕਰ ਫੈਸਲਾ ਕਰਨਗੇ ਉਹਨਾਂ ਨੂੰ ਖਿੜੇ ਮਿੱਥੇ ਸਵੀਕਾਰ ਹੋਵੇਗਾ ।

print
Share Button
Print Friendly, PDF & Email

Leave a Reply

Your email address will not be published. Required fields are marked *