ਜਸਬੀਰ ਸਿੰਘ ਰਤਨ ਅਕਾਲੀ ਜੱਥਾ ਸ਼ਹਿਰੀ ਦੇ ਬਣੇ ਮੀਤ ਪ੍ਰਧਾਨ

ss1

ਜਸਬੀਰ ਸਿੰਘ ਰਤਨ ਅਕਾਲੀ ਜੱਥਾ ਸ਼ਹਿਰੀ ਦੇ ਬਣੇ ਮੀਤ ਪ੍ਰਧਾਨ
ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਨੇ ਕੀਤਾ ਨਵਨਿਯੁੱਕਤ ਅਹੁਦੇਦਾਰਾਂ ਨੂੰ ਸਨਮਾਨਤ

ਅੰਮ੍ਰਿਤਸਰ 20 ਦਸੰਬਰ (ਹੈਪੀ) ਬੀਤੇ ਦਿਨੀ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ ਹੇਠ ਅਕਾਲੀ ਜੱਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਵੱਲੋ ਅੰਮ੍ਰਿਤਸਰ ਸ਼ਹਿਰੀ ਦੇ ਜੱਥੇਬੰਧਕ ਢਾਂਚੇ ਦਾ ਐਲਾਨ ਕੀਤਾ ਗਿਆ, ਜਿਸ ਦੋਰਾਨ ਕਾਫੀ ਲੰਮੇ ਸਮੇਂ ਤੋ ਪਾਰਟੀ ਨਾਲ ਦਿਨ-ਰਾਤ ਵਫਾਦਾਰੀ ਕਰਕੇ ਪਾਰਟੀ ਵਿਚ ਸੇਵਾ ਨਿਭਾ ਰਹੇ ਵਰਕਰਾਂ ਨੂੰ ਪਾਰਟੀ ਵੱਲੋ ਅਹੁਦੇਦਾਰੀਆਂ ਦੇ ਕੇ ਨਿਵਾਜਿਆ ਗਿਆ ਹੈ। ਅਕਾਲੀ ਤੇ ਟਕਸਾਲੀ ਆਗੂ ਜਸਬੀਰ ਸਿੰਘ ਰਤਨ ਜੋ ਕਾਫੀ ਲੰਮੇ ਸਮੇ ਤੋ ਯੂਥ ਅਕਾਲੀ ਦਲ ਪਾਰਟੀ ਵੱਲੋ ਪੁਤਲੀਘਰ ਦੇ ਸਰਕਲ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਵੀ ਰਹਿ ਚੁੱਕੇ ਸਨ ਉਨ੍ਹਾ ਦੀ ਪਾਰਟੀ ਪ੍ਰਤੀ ਸੇਵਾਵਾ ਨੂੰ ਵੇਖਦੇ ਹੋਏ ਜਸਬੀਰ ਸਿੰਘ ਰਤਨ, ਸੁਰਿੰਦਰਪਾਲ ਸਿੰਘ ਬਿੱਲਾ, ਗੁਰਮੁੱਖ ਸਿੰਘ ਬਿੱਟੂ (ਤਿੰਨੇ ਵਾਈਸ ਪ੍ਰਧਾਨ), ਜਸਬੀਰ ਸਿੰਘ ਭੋਲਾ, ਸੁਰਿੰਦਰ ਸਿੰਘ ਚੀਮਾ, ਤਰਲੋਚਨ ਸਿੰਘ ਧਾਮੀ (ਤਿੰਨੇ ਸੱਕਤਰ), ਪਰਮਜੀਤ ਸਿੰਘ ਪੰਮਾ, ਦਵਿੰਦਰ ਸਿੰਘ ਸੰਧੂ (ਦੋਵੇਂ ਜਥੇਬੰਧਕ ਸਕੱਤਰ) ਨੂੰ ਵਿਸ਼ੇਸ਼ ਤੋਰ ਤੇ ਸਨਮਾਨਤ ਕੀਤਾ ਤੇ ਮੂੰਹ ਮਿੱਠਾ ਕਰਵਾਇਆ ਗਿਆ। ਅਕਾਲੀ ਜੱਥਾ ਸ਼ਹਿਰੀ ਦੇ ਨਵਨਿਯੁੱਕਤ ਮੀਤ ਪ੍ਰਧਾਨ ਜਸਬੀਰ ਸਿੰਘ ਰਤਨ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵੱਲੋ ਜੋ ਸੇਵਾ ਸੋਪੀ ਗਈ ਹੈ ਉਸਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਹਰ ਸਮੇਂ ਪਾਰਟੀ ਲਈ ਦਿਨ-ਰਾਤ ਇਕ ਕਰਨਗੇ। ਇਸ ਮੋਕੇ ਗੁਰਪ੍ਰਤਾਪ ਸਿੰਘ ਟਿੱਕਾ ਨੇ ਕਿਹਾ ਕਿ 2017 ਦੀਆਂ ਚੋਣਾਂ ਵਿਚ ਵਿਕਾਸ ਦੇ ਬਲਬੂਤੇ ਮੁੱੜ ਅਕਾਲੀ ਭਾਜਪਾ ਸਰਕਾਰ ਬਣੇਗੀ ਤੇ ਪੰਜਾਬ ਸਰਕਾਰ ਵੱਲੋ ਹੌਰ ਵੀ ਕਈ ਉਪਰਾਲੇ ਕਰਕੇ ਬੇਰੁਜਗਾਰ ਨੋਜਵਾਨਾਂ ਦੇ ਭਵਿੱਖ ਨੂੰ ਸੰਵਾਰਨ ਲਈ ਸਕੀਮਾਂ ਉਪਲਬੱਧ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋ ਪੰਜਾਬ ਵਿਚ ਕੀਤੇ ਵਿਕਾਸ ਕਾਰਜਾਂ ਨੂੰ ਕਦੇ ਸਪਨਿਆਂ ਵਿਚ ਵੀ ਨਹੀ ਸੋਚਿਆ ਸੀ। ਇਸ ਮੋਕੇ ਜਸਪਾਲ ਸਿੰਘ ਸੰਟੂ, ਸੀਨੀਅਰ ਅਕਾਲੀ ਆਗੂ ਤਰਸੇਮ ਸਿੰਘ ਚੰਗਿਆੜਾ, ਅਜੈਬ ਸਿੰਘ ਗਾਂਧੀ, ਬਲਜਿੰਦਰ ਸਿੰਘ ਵਰਪਾਲ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email