ਧੂਰੀ ਹਲਕੇ ਦੇ ਨੌਜਵਾਨ ਗੋਲਡੀ ਖੰਗੂੜਾ ਦੇ ਹੱਕ ਵਿੱਚ ਨਿੱਤਰੇ

ss1

ਧੂਰੀ ਹਲਕੇ ਦੇ ਨੌਜਵਾਨ ਗੋਲਡੀ ਖੰਗੂੜਾ ਦੇ ਹੱਕ ਵਿੱਚ ਨਿੱਤਰੇ
ਧੂਰੀ ਹਲਕੇ ਦੇ ਲੋਕ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਗੋਲਡੀ ਖੰਗੂੜਾ ਦੀ ਮੁਹਿੰਮ ਵਿੱਚ ਜੁੜਣ- ਯੂਥ ਆਗੂ

ਧੂਰੀ, 20 ਦਸੰਬਰ/ਰਾਜੇਸ਼ਵਰ ਪਿੰਟੂ, ਬਿੰਨੀ ਗਰਗ: ਵਿਧਾਨ ਸਭਾ ਹਲਕਾ ਧੂਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਹੁਲਾਰਾ ਮਿਲਿਆ, ਜਦੋਂ ਧੂਰੀ ਦੇ ਹਜਾਰਾਂ ਨੌਜਵਾਨਾਂ ‘ਤੇ ਆਪਣਾ ਦਬਦਬਾ ਰੱਖਣ ਵਾਲੇ ਯੂਥ ਆਗੂਆਂ ਨੇ ਗੋਲਡੀ ਖੰਗੂੜਾ ਦੀ ਚੋਣ ਮੁਹਿੰਮ ਵਿੱਚ ਨਿੱਤਰਣ ਦਾ ਐਲਾਨ ਕਰ ਦਿੱਤਾ। ਮਾਲਵਾ ਅਕੈਡਮੀ ਧੂਰੀ ਦੇ ਡਾਇਰੈਕਟਰ ਲਖਵੀਰ ਸਿੰਘ, ਯੂਥ ਆਗੂ ਮੱਖਣ ਸਿੰਘ ਰਾਜੋਮਾਜਰਾ, ਦਲਵਿੰਦਰ ਸਿੰਘ ਰਾਜੋਮਾਜਰਾ, ਦੀ ਐਡਜ ਓਵਰਸੀਅਜ ਕੰਸਲਟੈਸੀ ਦੇ ਡਾਇਰੈਕਟਰ ਜਗਸੀਰ ਸਿੰਘ ਢੀਂਡਸਾ, ਗਗਨ ਬੱਬੀ ਸ਼ਰਮਾ ਧੂਰੀ ਪਿੰਡ ਅਤੇ ਯੂਥ ਕਲੱਬ ਦੇ ਪ੍ਰਧਾਨ ਦਲਜਿੰਦਰ ਸਿੰਘ ਮਾਨ ਨੇ ਗੋਲਡੀ ਖੰਗੂੜਾ ਦੀ ਮੁਹਿੰਮ ਨੂੰ ਭਖਾਉਣ ਦਾ ਅਹਿਦ ਕਰਦਿਆਂ ਲੋਕਾਂ ਨੂੰ ਕਾਂਗਰਸ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ। ਯੂਥ ਆਗੂਆਂ ਨੇ ਕਿਹਾ ਕਿ ਬੜੇ ਸਮੇ ਤੋਂ ਵੱਖ-ਵੱਖ ਪਾਰਟੀਆਂ ਵੱਲੋਂ ਪੈਰਾਸ਼ੂਟ ਉਮੀਦਵਾਰ ਲਿਆ ਕੇ ਹਲਕੇ ਦੇ ਲੋਕਾਂ ਤੇ ਥੌਪ ਦਿੱਤੇ ਜਾਂਦੇ ਸਨ, ਪਰ ਹਲਕੇ ਦੇ ਮੁਸ਼ਕਲਾਂ ਅਤੇ ਹਲਕੇ ਦੇ ਲੋਕਾਂ ਤੋਂ ਅਣਜਾਣ ਵਿਅਕਤੀ ਕਦੇ ਵੀ ਹਲਕੇ ਦਾ ਬਣਦਾ ਵਿਕਾਸ ਨਹੀਂ ਕਰਵਾ ਸਕੇ, ਸਗੋਂ ਲੋਕਾਂ ਨੂੰ ਆਪਣੇ ਕੰਮਕਾਰ ਕਰਵਾਉਣ ਲਈ ਜਿਥੇ ਬਾਹਲੇ ਸ਼ਹਿਰਾਂ ਵਿੱਚ ਜਾਣਾ ਪਿਆ, ਉਥੇ ਫਤਵਾ ਪ੍ਰਾਪਤ ਕਰਨ ਵਾਲੇ ਲੋਕ ਕਦੇ ਵੀ ਹਲਕੇ ਵਿੱਚ ਆਪਣੀ ਪੱਕੀ ਰਿਹਾਇਸ਼ ਨਾ ਬਣਾ ਸਕੇ ਅਤੇ ਨਾ ਹੀ ਉਨਾਂ ਨੂੰ ਹਲਕੇ ਨਾਲ ਮੋਹ ਪਿਆ। ਆਗੂਆਂ ਨੇ ਕਿਹਾ ਕਿ ਬਾਹਰਲੇ ਹਲਕਿਆਂ ਤੋਂ ਆਏ ਆਗੂਆਂ ਨੇ ਹਮੇਸ਼ਾ ਹੀ ਧੂਰੀ ਦੇ ਲੋਕਾਂ ਨੂੰ ਆਪਣੀ ਵੋਟ ਬੈਂਕ ਵੱਜੋਂ ਰਾਜਨੀਤੀ ਤਹਿਤ ਵਰਤਦਿਆਂ ਹਲਕੇ ਦੇ ਲੋਕਾਂ ਦੀ ਕਦੇ ਵੀ ਜਿੱਤਣ ਤੋਂ ਬਾਅਦ ਸਾਰ ਨਹੀਂ ਲਈ। ਉਨਾਂ ਕਿਹਾ ਕਿ ਹੁਣ ਬੜੀ ਦੇਰ ਬਾਅਦ ਹਲਕੇ ਦੇ ਲੋਕਾਂ ਨੂੰ ਆਪਣਾ ਉਮੀਦਵਾਰ ਮਿਲਿਆ ਹੈ। ਉਨਾਂ ਕਿਹਾ ਕਿ ਧੂਰੀ ਹਲਕੇ ਦੇ ਲੋਕਾਂ ਨੂੰ ਪਾਰਟੀਬਾਜੀ ਤੋਂ ਉੱਪਰ ਉਠ ਕੇ ਗੋਲਡੀ ਖੰਗੂੜਾ ਦੀ ਮੁਹਿੰਮ ਵਿੱਚ ਜੁੜ ਕੇ ਉਸਨੂੰ ਸਮੁੱਚੇ ਪੰਜਾਬ ਵਿੱਚ ਸਭ ਤੋਂ ਵੱੱਧ ਲੀਡ ਨਾਲ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਦਾ ਇਹ ਮੁਢਲਾ ਫਰਜ ਬਣਦਾ ਹੈ ਕਿ ਉਹ ਬਾਹਰਲਿਆਂ ਨੂੰ ਆਪਣਾ ਤਾਬੇਦਾਰ ਬਣਾਉਣ ਦੀ ਬਜਾਏ ਆਪਣੇ ਹਲਕੇ ਦੇ ਵਸਿੰਦੇ ਨੂੰ ਹੀ ਆਪਣਾ ਤਾਬੇਦਾਰ ਬਣਾ ਕੇ ਵਿਧਾਨ ਸਭਾ ਵਿੱਚ ਭੇਜਣ।

print
Share Button
Print Friendly, PDF & Email