ਲੰਗਰ ਸੰਗਠਨਾਂ ਨੂੰ ਜੰਮੂ ਕਸ਼ਮੀਰ ਦੇ ਲੋਕਾਂ ਵੱਲੋਂ ਸਹਿਯੋਗ ਦੇ ਭਰੋਸੇ ਕਾਰਨ ਸ਼ਿਵ ਭਗਤਾਂ ਵਿੱਚ ਖੁਸ਼ੀ ਦੀ ਲਹਿਰ

ss1

ਲੰਗਰ ਸੰਗਠਨਾਂ ਨੂੰ ਜੰਮੂ ਕਸ਼ਮੀਰ ਦੇ ਲੋਕਾਂ ਵੱਲੋਂ ਸਹਿਯੋਗ ਦੇ ਭਰੋਸੇ ਕਾਰਨ ਸ਼ਿਵ ਭਗਤਾਂ ਵਿੱਚ ਖੁਸ਼ੀ ਦੀ ਲਹਿਰ

ਬੁਢਲਾਡਾ 20, ਦਸੰਬਰ(ਤਰਸੇਮ ਸ਼ਰਮਾਂ): ਸ੍ਰੀ ਅਮਰਨਾਥ ਯਾਤਰਾ ਦੌਰਾਨ ਲੰਗਰ ਲਗਾਉਣ ਵਾਲੇ ਸੰਗਠਨਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਜੰਮੂ ਕਸ਼ਮੀਰ ਦੇ ਲੋਕਾਂ ਵੱਲੋਂ ਕੀਤੇ ਗਏ ਐਲਾਨ ਦਾ ਸ਼ਿਵ ਸ਼ਕਤੀ ਸੇਵਾ ਮੰਡਲਾਂ ਵੱਲੋਂ ਭਰਵਾ ਸੁਵਾਗਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਮਰਨਾਥ ਯਾਤਰਾਂ ਦੌਰਾਨ ਲੰਗਰ ਲਗਾਉਣ ਵਾਲੀਆਂ ਕੁਝ ਸ੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਪ੍ਰਧਾਨ ਕਰਮਜੀਤ ਸਿੰਘ ਮਾਘੀ, ਸ਼ਿਵ ਸ਼ਕਤੀ ਦੇ ਪ੍ਰਧਾਨ ਵਿਜੇ ਕੁਮਾਰ ਜੈਨ ਨੇ ਦੱਸਿਆਂ ਕਿ ਹਰ ਸਾਲ ਅਮਰਨਾਥ ਯਾਤਰਾਂ ਦੌਰਾਨ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਲੰਗਰਾਂ ਨੂੰ ਪ੍ਰਭਾਵਿਤ ਕਰਨ ਲਈ ਹਰ ਸਾਲ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਪ੍ਰੰਤੂ ਇਸ ਵਾਰ ਜੰਮੂ ਕਸ਼ਮੀਰ ਦੇ ਲੋਕਾਂ ਵੱਲੋਂ ਭਰਵਾ ਸਹਿਯੋਗ ਦਿੱਤੇ ਜਾਂਣ ਦੇ ਐਲਾਨ ਤੋਂ ਬਾਅਦ ਅਮਰਨਾਥ ਯਾਤਰਾ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਪੈਦਾ ਹੋ ਗਈ। ਉਹਨਾਂ ਦੱਸਿਆਂ ਕਿ ਇਸ ਯਾਤਰਾਂ ਦੌਰਾਨ ਲੱਖਾਂ ਸਰਧਾਲੂ ਜੰਮੁ ਕਸ਼ਮੀਰ ਦੀ ਧਰਤੀ ਤੇ ਪਹੁੰਚ ਕੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਦੇ ਹਨ। ਉਹਨਾਂ ਕਿਹਾ ਕਿ ਯਾਤਰਾਂ ਦੌਰਾਨ ਹਜ਼ਾਰਾਂ ਸੈਲਾਨੀਆਂ ਦੇ ਕਸ਼ਮੀਰ ਵਿੱਚ ਆਉਣ ਨਾਲ ਕਸ਼ਮੀਰੀ ਲੋਕਾਂ ਨੂੰ ਆਰਥਿਕ ਮਦਦ ਮਿਲਦੀ ਹੈ। ਉਹਨਾਂ ਪੰਜਾਬ ਦੀਆਂ ਸਮੂਹ ਲੰਗਰ ਕਮੇਟੀਆਂ ਵੱਲੋ ਜੰਮੂ ਕਸ਼ਮੀਰ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਕੌਸਲਰ ਕਾਕਾ ਕੋਚ, ਰਾਜਦਰ ਕੁਮਾਰ ਬੋੜਾਵਾਲੀਆਂ, ਟੀਟੂ ਕੋਟਲੀ, ਮਹਿੰਦਰ ਪਾਲ ਮਿੰਨਾਂ, ਰਾਕੇਸ਼ ਬਿਹਾਰੀ ਬਿੱਲਾਂ, ਭੋਲਾ ਬਲਾੜਿਆਂ, ਸ਼ਤੀਸ ਕੁਮਾਰ ਪਟਵਾਰੀ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *