ਅਕਾਲੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੁਲਾਜਮ ਵਿਰੋਧੀ-ਪਮਾਰ

ss1

ਅਕਾਲੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੁਲਾਜਮ ਵਿਰੋਧੀ-ਪਮਾਰ

ਬੋਹਾ: 20 ਦਸੰਬਰ (ਦਰਸ਼ਨ)ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਬੁਢਲਾਡਾ ਹਲਕੇ ਤੋਂ ਮੁਲਾਜਮ ਪਿਛੋਕੜ ਵਾਲੇ ਉਮੀਦਵਾਰ ਮੁਲਾਜਮ ਸ਼ੰਘਰਸਾਂ ਦੇ ਭਗੌੜੇ ਰਹੇ ਹਨ।ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਬਾਮਸੇਫ(ਕਾਂਸ਼ੀਰਾਮ) ਦੇ ਆਗੂ ਯਾਦਵਿੰਦਰ ਪਮਾਰ ਨੇ ਕਿਹਾ ਕਿ ਅਕਾਲੀ ਦਲ (ਬ) ਦੇ ਉਮੀਦਵਾਰ ਡਾ. ਨਿਸ਼ਾਨ ਸਿੰਘ ਪੇਸ਼ੇ ਵਜੋਂ ਡਾਕਟਰ ਸਨ ਇਸ ਦੇ ਨਾਲ ਹੀ ਉਹੋ ਸਰਕਾਰੀ ਡਾਕਟਰਾਂ ਦੀ ਐਸ਼ੋਸੀਏਸ਼ਨ ਦੇ ਪੰਜਾਬ ਦੇ ਪ੍ਰਮੁੱਖ ਅਹੁਦੇਦਾਰ ਵੀ ਸਨ। ਪ੍ਰੰਤੂ ਉਹਨਾਂ ਡਾਕਟਰਾਂ ਦੇ ਹੱਕੀ ਸ਼ੰਘਰਸ਼ ਨੂੰ ਨਿੱਜੀ ਹਿਤਾਂ ਲਈ ਵਰਤ ਕੇ ਸਮੁੱਚੀ ਅੇਸੋਸੀਏਸ਼ਨ ਨੂੰ ਧੋਖੇ ਵਿੱਚ ਰੱਖਣ ਦਾ ਕੋਝਾ ਯਤਨ ਕੀਤਾ ਹੈ।ਜਿਸ ਦੇ ਸਿੱਟੇ ਵਜੋਂ ਅੇਸੋਸੀਏਸ਼ਨ ਨੇ ਅਕਾਲੀ ਉਮੀਦਵਾਰ ਡਾ. ਨਿਸ਼ਾਨ ਸਿੰਘ ਤੇ ਅੇਸੋਸੀਏਸ਼ਨ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾ ਕੇ ਜਥੇਬੰਦੀ ਤੋਂ ਖਾਰਜ ਕੀਤਾ ਹੈ।ਮੁਲਾਜਮ ਆਗੂ ਨੇ ਕਿਹਾ ਕਿ ਡਾ.ਨਿਸ਼ਾਨ ਸਿੰਘ ਪੜ੍ਹੇ ਲਿਖੇ ਵਰਗ ਦੀ ਜਥੇਬੰਦੀ ਨੂੰ ਗੁੰਮਰਾਹ ਕਰ ਸਕਦਾ ਹੈ ਤਾਂ ਭੋਲੇ-ਭਾਲੇ ਲੋਕਾਂ ਨੂੰ ਉਸ ਤੋਂ ਭਲੇ ਦੀ ਆਸ ਕਰਨਾ ਨਾ ਸਮਝੀ ਹੋਵੇਗੀ।

     ਆਮ ਆਦਮੀ ਪਾਰਟੀ ਦੇ ਉਮੀਦਵਾਰ ਬੁੱਧ ਰਾਮ ਤੇ ਵਰ੍ਹਦਿਆਂ ਉਹਨਾਂ ਕਿਹਾ ਕਿ ਆਪਣੇ ਆਪ ਨੂੰ ਰਿਟਾਇਰਡ ਪ੍ਰਿੰਸੀਪਲ ਵਜੋਂ ਪੇਸ਼ ਕਰ ਰਿਹਾ ਉਮੀਦਵਾਰ ਸਿਖਿਆ ਵਿਭਾਗ ਵਿੱਚੋਂ ਲੈਕਚਰਾਰ ਦੇ ਆਹੁਦੇ ਤੋਂ ਸੇਵਾ ਮੁਕਤ ਹੋਇਆ ਸੀ ਪ੍ਰੰਤੂ ਲੋਕਾਂ ਨੂੰ ਗੁਮਰਾਹ ਕਰਨ ਲਈ ਪ੍ਰਿੰਸੀਪਲ ਸ਼ਬਦ ਦੀ ਬੇਲੋੜੀ ਵਰਤੋਂ ਕਰ ਰਿਹਾ ਹੈ।ਇਸਦੇ ਨਾਲ ਹੀ ਮੁਲਾਜਮ ਆਗੂ ਨੇ ਕਿਹਾ ਕਿ ਇਨਕਲਾਬੀ ਦਮਗੱਜੇ ਮਾਰਨ ਵਾਲੇ ਆਪ ਉਮੀਦਵਾਰ ਦੇ ਮੁਲਾਜਮ ਸੰਘਰਸ਼ਾਂ ਚੋਂ ਭਗੌੜੇ ਹੋਣ ਦੇ ਪੁਖਤਾ ਸਬੂਤ ਹਨ।ਉਹਨਾਂ ਮੁਲਾਜਮ ਵਰਗ ਨੂੰ ਅਪੀਲ ਕੀਤੀ ਕਿ ਮੁਲਾਜਮ ਵਰਗ ਉਕਤ ਦੋਹਾਂ ਉਮੀਦਵਾਰਾਂ ਦੇ ਪਿਛੋਕੜ ਨੂੰ ਵਾਚਣ ਉਪਰੰਤ ਹੀ ਕੋਈ ਫੈਸਲਾ ਲਵੇ।

print
Share Button
Print Friendly, PDF & Email

Leave a Reply

Your email address will not be published. Required fields are marked *