ਕੈਪ ਦੋਰਾਨ 100 ਮਰੀਜਾ ਦੀ ਜਾਂਚ ਕੀਤੀ

ss1

ਕੈਪ ਦੋਰਾਨ 100 ਮਰੀਜਾ ਦੀ ਜਾਂਚ ਕੀਤੀ

ਰਾਮਪੁਰਾ ਫੂਲ 20 ਦਸੰਬਰ (ਕੁਲਜੀਤ ਸਿੰਘ ਢੀਗਰਾ): ਐਯੁਰਵੈਦਿਕ ਕੈਪ ਦੇ ਦੂਜੇ ਦਿਨ ਕਰੀਬ ਸੋ ਮਰੀਜਾ ਦੀ ਜਾਂਚ ਕੀਤੀ ਗਈ । ਸਥਾਨਕ ਲਾਲਾ ਭਾਨਾ ਰਾਮ ਮੈਮੋਰੀਅਲ ਹਸਪਤਾਲ ਵਿਖੇ ਸੰਸਥਾ ਦੇ ਚੇਅਰਮੈਨ ਸੁਭਾਸ ਮੰਗਲਾ ਦੀ ਅਗਵਾਈ ਵਿੱਚ ਗੋਢਿਆਂ ਅਤੇ ਜੋੜਾਂ ਦੇ ਦਰਦ ਦਾ ਫਰੀ ਆਯੂਰਵੈਦਿਕ ਕੈਪ ਲਗਾਇਆ ਜਿਸ ਵਿੱਚ ਡਾਂ ਪਵਨ ਪਠਾਨੀਆਂ ਨੇ ਕਰੀਬ ਸੋ ਮਰੀਜਾ ਦੀ ਜਾਂਚ ਕੀਤੀ ਤੇ ਮੁਫਤ ਦਵਾਈਆਂ ਵੀ ਦਿੱਤੀਆਂ । ਸੁਭਾਸ ਮੰਗਲਾ ਨੇ ਦੱਸਿਆ ਕਿ ਇਹ ਕੈਪ ੧੯ ਦਸੰਬਰ ਤੋ ੨੧ ਦਸੰਬਰ ਤੱਕ ਸਵੇਰੇ ਦੱਸ ਤੋ ਇੱਕ ਵਜੇ ਤੱਕ ਲਗਾਇਆ ਜਾਵੇਗਾ ਤੇ ਕੈਪ ਦੋਰਾਨ ਕੰਪਿਊਟਰਾਇਜਡ ਟੈਸਟ, ਗੋਢੇ ਅਤੇ ਜੋੜਾਂ ਦੇ ਦਰਦ ਦੀ ਜਾਂਚ, ਤਿੰਨ ਦਿਨਾਂ ਦੀ ਆਯੂਰਵੈਦਿਕ ਦਵਾਈ ਮੁਫਤ ਦਿੱਤੀ ਜਾਵੇਗੀ ਅਤੇ ਫੀਜੀੳਥੈਰੈਪੀ ਕਰਵਾਉਣ ਲਈ ਤੀਹ ਪ੍ਰਤੀਸਤ ਦੀ ਛੂਟ ਵੀ ਦਿੱਤੀ ਜਾਵੇਗੀ । ਇਸ ਮੋਕੇ ਹਰਬੰਸ ਲਾਲ ਸਿੰਗਲਾ, ਨਰੇਸ ਕੁਮਾਰ ਨੋਨੀ, ਨਸੀਬ ਸਿੰਗਲਾ, ਡਾ: ਐਸ ਪੀ ਮੰਗਲਾ, ਸੰਜੇ ਮੰਗਲਾ, ਰਜਨੀਸ ਬਾਂਸਲ ਅਤੇ ਸਤਨਰਾਇਣ ਬਾਂਸਲ ਆਦਿ ਸਾਮਲ ਸਨ ।

print
Share Button
Print Friendly, PDF & Email