ਮਲਕੀਤ ਥਿੰਦ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ

ss1

ਮਲਕੀਤ ਥਿੰਦ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ
ਸਿਆਸੀ ਆਗੂ ਮੁਢਲੀਆਂ ਸਹੂਲਤਾਂ ਦੇਣ ਦਾ ਲਾਲਚ ਦੇ ਕੇ ਹੁਣ ਤੱਕ ਕਰਦੇ ਰਹੇ ਹਨ ਆਮ ਲੋਕਾਂ ‘ਤੇ ਰਾਜ

ਗੁਰੂਹਰਸਹਾਏ, 20 ਦਸੰਬਰ (ਗੁਰਮੀਤ ਕਚੂਰਾ) : ਵਿਧਾਨ ਸਭਾ ਹਲਕਾ ਗੁਰੂਹਰਸਹਾਏ ਤੋਂ ਆਪ ਉਮੀਦਵਾਰ ਮਲਕੀਤ ਥਿੰਦ ਨੇ ਵੱਖ-ਵੱਖ ਪਿੰਡਾਂ ਅੰਦਰ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਆਪ ਦੀ ਸਰਕਾਰ ਬਣਨ ‘ਤੇ ਕੇਵਲ ਕਾਨੂੰਨ ਦਾ ਰਾਜ ਸਥਾਪਤ ਹੋਵੇਗਾ ਅਤੇ ਸਿਆਸੀ ਆਗੂਆਂ ਦੀ ਦਖਲ ਅੰਦਾਜੀ ਆਮ ਕੰਮਾਂ ਵਿਚ ਬਿਲਕੁਲ ਹੀ ਬੰਦ ਹੋ ਜਾਵੇਗੀ। ਉਨਾਂ ਕਿਹਾ ਕਿ ਅੱਜ ਤੱਕ ਕਾਂਗਰਸ, ਅਕਾਲੀ ਦਲ ਭਾਜਪਾ ਆਮ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਕੰਮਲ ਤੌਰ ‘ਤੇ ਦੇਣ ਦੀ ਬਿਜਾਏ, ਇੰਨਾਂ ਦਾ ਲਾਲਚ ਦੇ ਕੇ ਵੋਟਾ ਬਟੋਰਦੇ ਆਏ ਹਨ। ਉਨਾਂ 65 ਸਾਲਾਂ ਦੀ ਆਜਾਦੀ ਤੋਂ ਬਾਅਦ ਵੀ ਅੱਜ ਦੇਸ਼ ਦਾ ਅੰਨਦਾਤਾ ਖੁਦਕੁਸ਼ੀਆਂ ਕਰ ਰਿਹਾ ਹੈ। ਪੜੇ ਲਿਖੇ ਬੇਰੁਜ਼ਗਾਰਾਂ ਵੱਲੋਂ ਰੁਜ਼ਗਾਰ ਦੀ ਮੰਗ ਕਰਨ ‘ਤੇ ਉਨਾਂ ਉਪਰ ਡਾਂਗਾਂ ਵਰਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਮਲਕੀਤ ਥਿੰਦ ਦੇੇ ਪਿਤਾ ਚੌਧਰੀ ਵਸਾਵਾ ਰਾਮ ਸੇਵਕ ਨੇ ਪਿੰਡ ਸੋਹਣਗੜ ਰੱਤੇ ਵਾਲਾ ਵਿਚ ਆਪਣੇ ਸਾਥੀਆਂ ਨਾਲ ਘਰ ਘਰ ਜਾ ਕੇ ਵੋਟਰਾਂ ਨਾਲ ਸੰਪਰਕ ਸਾਧਿਆ। ਇਸ ਮੌਕੇ ਉਨਾਂ ਵੋਟਰਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਚੋਣਾਂ ਮੌਕੇ ਰਵਾਈਤੀ ਪਾਰਟੀਆਂ ਵੱਲੋਂ ਕਈ ਤਰਾਂ ਦੇ ਲਾਲਚ ਦੇ ਕੇ ਵੋਟ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ ਪਰ ਇਸ ਵਾਰ ਤੁਹਾਡੀ ਇਕ ਇਕ ਵੋਟ ਤੁਹਾਡੇ ਬੱਚਿਆਂ ਦੇ ਭਵਿੱਖ ਨਾਲ ਜੁੜੀ ਹੋਈ ਹੈ। ਇਸ ਮੌਕੇ ਤਿਲਕ ਰਾਜ ਪੰਜਾਬ ਪ੍ਰਧਾਨ ਕੰਬੋਜ਼ ਯੂਥ ਮਹਾਂ ਸਭਾ, ਮਨਜੀਤ ਸਿੰਘ ਤੋਂ ਇਲਾਵਾ ਅਨੇਕਾਂ ਆਗੂ ਹਾਜ਼ਰ ਸਨ।

print
Share Button
Print Friendly, PDF & Email