ss1

ਆਪ ਭ੍ਰਿਸ਼ਟਾਚਾਰ, ਛੇੜਛਾੜ, ਬਲਾਤਕਾਰ ਵਰਗੇ ਗੰਭੀਰ ਮਾਮਲਿਆਂ ਵਿੱਚ ਲਿਪਤ-ਮਜੀਠੀਆ
ਐਸ.ਵਾਈ.ਐਲ ਦੇ ਮੁੱਦੇ ‘ਤੇ ਕੇਜ਼ਰੀਵਾਲ ਦੇ ਵਾਰ ਵਾਰ ਬਿਆਨ ਬਦਲਣ ਨਾਲ ਪੰਜਾਬ ਵਿਰੋਧੀ ਚਿਹਰਾ ਨੰਗਾ ਹੋਇਆ
ਮਜੀਠੀਆ ਨੇ ਕੀਤੀ ਕੌਂਸਲਰ ਅਰਵਿੰਦਰਪਾਲ ਰਾਜੂ ਦੇ ਪਰਿਵਾਰ ਨਾਲ ਦੁੱਖ ਸਾਂਝਾ

ਰਾਜਪੁਰਾ, 20 ਦਸੰਬਰ(ਐਚ.ਐਸ.ਸੈਣੀ)- ਪੰਜਾਬ ਦੇ ਮਾਲ ਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ ਸੱਤਾ ਹਾਸਲ ਕਰਨ ਦੇ ਸੁਪਨੇ ਦੇਖਣ ਵਾਲੀ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਆਗੂ ਭ੍ਰਿਸ਼ਟਾਚਾਰ, ਛੇੜਛਾੜ ਤੇ ਬਲਾਤਕਾਰ ਦੇ ਗੰਭੀਰ ਮਾਮਲਿਆਂ ਵਿੱਚ ਘਿਰੇ ਹੋਏ ਹਨ, ਇਸੇ ਕਾਰਨ ਆਪ ਦੇ ਕਈ ਵੱਡੇ ਆਗੂ ਇਸ ਪਾਰਟੀ ਨੂੰ ਨਕਾਰਦਿਆਂ ਅਲਵਿਦਾ ਆਖ ਚੁੱਕੇ ਹਨ। ਮਜੀਠੀਆ ਅੱਜ ਇਥੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਤੇ ਮਿਊਸਪਲ ਕੌਂਸਲਰ ਅਰਵਿੰਦਰਪਾਲ ਸਿੰਘ ਰਾਜੂ ਦੇ ਗ੍ਰਹਿ ਰਾਜਪੁਰਾ ਗੋਬਿੰਦ ਕਲੋਨੀ ਵਿਖੇ ਉਨਾਂ ਦੀ ਮਾਤਾ ਸਰਦਾਰਨੀ ਤੀਰਥ ਕੌਰ ਦਿਹਾਂਤ ਹੋ ਜਾਣ ਕਾਰਣਪ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਨ ਲਈ ਪਹੁੰਚੇ ਸਨ।
ਕੈਬਨਿਟ ਮੰਤਰੀ ਮਜੀਠੀਆ ਨੇ ਕਿਹਾ ਕਿ ਆਪ ਸੰਯੋਜਕ ਕੇਜ਼ਰੀਵਾਲ ਤੇ ਵਰਦਿਆਂ ਕਿਹਾ ਕਿ ਪੰਜਾਬ ਦੇ ਪਾਣੀਆਂ ਤੇ ਐਸ.ਵਾਈ.ਐਲ. ਦੇ ਮੁੱਦੇ ‘ਤੇ ਕੇਜਰੀਵਾਲ ਵੱਲੋਂ ਨਹਿਰੀ ਪਾਣੀ ਤੇ ਸਾਰਿਆਂ ਦਾ ਹੱਕ ਹੈ ਸਬੰਧੀ ਰੋਜਾਨਾ ਬਦਲੇ ਜਾ ਰਹੇ ਬਿਆਨਾਂ ਨੇ ਆਪ ਪਾਰਟੀ ਦਾ ਪੰਜਾਬ ਵਿਰੋਧੀ ਚਿਹਰਾ ਬੇਨਕਾਬ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਹਰਿਆਣਾ ਦੇ ਜੰਮਪਲ ਨੂੰ ਪੰਜਾਬ ਦੇ ਲੋਕਾਂ ਦਾ ਦਰਦ ਕਦੇ ਵੀ ਮਹਿਸੂਸ ਨਹੀਂ ਹੋਣਾ। ਪੈਸੇ ਦੇ ਕੇ ਟਿਕਟਾਂ ਹਾਸਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੋਂ ਲੋਕ ਇਨਸਾਫ ਦੀ ਉਮੀਦ ਕਿਵੇਂ ਰੱਖ ਸਕਦੇ ਹਨ। ਨੌਜਵਾਨਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਪ੍ਰਤੀਨਿਧਤਾ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ. ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੌਜੂਦਾ ਵਿਧਾਨ ਸਭਾ ਚੋਣਾਂ ਵਿੱਚ ਨੌਜਵਾਨਾਂ ਨੂੰ ਪਿਛਲੀਆਂ ਚੋਣਾਂ ਦੇ ਮੁਕਾਬਲੇ ਵੱਧ ਪ੍ਰਤੀਨਿਧਤਾ ਦਿੱਤੀ ਗਈ ਹੈ। ਰਾਜਪੁਰਾ ਦੀ ਸੀਟ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਸ. ਮਜੀਠੀਆ ਨੇ ਕਿਹਾ ਕਿ ਇਸ ਬਾਰੇ ਫੈਸਲਾ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਪ੍ਰਧਾਨ ਵੱਲੋਂ ਹੀ ਲਿਆ ਜਾਵੇਗਾ। ਇਸ ਮੌਕੇ ਯੂਥ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਸ. ਰਣਜੀਤ ਸਿੰਘ ਰਾਣਾ, ਅਮਰਿੰਦਰ ਸਿੰਘ ਹੈਪੀ ਹਸਨਪੁਰ, ਬਹਾਦਰ ਸਿੰਘ ਭੰਗੂ ਵੱਲੋਂ ਮਜੀਠੀਆ ਨੂੰ ਸਿਰੋਪਾਓ ਅਤੇ ਗਰਮ ਸ਼ਾਲ ਭੇਂਟ ਕੀਤੀ। ਇਸ ਦੌਰਾਨ ਕੌਂਸਲਰ ਅਰਵਿੰਦਰਪਾਲ ਸਿੰਘ ਰਾਜੂ, ਉਪ ਮੁੱਖ ਮੰਤਰੀ ਦੇ ਓ.ਐਸ.ਡੀ. ਸ਼੍ਰੀ ਪਰਮਿੰਦਰ ਸਿੰਘ ਬਰਾੜ, ਨਗਰ ਕੌਂਸਲ ਪ੍ਰਧਾਨ ਸ਼੍ਰੀ ਪ੍ਰਵੀਨ ਛਾਬੜਾ, ਗੁਰਪ੍ਰੀਤ ਸਿੰਘ ਮਹਿਮੂਦਪੁਰ, ਲਾਲੀ ਢੀਂਡਸਾ, ਆਈ.ਟੀ ਵਿੰਗ ਦੇ ਨਿਤਿਨ ਰੇਖੀ, ਡੀ.ਐਸ.ਪੀ. ਰਮਨਦੀਪ ਸਿੰਘ, ਥਾਣਾ ਸਿਟੀ ਇੰਚਾਰਜ ਇੰਸਪੈਕਟਰ ਭਗਵੰਤ ਸਿੰਘ ਸਮੇਤ ਸ਼ਹਿਰ ਵਾਸੀ ਅਤੇ ਥਾਣਾ ਸਿਟੀ ਅਤੇ ਸਦਰ ਪੁਲਿਸ ਪਾਰਟੀ ਮੋਜੂਦ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *