ਸਰਕਾਰੀ ਸਕੂਲ ਵਿੱਚ ਬਣੇ ਸਕਿੱਲ ਡਿਵੈਲਪਮੈਂਟ ਸੇੰਟਰ ਵਿੱਚ 10 ਐਲ ਈ ਡੀ ਹੋਈਆਂ ਚੋਰੀ

ss1

ਸਰਕਾਰੀ ਸਕੂਲ ਵਿੱਚ ਬਣੇ ਸਕਿੱਲ ਡਿਵੈਲਪਮੈਂਟ ਸੇੰਟਰ ਵਿੱਚ 10 ਐਲ ਈ ਡੀ ਹੋਈਆਂ ਚੋਰੀ

ਜੰਡਿਆਲਾ ਗੁਰੂ 20 ਦਸੰਬਰ ( ਵਰਿੰਦਰ ਸਿੰਘ ): ਪੁਲਿਸ ਵੱਲੋ ਮਿਲੀ ਜਾਣਕਾਰੀ ਅਨੁਸਾਰ ਜੰਡਿਆਲਾ ਗੁਰੂ ਦੇ ਨਜ਼ਦੀਕ ਪੈਂਦੇ ਪਿੰਡ ਗਹਿਰੀ ਮੰਡੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਣੇ ਸਕਿੱਲ ਡਿਵੈਲਪਮੈਂਟ ਸੇੰਟਰ ਵਿੱਚੋ ਕੱਲ ਰਾਤ ਕਿਸੇ ਅਣਪਛਾਤੇ ਚੋਰ ਵੱਲੋ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ 10 ਐਲ ਈ ਡੀ ਮਾਨੀਟਰ ਚੋਰੀ ਕਰ ਲਏ ਗਏ। ਸੇੰਟਰ ਦੇ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਸੇੰਟਰ ਪਹੁੰਚਿਆ ਤਾ ਉਸਨੇ ਦੇਖਿਆ ਕਿ ਦਫਤਰ ਦਾ ਅਤੇ ਸੇੰਟਰ ਦਾ ਬਾਹਰਲਾ ਸ਼ੀਸ਼ਾ ਟੁੱਟਿਆ ਹੋਇਆ ਸੀ। ਸੇੰਟਰ ਦੇ ਅੰਦਰ ਲੱਗੇ ਸੀ ਸੀ ਟੀ ਵੀ ਕੈਮਰੇ ਵਿੱਚ ਚੋਰ ਕੈਦ ਹੋ ਗਿਆ ਜਿਸਨੇ ਰਾਤ ਕਰੀਬ 1 ਵਜੇ ਦਾਖਿਲ ਹੋਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਸੇੰਟਰ ਦੀ ਸੁਰੱਖਿਆ ਵਾਸਤੇ ਕੋਈ ਰਾਤ ਨੂੰ ਚੌਕੀਦਾਰ ਜਾ ਸਕਿਉਰਿਟੀ ਗਾਰਡ ਨਹੀਂ ਹੁੰਦਾ । ਐਸ ਐਚ ਓ ਜੰਡਿਆਲਾ ਗੁਰੂ ਇੰਸਪੈਕਟਰ ਸੁਖਰਾਜ ਸਿੰਘ ਢਿੱਲੋਂ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਸੀ ਸੀ ਟੀ ਵੀ ਦੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

print
Share Button
Print Friendly, PDF & Email

Leave a Reply

Your email address will not be published. Required fields are marked *