ਪਠਾਨਕੋਟ ਹਮਲਾ ਪਿੱਛੇ ਜੈਸ਼-ਏ-ਮੁਹੰਮਦ ਦਾ ਹੱਥ, NIA ਦੀ ਚਾਰਜਸ਼ੀਟ ‘ਚ ਦਾਅਵਾ

ss1

ਪਠਾਨਕੋਟ ਹਮਲਾ ਪਿੱਛੇ ਜੈਸ਼-ਏ-ਮੁਹੰਮਦ ਦਾ ਹੱਥ, NIA ਦੀ ਚਾਰਜਸ਼ੀਟ ‘ਚ ਦਾਅਵਾ

ਨਵੀਂ ਦਿੱਲੀ, 19 ਦਸੰਬਰ, 2016 : ਪਠਾਨਕੋਟ ਏਅਰ ਫੋਰਸ ਬੇਸ ‘ਤੇ ਹੋਏ ਅੱਤਵਾਦੀ ਹਮਲੇ ਪਿੱਛੇ ਜੈਸ਼-ਏ-ਮੁਹੰਮਦ ਦਾ ਹੱਥ ਸੀ। ਕੌਮੀ ਜਾਂਚ ਏਜੰਸੀ(ਐਨ.ਆਈ.ਏ.) ਨੇ ਮੁਹਾਲੀ ਦੀ ਅਦਾਲਤ ਵਿੱਚ ਦਾਖਲ ਕੀਤੀ ਆਪਣੀ ਚਾਰਜਸ਼ੀਟ ਵਿੱਚ ਗੱਲ ਦਾ ਦਾਅਵਾ ਕੀਤਾ ਹੈ। ਜਾਂਚ ਏਜੰਸੀ ਅਨੁਸਾਰ ਹਮਲੇ ਦਾ ਮਾਸਟਰ ਮਾਇੰਡ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਤੇ ਉਸ ਦੇ ਭਰਾ ਰਉਫ ਅਸ਼ਗਰ ਸੀ। ਚਾਰਜਸ਼ੀਟ ਅਨੁਸਾਰ ਹਮਲੇ ਨੂੰ ਚਾਰ ਦਹਿਸ਼ਤਗਰਦਾਂ ਵੱਲੋਂ ਅੰਜਾਮ ਦਿੱਤਾ ਗਿਆ ਸੀ। 11 ਮਹੀਨੇ ਬਾਅਦ 101 ਪੰਨਿਆਂ ਦੀ ਚਾਰਜਸ਼ੀਟ ਵਿੱਚ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਤੇ ਉਸ ਦੇ ਭਰਾ ਰਉਫ ਅਸ਼ਗਰ ਤੋਂ ਇਲਾਵਾ  ਜੈਸ਼ ਦੇ ਲਾਂਚਿੰਗ ਕਮਾਂਡਰ ਸ਼ਾਹਿਦ ਲਤੀਫ਼ ਅਤੇ ਮੁੱਖ ਹੈਂਡਲਰ ਕਾਸ਼ਿਫ ਜਾਨ ਦਾ ਨਾਮ ਸ਼ਾਮਲ ਹੈ। ਚਾਰਜਸ਼ੀਟ ਵਿੱਚ ਪੂਰੇ ਹਮਲੇ ਦਾ ਵੇਰਵਾ ਵੀ ਦਿੱਤਾ ਗਿਆ। ਚਾਰਜਸ਼ੀਟ ਵਿੱਚ ਗੁਰਦਾਸਪੁਰ ਦੇ ਸਾਬਕਾ ਐਸ ਪੀ ਸਲਵਿੰਦਰ ਸਿੰਘ ਨੂੰ ਕਲਿਨ ਚਿੱਟ ਦਿੱਤੀ ਗਈ ਹੈ। ਸਲਵਿੰਦਰ ਸਿੰਘ ਨੂੰ ਦਹਿਸ਼ਤਗਰਦਾਂ ਨੇ ਹਮਲੇ ਤੋਂ ਪਹਿਲਾਂ ਅਗਵਾ ਕੀਤਾ ਸੀ ਅਤੇ ਫਿਰ ਉਸ ਦੀ ਗੱਡੀ ਵਿੱਚ ਹੀ ਉਹ ਏਅਰ ਬੇਸ ਨੇੜੇ ਪਹੁੰਚੇ ਸਨ। ਚਾਰਜਸ਼ੀਟ ਅਨੁਸਾਰ ਪਾਕਿਸਤਾਨ ਤੋਂ ਆਏ ਦਹਿਸ਼ਤਗਰਦਾਂ ਨੇ 2 ਜਨਵਰੀ ਦੀ ਰਾਤ ਨੂੰ ਏਅਰਬੇਸ ਵਿੱਚ ਪ੍ਰਵੇਸ਼ ਕੀਤਾ ਅਤੇ ਹਮਲੇ ਨੂੰ ਅੰਜਾਮ ਦਿੱਤਾ ਸੀ।  ਦਹਿਸ਼ਤਗਰਦਾਂ ਖਿਲਾਫ ਚਾਰ ਦਿਨ ਚੱਲੇ ਅਪ੍ਰਰੇਸ਼ਨ ਵਿੱਚ ਸੱਤ ਸੁਰਖਿਆ ਕਰਮੀਂ ਸ਼ਹੀਦ ਹੋਏ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *