ਅਕਾਲੀ-ਭਾਜਪਾ ਸਰਕਾਰ ਨੇ ਕਾਰਜਕਾਲ ਦੇ ਅੰਤ ‘ਚ ਢੇਰ ਸਾਰੇ ਬਿਲ ਪਾਸ ਕਰਕੇ ਲੋਕਾਂ ਨਾਲ ਧੋਖਾ ਕੀਤਾ: ਵੜੈਚ

ss1

ਅਕਾਲੀ-ਭਾਜਪਾ ਸਰਕਾਰ ਨੇ ਕਾਰਜਕਾਲ ਦੇ ਅੰਤ ‘ਚ ਢੇਰ ਸਾਰੇ ਬਿਲ ਪਾਸ ਕਰਕੇ ਲੋਕਾਂ ਨਾਲ ਧੋਖਾ ਕੀਤਾ: ਵੜੈਚ
ਆਪਣੇ ਕਾਰਜਕਾਲ ਦੇ ਸ਼ੁਰੂ ਵਿੱਚ ਹੀ ਇਹ ਬਿਲ ਕਿਓਂ ਪਾਸ ਨਹੀਂ ਕੀਤੇ?
ਅਕਾਲੀ-ਭਾਜਪਾ ਗਠਜੋੜ ਵੱਲੋਂ ਕੀਤੇ ਗਏ ਧੋਖੇ ਦਾ ਜਵਾਬ ਲੋਕ ਵੋਟਾਂ ਰਾਹੀਂ ਦੇਣਗੇ

ਚੰਡੀਗੜ੍ਹ, 19 ਦਸੰਬਰ (ਪ੍ਰਿੰਸ): ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੇ ਅੰਤ ਵਿੱਚ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਕੁੱਝ ਪ੍ਰਮੁੱਖ ਬਿਲ ਪਾਸ ਕਰਨ ਨੂੰ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਸੂਬੇ ਦੇ ਲੋਕਾਂ ਨਾਲ ਧੋਖਾ ਐਲਾਨਿਆ ਹੈ। ਵੜੈਚ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਨੂੰ ਇਸ ਧੋਖੇ ਦਾ ਜਵਾਬ ਲੋਕ ਵਿਧਾਨਸਭਾ ਚੋਣਾਂ ਵੇਲੇ ਦੇਣਗੇ। ਵੜੈਚ ਨੇ ਕਿਹਾ ਕਿ ਇਨਾਂ ਬਿਲਾਂ ਦੇ ਪਾਸ ਹੋਣ ਦੇ ਸਮੇਂ ਨੂੰ ਦੇਖ ਕੇ ਇਹ ਸਾਫ ਪ੍ਰਤੀਤ ਹੁੰਦਾ ਹੈ ਕਿ ਇਹ ਕੁੱਝ ਵੀ ਨਹੀਂ ਹੈ, ਸਿਰਫ ਪਿਛਲੇ 10 ਸਾਲਾਂ ਦੀਆਂ ਆਪਣੀਆਂ ਨਕਾਮੀਆਂ ਤੋਂ ਜਨਤਾ ਦਾ ਧਿਆਨ ਹਟਾਉਣ ਅਤੇ ਲੋਕਾਂ ਨੂੰ ਮੂਰਖ ਬਣਾਉਣ ਦਾ ਇਨਾਂ ਦਾ ਆਖਰੀ ਹੰਭਲਾ ਹੈ। ਵੜੈਚ ਨੇ ਕਿਹਾ, “ਬਾਦਲ ਸਾਬ, ਯੇ ਜੋ ਪਬਲਿਕ ਹੈ, ਯੇ ਸਬ ਜਾਨਤੀ ਹੈ, ਤੁਸੀਂ ਇਨਾਂ ਨੂੰ ਹੋਰ ਬੇਵਕੂਫ ਨਹੀਂ ਬਣ ਸਕਦੇ।“
ਪੰਜਾਬ ਕਨਵੀਨਰ ਨੇ ਕਿਹਾ ਕਿ ਜੇਕਰ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਲਈ ਬਾਦਲ ਸਚਮੁੱਚ ਗੰਭੀਰ ਹੁੰਦੇ ਤਾਂ ਉਨਾਂ ਨੇ ਇਹ ਬਿਲ ਆਪਣੀ ਸਰਕਾਰ ਦੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਹੀ ਪਾਸ ਕਿਓਂ ਨਾ ਕਰਵਾ ਦਿੱਤੇ, ਹੁਣ ਕਿਓਂ, ਜਦੋਂ ਕਿ ਉਨਾਂ ਨੂੰ ਪਤਾ ਹੈ ਕਿ ਇਨਾਂ ਨੇ ਲਾਗੂ ਨਹੀਂ ਹੋਣਾ। ਵੜੈਚ ਨੇ ਕਿਹਾ ਕਿ ਬਾਦਲਾਂ ਨੂੰ ਹੁਣ ਚੰਗੀ ਤਰਾਂ ਪਤਾ ਲੱਗ ਗਿਆ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਇਨਾਂ ਦੀ ਬੁਰੀ ਤਰਾਂ ਨਾਲ ਹਾਰ ਹੋਣ ਵਾਲੀ ਹੈ ਅਤੇ ਉਹ ਜਾਣਦੇ ਹਨ ਕਿ ਲੋਕਾਂ ਨੇ ਦੁਬਾਰਾ ਉਨਾਂ ਨੂੰ ਵਿਧਾਨ ਸਭਾ ਵਿੱਚ ਨਹੀਂ ਵੜਨ ਦੇਣਾ, ਅਜਿਹੇ ਵਿੱਚ ਉਹ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਇੱਕ ਹੋਰ ਕੋਸ਼ਿਸ਼ ਕਰ ਰਹੇ ਹਨ। ਵੜੈਚ ਨੇ ਕਿਹਾ ਕਿ 10 ਸਾਲ ਪੰਜਾਬ ਵਿੱਚ ਮਾਫੀਆ ਰਾਜ ਚਲਾਉਣ ਮਗਰੋਂ, ਅਚਾਨਕ ਬਾਦਲਾਂ ਵੱਲੋਂ ਆਪਣੇ ਪਾਪਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ “ਨੌ ਸੋ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ“ ਵਾਲੀ ਕਹਾਵਤ ਬਾਦਲਾਂ ਦੇ ਅੱਜ ਦੇ ਕਾਰਨਾਮੇ ਉਤੇ ਫਿੱਟ ਬੈਠਦੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *