’ਪਿਆਰ ਕਾ ਪਹਿਲਾ ਖਤ ਲਿਖਨੇ ਮੇਂ ਵਕਤ ਤੋਂ ਲਗਤਾ ਹੈ’

ss1

‘ਪਿਆਰ ਕਾ ਪਹਿਲਾ ਖਤ ਲਿਖਨੇ ਮੇਂ ਵਕਤ ਤੋਂ ਲਗਤਾ ਹੈ’
ਮੁਹੱਬਤ ਕਲਾ ਮੰਚ ਵੱਲੋਂ ਮਹਿਫ਼ਿਲਏਗ਼ਜ਼ਲ ਦਾ ਆਗਾਜ਼

ਬੁਢਲਾਡਾ 19, ਦਸੰਬਰ(ਤਰਸੇਮ ਸ਼ਰਮਾਂ): ਸਾਲ 2016 ਨੂੰ ਅਲਵਿਦਾ ਅਤੇ ਨਵੇੰ ਸਾਲ 2017 ਨੂੰ ਜੀ ਆਇਆ ਕਹਿਣ ਲਈ ਬੀਤੀ ਸ਼ਾਮ ਮੁਹੱਬਤ ਕਲਾ ਮੰਚ ਵੱਲੋਂ ‘ਮਹਿਫਿਲ ਏ ਗਜਲ’ ਦਾ ਆਗਾਜ ਰਾਮਲੀਲਾ ਗਰਾਊਂਡ ਵਿਖੇ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੁਸ਼ੀਲ ਨਾਗਪਾਲ ਐਗ਼ਜ਼ੀਕਿਊਟਿਵ ਡਾਇਰੈਕਟਰ ਐਫ ਸੀ ਆਈ ਪੰਜਾਬ (ਚੰਡੀਗੜ) ਸ਼ਾਮਿਲ ਹੋਏ ਅਤੇ ਪ੍ਰਧਾਨਗੀ ਐਡਵੋਕੇਟ ਪਰਵਿੰਦਰ ਕੁਮਾਰ ਅਰੋੜਾ, ਗਿਆਨ ਚੰਦ ਲਾਡੀ ਸ਼ਾਮਿਲ ਹੋਏ। ਮਹਿਫ਼ਿਲ ਦਾ ਆਗ਼ਾਜ਼ ਜਗਦੀਸ਼ ਭੱਟੀ ਦੀ ਗ਼ਜ਼ਲ ‘ਉਸ ਬੇਵਫਾ ਸਜਨ ਦਾ ਆਇਆ ਖਿਆਲ…’ ਨਾਲ ਹੋਇਆ। ਇਸ ਮੌਕੇ ਹਰਵਿੰਦਰ ਹੈਪੀ ਤੇ ਪਰਮਜੀਤ ਸੈਣੀ ਨੇ ‘ਨਜ਼ਰ ਮੁਝਸੇ ਮਿਲਾਤੀ ਹੋ..’ ਗਾ ਕੇ ਮਹਿਫਿਲ ਦਾ ਰੰਗ ਬੰਨ੍ਹ ਦਿੱਤਾ। ਗੁਰਵਿੰਦਰ ਮਠਾੜੂ ਦੀ ਗ਼ਜ਼ਲ ‘ਇਸ਼ਕ ਆਖਦਾ ਏ ਤੇਰਾ ਕੱਖ ਰਹਿਣ ਵੀ ਨਹੀਂ ਦੇਣਾ’, ਮਿਥੁਨ ਸ਼ਰਮਾਂ ਨੇ ‘ਤੁਮ ਕੋ ਦੇਖਾ ਤੋਂ ਜੇ ਖਿਆਲ ਆਇਆ’, ਮੋਨੂੰ ਖਾਨ ਨੇ ‘ਹਮ ਤੇਰੇ ਸ਼ਹਿਰ ਮੇ ਆਏ ਹੈ ਮੁਸ਼ਾਫਿਰ ਕੀ ਤਰ੍ਹਾਂ’ ਗਾ ਕੇ ਆਪਣੀ ਗਾਇਕੀ ਰਾਹੀਂ ਸਰੋਤਿਆਂ ਨੂੰ ਕੀਲ ਲਿਆ। ਇਸ ਮੋਕੇ ਕਪਿਲ ਸਚਦੇਵਾ, ਸਤੀਸ਼ ਯਾਦਵ, ਜੋਨੀ, ਅੰਮ੍ਰਿਤਪਾਲ, ਮੋਹਿਤ ਚਾਵਲਾ, ਪ੍ਰਸ਼ਾਂਤ ਟੋਹਾਣਾ, ਸੁਮਿਤ ਅਤੇ ਸੁਖਚੈਨ ਸਿੰਘ ਨੇ ਆਪਣੇ ਆਪਣੇ ਫ਼ਨ ਦਾ ਮੁਜ਼ਾਹਰਾ ਕਰਕੇ ਤਾੜਿਆ ਦੀ ਦਾਦ ਪ੍ਰਾਪਤ ਕੀਤੀ। ਵਿੱਕੀ ਨਾਗਪਾਲ ਦੀ ਗ਼ਜ਼ਲ ‘ਹੰਗਾਮਾ ਹੈ ਕਿਉਂ ਬਰਪਾ…’ ਨੇ ਤਾਂ ਸ਼ਰੋਤਿਆਂ ਨੂੰ ਝੂਮਣ ਹੀ ਲਾ ਦਿੱਤਾ। ਪ੍ਰੋਗਰਾਮ ਦੇ ਮੁੱਖ ਮਹਿਮਾਨ ਸੁਸ਼ੀਲ ਨਾਗਪਾਲ ਨੇ ਵੀ ਇੱਕ ਖੂਬਸੂਰਤ ਗ਼ਜ਼ਲ ‘ਪਿਆਰ ਕਾ ਪਹਿਲਾ ਖਤ ਲਿਖਨੇ ਮੇਂ ਵਕਤ ਤੋਂ ਲਗਤਾ ਹੈ’ ਗਾ ਕੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਪੀ ਕੇ ਅਰੋੜਾ ਨੇ ਵੀ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਆਪਣੇ ਅਨੁਭਵ ਸਾਂਝੇ ਕੀਤੇ। ਪੂਰੇ ਪ੍ਰੌਗਰਾਮ ਦਾ ਕੇਂਦਰ ਬਿੰਦੂ ਰਹੇ ਪਟਿਆਲਾ ਤੋਂ ਆਏ ਗੁਰਪ੍ਰੀਤ ਜਿੰਨ੍ਹਾ ਨੇ ਆਪਣੀ ਗ਼ਜ਼ਲ ਗਾਇਕੀ ਦੇ ਫ਼ਨ ਨਾਲ ਮਹਿਫ਼ਿਲ ਨੂੰ ਅੰਜਾਮ ਤੱਕ ਪਹੁੰਚਾਇਆ। ਇਸ ਸੰਗੀਤਮਈ ਮਹਿਫ਼ਿਲ ਦਾ ਮੰਚ ਸੰਚਾਲਨ ਮੰਚ ਦੇ ਚੇਅਰਮੈਨ ਹਰਦੇਵ ਕਮਲ ਅਤੇ ਮੈਡਮ ਕਿਰਨ ਮਠਾੜੂ ਨੇ ਕੀਤਾ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਰੂਪ ਵਿੱਚ ਆਰ ਐਸ ਕਪੂਰ ਜ਼ੋਨਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ, ਕੰਵਲਜੀਤ ਸਿੰਘ, ਡਾ.ਕਪਿਲਾਸ਼, ਚੰਦਰ ਪ੍ਰਕਾਸ਼, ਸੰਦੀਪ ਰਾਣਾ, ਸੁਖਵਿੰਦਰ ਸੋਨੀ ਅਤੇ ਲੱਕੀ ਸ਼ਰਮਾਂ ਹਾਜ਼ਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *