ਕਾਰ ਸੇਵਾ ਕਿਲਾ ਅਨੰਦਗੜ ਸਾਹਿਬ ਵਲੋਂ ਤਖਤ ਸ਼੍ਰੀ ਪਟਨਾ ਸਾਹਿਬ ਵਿਖੇ ਲੰਗਰ ਲਈ 3 ਟਰੱਕ ਰਸਦ ਰਵਾਨਾ

ss1

ਕਾਰ ਸੇਵਾ ਕਿਲਾ ਅਨੰਦਗੜ ਸਾਹਿਬ ਵਲੋਂ ਤਖਤ ਸ਼੍ਰੀ ਪਟਨਾ ਸਾਹਿਬ ਵਿਖੇ ਲੰਗਰ ਲਈ 3 ਟਰੱਕ ਰਸਦ ਰਵਾਨਾ

ਸ਼੍ਰੀ ਅਨੰਦਪੁਰ ਸਾਹਿਬ , 19 ਦਸੰਬਰ (ਦਵਿੰਦਰਪਾਲ ਸਿੰਘ): ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪਾਵਨ ਪ੍ਰਕਾਸ਼ ਦਿਵਸ ਸਬੰਧੀ ਕਾਰ ਸੇਵਾ ਕਿਲਾ ਅਨੰਦਗੜ ਸਾਹਿਬ ਵਲੋਂ ਗੁਰੂ ਕੇ ਲੰਗਰਾਂ ਲਈ 3 ਟਰੱਕ ਰਸਦ ਦੇ ਭੇਜੇ ਗਏ ਹਨ। ਕਾਰ ਸੇਵਾ ਮੁਖੀ ਬਾਬਾ ਲਾਭ ਸਿੰਘ ਵਲੋਂ ਜਿੱਥੇ ਹੋਰ ਸੇਵਾਵਾਂ ਜੰਗੀ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ ਉਥੇ ਤਖਤ ਸ਼੍ਰੀ ਪਟਨਾ ਸਾਹਿਬ ਵਿਖੇ ਹੋ ਰਹੇ ਵਿਸ਼ਵ ਪੱਧਰੀ ਸਮਾਗਮ ਲਈ ਰਸਦ ਦੇ ਟਰੱਕ ਰਵਾਨਾ ਕੀਤੇ ਗਏ। ਉਨਾਂ ਇਸ ਮੋਕੇ ਕਿਹਾ ਕਿ ਇਸ ਪਾਵਨ ਪੁਰਬ ਮੋਕੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਤਖਤ ਸ਼੍ਰੀ ਪਟਨਾ ਸਾਹਿਬ ਵਿਖੇ ਪਹੁੰਚਣਗੀਆਂ, ਸੰਗਤ ਦੀ ਸੇਵਾ ਲਈ ਇਹ ਰਸਦ ਭੇਜੀ ਜਾ ਰਹੀ ਹੈ। ਇਸ ਮੋਕੇ ਹਰਭਜਨ ਸਿੰਘ, ਭਲਵਾਨ ਸਿੰਘ, ਮਹਿੰਦਰ ਸਿੰਘ, ਸੰਤੋਖ ਸਿੰਘ, ਖੜਕ ਸਿੰਘ, ਅਵਤਾਰ ਸਿੰਘ, ਜਸਵੀਰ ਸਿੰਘ, ਸੁਖਜੀਤ ਸਿੰਘ, ਬਲਬੀਰ ਸਿੰਘ ਸਮੇਤ ਸੰਗਤਾਂ ਹਾਜਰ ਸਨ।

print
Share Button
Print Friendly, PDF & Email