ਕਿਸਾਨ ਯੂਨੀਅਨ ਨੇ ਪਰਲ ‘ਚ ਲਾਏ ਪੈਸੇ ਏਜੰਟ ਤੋਂ ਕਰਵਾਏ ਵਾਪਸ

ss1

ਕਿਸਾਨ ਯੂਨੀਅਨ ਨੇ ਪਰਲ ‘ਚ ਲਾਏ ਪੈਸੇ ਏਜੰਟ ਤੋਂ ਕਰਵਾਏ ਵਾਪਸ

ਭਦੌੜ 19 ਦਸੰਬਰ (ਵਿਕਰਾਂਤ ਬਾਂਸਲ) ਬਲਾਕ ਸ਼ਹਿਣਾ ਦੇ ਪਿੰਡ ਚੀਮਾ ਵਿਖੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਪਰਲ ਕੰਪਨੀ ਦੇ ਲੋਕਾਂ ਨੂੰ ਪੈਸੇ ਮੁੜਵਾਉਣ ਲਈ ਸਾਥ ਦੇਣ ਦੇ ਦਿੱਤੇ ਭਰੋਸੇ ਉਪਰੰਤ ਪਿੰਡ ਦੇ ਇਕ ਗਰੀਬ ਵਣਜਾਰੇ ਪਰਿਵਾਰ ਨੂੰ ਯੂਨੀਅਨ ਆਗੂਆਂ ਨੇ ਕੰਪਨੀ ਦੇ ਏਜੰਟ ਤੋਂ ਪੈਸੇ ਮੁੜਵਾ ਕੇ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ ਇਸ ਸੰਬੰਧੀ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਚੀਮਾ ਦੇ ਚਿੱਟ ਫ਼ੰਡ ਕੰਪਨੀ ਪਰਲ ਦੇ ਪੀੜਤ ਲੋਕਾਂ ਦੀ ਸਹਾਇਤਾ ਲਈ ਭਾਰਤੀ ਕਿਸਾਨ ਯੂਨੀਅਨ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ ਅਤੇ ਇਸੇ ਤਹਿਤ ਪਿੰਡ ਚੀਮਾ ‘ਚ ਕਈ ਸਾਲਾਂ ਤੋਂ ਰਹਿ ਰਹੇ ਗਰੀਬ ਵਣਜਾਰਾ ਬੂਟੇ ਦੇ ਪਰਿਵਾਰ ਦੇ 76 ਹਜ਼ਾਰ ਰੁਪਏ ਜੋ ਕਿ ਪਿੰਡ ਦੇ ਹੀ ਇਕ ਏਜੰਟ ਵੱਲੋਂ ਪਰਲ ਕੰਪਨੀ ‘ਚ ਭਰਵਾਏ ਗਏ ਸਨ ਉਨਾਂ ਦੱਸਿਆ ਕਿ ਪਰਲ ਕੰਪਨੀ ਤਾਂ ਲੋਕਾਂ ਨਾਲ ਠੱਗੀ ਮਾਰ ਕੇ ਰਫ਼ੂ ਚੱਕਰ ਹੋਣ ਨਾਲ ਉਕਤ ਪਰਿਵਾਰ ਦੀ ਕੀਤੀ ਮਿਹਨਤ ਨਾਲ ਕਮਾਈ ਵੀ ਡੁੱਬਣ ਲੱਗੀ ਇਸ ਮਾਮਲੇ ਨੂੰ ਲੈ ਕੇ ਯੂਨੀਅਨ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿਵਾਇਆ ਗਿਆ ਯੂਨੀਅਨ ਆਗੂਆਂ ਨੇ ਪਰਲ ਕੰਪਨੀ ਦੇ ਏਜੰਟ ਨਾਲ ਤਾਲਮੇਲ ਕਰਕੇ ਏਜੰਟ ਤੋਂ ਮੌਕੇ ਤੇ ਹੀ ਦਸ ਹਜ਼ਾਰ ਰੁਪਏ ਦਿਵਾ ਕੇ ਬਾਕੀ ਰਹਿੰਦੇ ਪੈਸੇ ਇਕ ਮਹੀਨੇ ਅੰਦਰ ਦੇਣ ਦਾ ਭਰੋਸਾ ਦਿਵਾਇਆ।

print
Share Button
Print Friendly, PDF & Email

Leave a Reply

Your email address will not be published. Required fields are marked *