ਬੱਚਿਆਂ ਦੇ ਸਕੂਲ ਅੰਦਰਾਂ ਸਿੱਖਿਅਕ ਮੁਕਾਬਲੇ ਕਰਵਾਉਣਾ ਜਰੂਰੀ- ਪ੍ਰਿੰਸੀਪਲ ਗਰੇਵਾਲ

ss1

ਬੱਚਿਆਂ ਦੇ ਸਕੂਲ ਅੰਦਰਾਂ ਸਿੱਖਿਅਕ ਮੁਕਾਬਲੇ ਕਰਵਾਉਣਾ ਜਰੂਰੀ- ਪ੍ਰਿੰਸੀਪਲ ਗਰੇਵਾਲ

ਮੁੱਲਾਂਪੁਰ ਦਾਖਾ 19ਦਸੰਬਰ (ਮਲਕੀਤ ਸਿੰਘ) ਇੱਥੋ ਲਾਗਲੇ ਸੰਤ ਕਬੀਰ ਅਕੈਡਮੀ ਧਾਮ ਤਲਵੰਡੀ ਖੁਰਦ ਵਿਖੇ ਸਹੋਦਿਆ ਕੰਪਲੈਕਸ ਹੈਰੀਟੇਜ ਫੈਸਟ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿੱਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਕਿਹਾ ਕਿ ਬੱਚਿਆ ਵਿੱਚ ਅੰਦਰੂੁਨੀ ਪ੍ਰਤਿਭਾ ਨਿਖਾਰਨ ਲਈ ਸਿੱਖਿਅਕ ਮੁਕਾਬਲੇ ਕਰਵਾਉਣੇ ਜਰੂਰੀ ਹੈ। ਇਸ ਮੌਕੇ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ ਦੇ ਸੈਕਟਰੀ ਸ੍ਰੀ ਵਿਵੇਕ ਤਿਵਾੜੀ ਨੇ ਕਿਹਾ ਕਿ ਸੀ.ਬੀ.ਐਸ.ਈ. ਤੋਂ ਮਾਨਤਾ ਪ੍ਰਾਪਤ ਸਕੂਲਾਂ ਦੇ ਵੱਖ-ਵੱਖ ਮੁਕਾਬਲੇ ਕਰਵਾਉਣਾ ਸਹੋਦਿਆ ਕੰਪਲ਼ੈਕਸ ਦਾ ਮਹੱਤਵਪੂਰਨ ਉਪਰਾਲਾ ਹੈ ਜਿਸ ਨਾਲ ਸਕੂਲਾਂ ਅਤੇ ਵਿੱਦਿਆਰਥੀਆਂ ਵਿੱਚ ਸਮਾਨਤਾ ਦੀ ਭਾਵਨਾਂ ਪੈਦਾ ਹੁੰਦੀ ਹੈ। ਸੰਤ ਕਬੀਰ ਅਕੈਡਮੀ ਦੇ ਵਿਹੜੇ ਵਿੱਚ ਕਰਵਾਏ ਗਏ ਮੁਕਾਬਲਿਆਂ ਵਿੱਚ ਬੱਚਿਆਂ ਨੇ ਭਾਰਤ ਦੇ ਵਿਰਸ਼ੇ ਨੂੰ ਜੋੜਦੇ ਵੱਖ-ਵੱਖ ਪ੍ਰਾਂਤਾਂ ਦੇ ਲੋਕ ਨਾਚ ਪੇਸ਼ ਕੀਤੇ। ਇਸ ਤੋਂ ਇਲਾਵਾ ਫੈਂਸੀ ਡਰੈਸ, ਪੋਸਟਰ ਤੇ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ 12 ਸਕੂਲਾਂ ਦੇ ਬੱਚਿਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਡਾਂਸ ਮੁਕਾਬਲੇ ਵਿੱਚ ਸੱਤਿਆ ਭਾਰਤੀ ਸਕੂਲ ਨੇ ਪਹਿਲਾ ਸਥਾਨ, ਪੋਸਟਰ ਮੁਕਾਬਲੇ ਵਿੱਚ ਪੀਸ ਪਬਲਿਕ ਸਕੂਲ, ਰੰਗੋਲੀ ਵਿੱਚ ਸੈਕਰਡ ਹਾਰਟ ਕੰਨਵੈਂਟ ਸਕੂਲ, ਫੈਂਸੀ ਡਰੈਸ ਮੁਕਾਬਲੇ ਵਿੱਚ ਅੰਮ੍ਰਿਤ ਇੰਡੋ ਕਨੇਡੀਅਨ ਪਬਲਿਕ ਸਕੂਲ, ਥਾਲੀ ਡੈਕੋਰੇਸ਼ਨ ਵਿੱਚ ਪੀਸ ਪਬਲਿਕ ਸਕੂਲ ਦੇ ਵਿੱਦਿਆਂਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

       ਇਸ ਮੌਕੇ ਹੋਰਨਾਂ ਤੋਂ ਇਲਾਵਾ ਵਾਇਸ ਪ੍ਰਿੰ. ਮੇਹਰਦੀਪ ਸਿੰਘ, ਕੋਆਰਡੀਨੇਟਰ ਵਿਕਾਸ਼ ਗੋਇਲ, ਸੁਪਰਵਾਇਜਰ ਗੁਰਪ੍ਰੀਤ ਕੌਰ ਚੀਮਾ, ਸੁਪਰਵਾਇਜਰ ਹਰਦੀਪ ਕੌਰ ਮੀਨ, ਬਰਿੰਦਰਜੀਤ ਸਿੰਘ ਡੀ.ਪੀ., ਗੁਰਪ੍ਰੀਤ ਕੌਰ ਬਾਸੀਆਂ ਬੇਟ ਅਤੇ ਰਮਨਦੀਪ ਕੌਰ ਕੈਂਥ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *