ਪਿੰਡ ਰਾਮਨਗਰ ਵਿਖੇ ਵਾਟਰਵਰਕਸ ਦੇ ਕੰਮ ਦੀ ਕਰਵਾਈ ਸ਼ੁਰੂਆਤ

ss1

ਪਿੰਡ ਰਾਮਨਗਰ ਵਿਖੇ ਵਾਟਰਵਰਕਸ ਦੇ ਕੰਮ ਦੀ ਕਰਵਾਈ ਸ਼ੁਰੂਆਤ

ਮਲੋਟ, 19 ਦਸੰਬਰ (ਆਰਤੀ ਕਮਲ) : ਪਿੰਡ ਰਾਮਨਗਰ ਵਿਖੇ ਨਗਰ ਨਿਵਾਸੀਆਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਨਵਾਂ ਵਾਟਰ ਵਰਕਸ ਬਣਾਉਣ ਦੀ ਅੱਜ ਸ਼ੁਰੂਆਤ ਕੀਤੀ ਗਈ । ਨਵੇਂ ਵਾਟਰਵਰਕਸ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਲਈ ਪਿੰਡ ਦੇ ਸਰਪੰਚ ਭੁਪਿੰਦਰ ਸਿੰਘ ਭੁੱਲਰ ਵਿਸ਼ੇਸ਼ ਤੌਰ ਤੇ ਮੌਜੂਦ ਸਨ ਤੇ ਉਹਨਾਂ ਨੇ ਆਪਣੇ ਕਰ ਕਮਲਾਂ ਨਾਲ ਪਹਿਲੀ ਇੱਟ ਲਾ ਕਿ ਸ਼ੁਰੂਆਤ ਕੀਤੀ । ਇਸ ਮੌਕੇ ਮਹਿਕਮੇ ਦੇ ਅਧਿਕਾਰੀਆਂ ਵਿਚ ਜੇਈ ਵਜੀਰ ਸਿੰਘ ਤੇ ਠੇਕੇਦਾਰ ਦਿਲਬਾਗ ਸਿੰਘ ਵੀ ਮੌਜੂਦ ਸਨ । ਸਰਪੰਚ ਭੁਪਿੰਦਰ ਸਿੰਘ ਨੇ ਕਿਹਾ ਕਿ ਪਿੰਡ ਦੇ ਲੋਕਾਂ ਦੀ ਚਿਰਾਂ ਤੋਂ ਪੀਣ ਵਾਲੇ ਸਾਫ ਪਾਣੀ ਦੀ ਮੰਗ ਕੀਤੀ ਜਾ ਰਹੀ ਸੀ ਜੋ ਕਿ ਹਣ ਇਸ ਵਾਟਰ ਵਰਕਸ ਦੇ ਬਣਨ ਵਾਲ ਪੂਰੀ ਹੋ ਜਾਵੇਗੀ ਤੇ ਲੋਕਾਂ ਦਾ ਕਈ ਭਿਅੰਕਰ ਕਿਸਮ ਦੀਆਂ ਬਿਮਾਰੀਆਂ ਦਾ ਬਚਾਉ ਹੋ ਜਾਵੇਗਾ । ਇਸ ਮੌਕੇ ਮੌਜੂਦ ਨਗਰ ਨਿਵਾਸੀਆਂ ਨੇ ਸਰਕਾਰ ਅਤੇ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪੀਣ ਵਾਲਾ ਪਾਣੀ ਸਾਫ ਨਾ ਹੋਣ ਕਾਰਨ ਉਹਨਾਂ ਨੂੰ ਹਮੇਸ਼ਾਂ ਪਰਿਵਾਰਕ ਮੈਂਬਰਾਂ ਦੇ ਬਿਮਾਰ ਹੋਣ ਦਾ ਡਰ ਬਣਿਆ ਰਹਿੰਦਾ ਸੀ ਅਤੇ ਘਰਾਂ ਵਿਚ ਔਰਤਾਂ ਨੂੰ ਖਾਣਾ ਆਦਿ ਬਣਾਉਣ ਵਿਚ ਵੀ ਦਿੱਕਤ ਆਉਂਦੀ ਸੀ ਜੋ ਕਿ ਹੁਣ ਪਿੰਡ ਦਾ ਆਪਣਾ ਵਾਟਰ ਵਰਕਸ ਬਣਨ ਨਾਲ ਸਾਰੀ ਸਮੱਸਿਆ ਹੱਲ ਹੋ ਜਾਵੇਗੀ ।

print
Share Button
Print Friendly, PDF & Email