ਪਿੰਡ ਚੱਠਾ ਨੰਨਹੇੜਾ ਦਾ ਤੀਸਰਾ ਕਾਸਕੋ ਕ੍ਰਿਕਟ ਕੱਪ ਸਾਨੋ ਸੌਕਤ ਨਾਲ ਹੋਇਆ ਸਪੰਨ

ss1

ਪਿੰਡ ਚੱਠਾ ਨੰਨਹੇੜਾ ਦਾ ਤੀਸਰਾ ਕਾਸਕੋ ਕ੍ਰਿਕਟ ਕੱਪ ਸਾਨੋ ਸੌਕਤ ਨਾਲ ਹੋਇਆ ਸਪੰਨ

ਦਿੜ੍ਹਬਾ ਮੰਡੀ 19 ਦਸੰਬਰ (ਰਣ ਸਿੰਘ ਚੱਠਾ ) -ਇਥੋਂ ਨੇੜਲੇ ਪਿੰਡ ਚੱਠਾ ਨੰਨਹੇੜਾ ਵਿਖੇ ਚੱਠਾ ਸਪੋਰਟਸ ਕਲੱਬ ਵੱਲੋਂ ਤੀਸਰਾ ਸ਼ਾਨਦਾਰ ਕਾਸਕੋ ਕ੍ਰਿਕਟ ਕੱਪ ਕਰਵਾਇਆ ਗਿਆ।ਇਸ ਕਾਸਕੋ ਕ੍ਰਿਕਟ ਕੱਪ ਵਿੱਚ ਭਵਾਨੀਗੜ੍ਹ ਦੀ ਟੀਮ ਨੇ ਪਹਿਲਾ,ਦੀਵਾਨਗੜ ਕੈਂਪਰ ਨੇ ਦੂਸਰਾ,ਧੋਲਾ ਨੇ ਤੀਜਾ ਤੇ ਮੱਤੀ ਨੇ ਚੌਥਾ ਸਥਾਨ ਹਾਸਲ ਕੀਤਾ। ਇਸ ਕ੍ਰਿਕਟ ਕੱਪ ਦਾ ਉਦਘਾਟਨ ਬਾਬਾ ਪੂਰਨਾ ਨੰਦ ਜੀ ਮਹੰਤ ਡੇਰਾ ਬਾਬਾ ਰੋਟੀ ਰਾਮ ਜੀ ਵਾਲਿਆਂ ਨੇ ਕੀਤਾ।ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਡਾਇਰੈਕਟਰ ਰਾਮ ਸਿੰਘ ਚੱਠਾ ਗੁਰਪਿਆਰ ਸਿੰਘ,ਪ੍ਧਾਨ ਰਣਜੀਤ ਸਿੰਘ ਬਿੱਲਾ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ।ਇਸ ਕੱਪ ਦੀ ਪ੍ਧਾਨ ਗਈ ਕੁਲਦੀਪ ਸਿੰਘ (ਕੀਪਾ)ਅਮਰੀਕ ਸਿੰਘ ਚੱਠਾ,ਤਰਸੇਮ ਸਿੰਘ (ਪੱਪੀ)ਅਤੇ ਭੋਲਾ ਸਿੰਘ ਸਰਪੰਚ ਨੇ ਕੀਤੀ।ਇਸ ਕ੍ਰਿਕਟ ਕੱਪ ਵਿੱਚ ਪੰਜਾਬ ਦੀਆਂ ਨਾਮਵਰ 64 ਟੀਮਾਂ ਨੇ ਭਾਗ ਲਿਆ।ਇਸ ਮੋਕੇ ਕਲੱਬ ਆਗੂ ਕੁਲਦੀਪ ਸਿੰਘ (ਸੋਮੀ),ਸਕਰੀਤ ਸਿੰਘ ਚੱਠਾ,ਨਿੰਮਾ ਸਿੰਘ,ਗੁਰਧਿਆਨ ਸਿੰਘ,ਕੁਲਦੀਪ ਸਿੰਘ,ਜਸਪ੍ਰੀਤ ਸਿੰਘ (ਪ੍ਰੀਤ)ਵਿੱਕੀ ਸਿੰਘ,ਲਖਵਿੰਦਰ ਸਿੰਘ,ਸੰਦੀਪ ਸਿੰਘ,ਲਾਡੀ ਸਿੰਘ (ਸਾਰੇ ਕਲੱਬ ਆਗੂ)ਹਰਵਿੰਦਰ ਸਿੰਘ (ਬੱਬੂ)ਅਮਰਿੰਦਰ ਸਿੰਘ (ਲਾਡੀ)ਸੀਪਾ ਸਿੰਘ,ਸਗਨੀ ਸਿੰਘ,ਆਦਿ ਹਾਜਰ ਸਨ।

print
Share Button
Print Friendly, PDF & Email