ਪੰਜਾਬ ਨੈਸ਼ਨਲ ਬੈਂਕ ਚੱਠਾ ਨੰਨਹੇੜਾ ਵਿੱਚ ਪੈਸੇ ਲੈਣ ਲਈ ਨਹੀ ਲੱਗਦੀਆਂ ਲੰਮੀਆਂ ਲੰਮੀਆਂ ਲਾਈਨਾਂ

ss1

ਪੰਜਾਬ ਨੈਸ਼ਨਲ ਬੈਂਕ ਚੱਠਾ ਨੰਨਹੇੜਾ ਵਿੱਚ ਪੈਸੇ ਲੈਣ ਲਈ ਨਹੀ ਲੱਗਦੀਆਂ ਲੰਮੀਆਂ ਲੰਮੀਆਂ ਲਾਈਨਾਂ

ਦਿੜ੍ਹਬਾ ਮੰਡੀ 19 ਦਸੰਬਰ (ਰਣ ਸਿੰਘ ਚੱਠਾ )- ਨੋਟਬੰਦੀ ਕਾਰਨ ਜਿੱਥੇ ਪੂਰੇ ਦੇਸ਼ ਵਿੱਚ ਹੋ ਰਹੀ ਖੱਜਲ ਖੁਆਰੀ ਦੀਆ ਖਬਰਾਂ ਅਖਬਾਰਾ ਵਿੱਚ ਸੁਰਖੀਆ ਬਣ ਰਹੀਆ ਹਨ।ਉੱਥੇ ਹੀ ਪਿੰਡ ਚੱਠਾ ਨੰਨਹੇੜਾ ਦੀ ਪੰਜਾਬ ਨੈਸਸ਼ਲ ਬੈਂਕ’ ਦੀ ਸਾਖਾ ਵਿੱਚ ਗਾਹਕਾ ਨੂੰ ਕੋਈ ਖੱਜਲ ਖੁਆਰੀ ਨਹੀ ਹੋ ਰਹੀ ਅਤੇ ਕੇਦਰ ਸਰਕਾਰ ਵੱਲੋ ਨੋਟਬੰਦੀ ਦੇ ਲਏ ਫੈਸਲੇ ਸੰਬੰਧੀ ਲੌਕਾ ਨੁੰ ਕੋਈ ਦਿੱਕਤ ਨਾ ਆਵੇ ਇਸ ਲਈ ਬੈਂਕ ਦਾ ਪੂਰਾ ਸਟਾਫ ਤੇਜ਼ੀ ਨਾਲ ਕੰਮ ਕਰ ਰਿਹਾ ਹੈ।ਜਦੋ ਸਾਡੀ ਟੀਮ ਨੇ ਇਸ ਬੈਂਕ ਦਾ ਦੌਰਾ ਕੀਤਾ ਤਾਂ ਬੈਕ ਵਿੱਚ ਕੌਈ ਵੀ ਲੰਮੀ ਲਾਈਨ ਨਹੀਂ ਸੀ ਅਤੇ ਕੇਂਦਰ ਸਰਕਾਰ ਦੀਆਂ ਸ਼ਰਤਾਂ ਮੁਤਾਬਕ ਲੋਕਾਂ ਨੂੰ ਕੈਸ਼ ਆਉਣ ਦੇ ਹਿਸਾਬ ਨਾਲ ਪੈਸੇ ਦਿੱਤੇ ਜਾ ਰਹੇ ਸਨ।ਬੈਂਕ ਦੇ ਗ੍ਰਾਹਕ ਰਣਧੀਰ ਸਿੰਘ ਅਤੇ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਿਨਾ ਲਾਈਨ ਵਿੱਚ ਲੱਗਿਆਂ ਟੋਕਨ ਦੇ ਨੰਬਰ ਮੁਤਾਬਕ ਬਿਨਾਂ ਕਿਸੇ ਖੱਜਲ ਖੁਆਰੀ ਦੇ ਵੰਡ ਮੁਤਾਬਿਕ ਰਾਸ਼ੀ ਮਿਲ ਜਾਂਦੀ ਹੈ।ਪਿੰਡ ਛਾਹੜ ਦੇ ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਇਸ ਬੈਂਕ ਤੋਂ ਪੂਰਾ ਸਹਿਯੋਗ ਮਿਲ ਰਿਹਾ ਹੈ।
ਬੈਕ ਮੈਨੇਜਰ ਕੇਵਲ ਕੁਮਾਰ ਵੱਲੋ ਸਾਰੇ ਗ੍ਰਾਹਕਾ ਨੁੰ ਹਰ ਤਰ੍ਹਾਂ ਦੀਆ ਵਧੀਆ ਸੇਵਾਵਾਂ ਦਿੱਤੀਆ ਜਾ ਰਹੀਆ ਹਨ।ਬੈਂਕ ਮੈਨੇਜਰ ਕੇਵਲ ਕੁਮਾਰ ਨੇ ਦੱਸਿਆ ਕਿ ਆਰ.ਬੀ.ਆਈ ਦੀ ਹਦਾਇਤਾ ਮੁਤਾਬਕ ਸਾਡੀ ਬ੍ਰਾਂਚ ਵੱਲੋ ਗਾਹਕਾਂ ਨੂੰ ਨੋਟਬੰਦੀ ਤੋਂ ਰਾਹਤ ਲਈ ਪਹਿਲ ਦੇ ਆਧਾਰ ਤੇ ਕੈਸ਼ ਦਿੱਤਾ ਜਾ ਰਿਹਾ ਹੈ।ਮੈਨੇਜਰ ਨੇ ਕਿਹਾ ਕਿ ਸਾਨੂੰ ਗਾਹਕਾਂ ਤੋਂ ਵੀ ਪੁਰਾ ਸਹਿਯੋਗ ਮਿਲ ਰਿਹਾ ਕੋਈ ਵੀ ਵਿਅਕਤੀ ਧੱਕਾ ਅਤੇ ਹੁਲੜਬਾਜੀ ਨਹੀ ਕਰਦਾ ਹਰ ਇੱਕ ਗਾਹਕ ਦਿੱਤੇ ਗਏ ਟੋਕਨ ਨੰਬਰ ਦੇ ਹਿਸਾਬ ਨਾਲ ਬੜੀ ਅਸਾਨੀ ਨਾਲ ਆਪਣੀ ਰਕਮ ਕਢਵਾ ਰਿਹਾ ਹੈ।ਦੁਜੇ ਪਾਸੇ ਨੋਟਬੰਦੀ ਨੂੰ ਇੱਕ ਮਹੀਨੇ ਤੋ ਵੱਧ ਦਾ ਸਮਾਂ ਹੋਣ ਦੇ ਬਾਵਜੂਦ ਵੀ ਸ਼ਹਿਰਾ ਵਿਚ ਏ.ਟੀ.ਐਮ ਅੱਗੇ ਲੰਮੀਆਂ ਲੰਮੀਆਂ ਲਾਈਨਾਂ ਜਿਉ ਦੀਆਂ ਤਿਉਂ ਬਰਕਰਾਰ ਹਨ ਅਤੇ ਲੋਕਾਂ ਨੂੰ ਰਾਹਤ ਦੀ ਕੋਈ ਸੰਭਾਵਨਾ ਨਹੀ ਲੱਗਦੀ।

print
Share Button
Print Friendly, PDF & Email

Leave a Reply

Your email address will not be published. Required fields are marked *