ਕੈਨੇਡਾ ਬੈਠੀ ਪਤਨੀ ਨੇ ਕਰਵਾਇਆ ਐਨ.ਆਰ.ਆਈ. ਪਤੀ ਦਾ ਕਤਲ

ss1

ਕੈਨੇਡਾ ਬੈਠੀ ਪਤਨੀ ਨੇ ਕਰਵਾਇਆ ਐਨ.ਆਰ.ਆਈ. ਪਤੀ ਦਾ ਕਤਲ

20-2(4)

ਮੋਹਾਲੀ: ਐਨਆਰਆਈ ਦਾ ਕਤਲ ਉਸ ਦੀ ਹੀ ਕੈਨੇਡਾ ਬੈਠੀ ਪਤਨੀ ਨੇ ਕਰਵਾਇਆ ਸੀ। ਇਹ ਖੁਲਾਸਾ ਜਿਲ੍ਹੇ ਦੇ ਐਸਐਸਪੀ ਨੇ ਪਿਛਲੇ ਦਿਨੀਂ ਮੋਹਾਲੀ ‘ਚ ਇੱਕ ਐਨਆਰਆਈ ਦੇ ਕਤਲ ਮਾਮਲੇ ਨੂੰ ਹੱਲ ਕਰਨ ਦਾ ਦਾਅਵਾ ਕਰਦਿਾਂ ਕੀਤਾ ਹੈ। ਪੁਲਿਸ ਮੁਤਾਬਕ ਇਹ ਸੁਪਾਰੀ ਕਿੰਲਿੰਗ ਸੀ। ਮਾਮਲੇ ‘ਚ 4 ਸੁਪਾਰੀ ਕਿੱਲਰ ਵੀ ਗ੍ਰਿਫਤਾਰ ਕੀਤੇ ਗਏ ਹਨ।

ਜਾਣਕਾਰੀ ਮੁਤਾਬਕ 16 ਮਾਰਚ 2015 ਨੂੰ ਮੋਹਾਲੀ ਨੇੜੇ ਇੱਕ ਕੈਨੇਡੀਅਨ ਐਨਆਰਆਈ ਜਸਕਰਨ ਸਿੰਘ ਦਾ ਕਤਲ ਕੀਤਾ ਗਿਆ ਸੀ। ਉਸ ਵੇਲੇ ਤੋਂ ਹੀ ਇਹ ਮਾਮਲਾ ਪੁਲਿਸ ਲਈ ਪਹੇਲੀ ਬਣਿਆ ਹੋਇਆ ਸੀ। ਹਰ ਪਹਿਲੂ ਤੋਂ ਪੜਤਾਲ ਤੋਂ ਬਾਅਦ ਆਖਰ ਪੁਲਿਸ ਨੇ 4 ਮੁਲਜ਼ਮਾਂ ਗ੍ਰਿਫਤਾਰ ਕਰ ਲਿਆ ਹੈ।

ਪੁਲਿਸ ਮੁਤਾਬਕ ਜਸਕਰਨ ਦੀ ਕੈਨੇਡਾ ਰਹਿੰਦੀ ਪਤਨੀ ਪਵਨਪ੍ਰੀਤ ਕੌਰ ਨੇ ਹੀ ਜਾਇਦਾਦ ਵਿਵਾਦ ਦੇ ਚੱਲਦੇ ਸੁਪਾਰੀ ਦੇ ਕੇ ਇਹ ਕਤਲ ਕਰਵਾਇਆ। ਮੁਲਜ਼ਮਾਂ ਨੂੰ ਵੈਸਟਰਨ ਯੂਨੀਅਨ ਰਾਹੀਂ ਕਤਲ ਲਈ 2 ਲੱਖ ਰੁਪਏ ਭੇਜੇ ਗਏ ਸਨ। ਪੁਲਿਸ ਨੇ ਪਵਨਪ੍ਰੀਤ ਕੌਰ ਦੀ ਗ੍ਰਿਫਤਾਰੀ ਲਈ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਕੈਨੇਡਾ ਸਰਕਾਰ ਨਾਲ ਵੀ ਰਾਫਤਾ ਕਾਇਮ ਕੀਤਾ ਜਾਏਗਾ।

print
Share Button
Print Friendly, PDF & Email

Leave a Reply

Your email address will not be published. Required fields are marked *