ਸਿੱਖਿਆ ਪ੍ਰੋਵਾਈਡਰਾਂ ਤੇ ਹੋਏ ਭਾਰੀ ਪੁਲਿਸ ਤਸ਼ੱਦਦ ਦੀ ਜੱਥੇਬੰਦੀ ਵੱਲੋਂ ਕਰੜੀ ਆਲੋਚਨਾ

ss1

ਸਿੱਖਿਆ ਪ੍ਰੋਵਾਈਡਰਾਂ ਤੇ ਹੋਏ ਭਾਰੀ ਪੁਲਿਸ ਤਸ਼ੱਦਦ ਦੀ ਜੱਥੇਬੰਦੀ ਵੱਲੋਂ ਕਰੜੀ ਆਲੋਚਨਾ
ਪ੍ਰੋਵਾਈਡਰਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਸਰਕਾਰ ਠੀਕਰੀਵਾਲ

ਭਦੌੜ 17 ਦਸੰਬਰ (ਵਿਕਰਾਂਤ ਬਾਂਸਲ) ਬੀਤੀ 15 ਦਸਬੰਰ ਨੂੰ ਮੋਹਾਲੀ ਵਿਖੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਸਿੱਖਿਆ ਪ੍ਰੋਵਾਈਡਰਾਂ ਤੇ ਹੋਏ ਭਾਰੀ ਪੁਲਿਸ ਤਸ਼ੱਦਦ ਦੀ ਐਸ.ਐਸ.ਏ./ਰਮਸਾ ਅਧਿਆਪਕ ਯੂਨੀਅਨ ਬਰਨਾਲਾ ਦੀ ਇਕਾਈ ਸ਼ਹਿਣਾ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਐਸ.ਐਸ.ਏ./ਰਮਸਾ ਅਧਿਆਪਕ ਯੂਨੀਅਨ ਬਲਾਕ ਸ਼ਹਿਣਾ ਦੇ ਪ੍ਰਧਾਨ ਪਲਵਿੰਦਰ ਠੀਕਰੀਵਾਲ ਨੇ ਕੀਤਾ। ਠੀਕਰੀਵਾਲਾ ਨੇ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਸਿੱਖਿਆ ਵਿਭਾਗ ਚ ਈ.ਟੀ.ਟੀ. ਦੀਆਂ ਪੋਸਟਾਂ ਤੇ ਬਤੌਰ ਸਿੱਖਿਆ ਪ੍ਰੋਵਾਈਡਰ ਨਿਗੂਣੀਆਂ ਤਨਖ਼ਾਹਾਂ ਤੇ ਸੇਵਾਵਾਂ ਨਿਭਾ ਰਹੇ ਸਿੱਖਿਆ ਪ੍ਰੋਵਾਈਡਰ ਅਧਿਆਪਕ 15 ਦਸੰਬਰ ਦੀ ਕੈਬਨਿਟ ਮੀਟਿੰਗ ਵਿੱਚ ਆਪਣੀਆਂ ਸੇਵਾਵਾਂ ਨੂੰ ਸਿੱਖਿਆ ਵਿਭਾਗ ਚ ਈ.ਟੀ.ਟੀ. ਦੀਆਂ ਪੋਸਟਾਂ ਤੇ ਰੈਗੂਲਰ ਕਰਵਾਉਣ ਲਈ ਮੁੱਖ ਮੰਤਰੀ ਦੀ ਕੋਠੀ ਵੱਲ ਸਾਂਤਮਈ ਰੋਸ ਮਾਰਚ ਕਰਦਿਆਂ ‘ਤੇ ਪੰਜਾਬ ਸਰਕਾਰ ਦੀ ਸ਼ਹਿ ਤੇ ਪੁਲਿਸ ਨੇ ਭਾਰੀ ਤਸ਼ੱਦਦ ਕੀਤਾ। ਜਿਸ ਵਿੱਚ ਲਾਠੀਚਾਰਜ, ਪਾਣੀ ਦੀਆਂ ਬੁਛਾੜਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ ਗਈ, ਜਿਸ ਕਰਕੇ ਜਿੱਥੇ ਬਹੁਤ ਸਾਰੀਆਂ ਅਧਿਆਪਕਾਵਾਂ ਤੇ ਉਹਨਾਂ ਦੇ ਬੱਚੇ ਬੇਹੋਸ਼ ਹੋ ਗਏ, ਉੱਥੇ ਬਹੁਤ ਸਾਰਿਆਂ ਅਧਿਆਪਕਾਂ ਦੀਆਂ ਪੱਗਾਂ ਵੀ ਲੱਥ ਗਈਆ।

       ਪਲਵਿੰਦਰ ਸਿੰਘ ਨੇ ਕਿਹਾ ਕਿ ਪੰਥਕ ਕਹਾਉਣ ਵਾਲੀ ਅਕਾਲੀ/ਭਾਜਪਾ ਸਰਕਾਰ ਨੇ ਜਿੱਥੇ ਨੰਨੀਆਂ ਛਾਵਾਂ ਨੂੰ ਸੜਥਾਂ ‘ਤੇ ਰੋਲਿਆ ਉੱਥੇ ਪੱਗਾਂ ਦੀ ਵੀ ਬੇਅਦਬੀ ਕੀਤੀ ਹੈ ਜਿਸਦਾ ਹਰਜ਼ਾਨਾ ਗੱਠਜੋੜ ਸਰਕਾਰ ਨੂੰ ਵਿਧਾਨ ਸਭਾ ਚੋਣਾਂ 2017 ਵਿੱਚ ਭੁਗਤਾਨਾ ਪਵੇਗਾ।

      ਅੰਤ ਵਿੱਚ ਪਲਵਿੰਦਰ ਸਿੰਘ ਨੇ ਕਿਹਾ ਕਿ ਅਕਾਲੀ/ਭਾਜਪਾ ਗੱਠਜੋੜ ਸਰਕਾਰ ਸਿੱਖਿਆ ਪ੍ਰੋਵਾਈਡਰਾਂ ਨਾਲ ਕੀਤੇ ਆਪਣੇ ਹੀ ਵਾਅਦੇ ਤੋਂ ਭੱਜ ਰਹੀ ਹੈ, ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਨੇ ਹੀ 01-04-2012 ਤੋਂ ਈ.ਟੀ.ਟੀ. ਦਾ ਪੂਰਾ ਪੇ ਸਕੇਲ ਦੇਣ ਦਾ ਬਟਾਲਾ ਵਿਖੇ ਲਿਖਤੀ ਸਮਝੌਤਾ ਕੀਤਾ ਸੀ, ਜਿਸਦੀ ਪ੍ਰਾਪਤੀ ਲਈ ਜੱਥੇਬੰਦੀ ਵੱਲੋਂ ਪਿਛਲੇ 400 ਦਿਨਾਂ ਤੋਂ ਸਿੱਖਿਆ ਵਿਭਾਗ ਦੇ ਨੇੜੇ ਮੋਹਾਲੀ ਵਿਖੇ ਧਰਨਾ ਲਗਾਤਾਰ ਲਾਇਆ ਹੋਇਆ ਹੈ। ਸੋ ਪੰਜਾਬ ਸਰਕਾਰ ਸਮੂਹ ਸਿੱਖਿਆ ਪ੍ਰੋਵਾਈਡਰਾਂ ਨਾਲ ਆਪਣੇ ਹੀ ਕੀਤੇ ਸਮਝੌਤੇ ਨੂੰ ਲਾਗੂ ਕਰੇ ਅਤੇ ਪ੍ਰੋਵਾਈਡਰਾਂ ਨੂੰ ਈ.ਟੀ.ਟੀ. ਦੀ ਪੋਸਟ ਦੇ ਕੇ ਅਧਿਆਪਕ ਵਰਗ ਦਾ ਸਨਮਾਨ ਬਹਾਲ ਕਰੇ।

print
Share Button
Print Friendly, PDF & Email

Leave a Reply

Your email address will not be published. Required fields are marked *