ਬੁਰਜਸਿੱਧਵਾਂ ਸਕੂਲ ਵਿਖੇ ਕਮਰਿਆਂ ਦਾ ਨੀਂਹ ਪੱਥਰ ਰੱਖਣ ਮੌਕੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ

ss1

ਬੁਰਜਸਿੱਧਵਾਂ ਸਕੂਲ ਵਿਖੇ ਕਮਰਿਆਂ ਦਾ ਨੀਂਹ ਪੱਥਰ ਰੱਖਣ ਮੌਕੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ

ਮਲੋਟ, 17 ਦਸੰਬਰ (ਆਰਤੀ ਕਮਲ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਵਿਖੇ ਬਣਨ ਵਾਲੇ ਨਵੇਂ ਕਮਰਿਆਂ ਦਾ ਨੀਂਹ ਪੱਥਰ ਪਿੰਡ ਦੇ ਸਮਾਜਸੇਵੀ ਜਗਦੀਸ਼ ਸਿੰਘ ਵੱਲੋਂ ਆਪਣੇ ਕਰ ਕਮਲਾਂ ਨਾਲ ਰੱਖਿਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਾਲ ਸੰਤ ਰਾਮ ਅਤੇ ਪਿੰਡ ਦੀ ਪੰਚਾਇਤ ਦੇ ਮੈਂਬਰਜ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ । ਇਸ ਤੋਂ ਪਹਿਲਾਂ ਸਰਕਾਰ ਵੱਲੋਂ ਜਾਰੀ ਗਰਾਂਟ ਨਾਲ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਬਣਾਏ ਇਕ ਕਮਰੇ ਸਮੇਤ ਵਿਦਿਆਰਥੀਆਂ ਦੇ ਖੇਡਣ ਲਈ ਤਿਆਰ ਕੀਤਾ ਬੈਡਮਿੰਟਨ ਗਰਾਊਂਡ ਅਤੇ ਇੰਟਰਲਾਕ ਟਾਈਲਾਂ ਨਾਲ ਸਕੂਲ ਗੇਟ ਤੋਂ ਅੰਦਰ ਤੱਕ ਬਣ ਕੇ ਤਿਆਰ ਹੋਏ ਨਵੇਂ ਰਸਤੇ ਦਾ ਵੀ ਉਦਘਾਟਨ ਇਹਨਾਂ ਪਤਵੰਤਿਆਂ ਵੱਲੋਂ ਕੀਤਾ ਗਿਆ । ਸਕੂਲ ਦੇ ਵਿਦਿਆਰਥੀਆਂ ਵੱਲੋਂ ਇਸ ਮੌਕੇ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਗੀਤ ਕਵਿਤਾਵਾਂ ਪੇਸ਼ ਕੀਤੀਆਂ । ਕੋਰੀਉਗ੍ਰਾਫੀ ”ਪੁੱਤ ਵੰਡਾਉਣ ਜਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ” ਨੂੰ ਗਰਾਮ ਪੰਚਾਇਤ ਤੇ ਹਾਜਰੀਨ ਵੱਲੋਂ ਬਹੁਤ ਸਲਾਹਿਆ ਗਿਆ । ਸਕੂਲ ਪ੍ਰਿੰਸੀਪਲ ਸੰਤ ਰਾਮ ਨੇ ਆਏ ਹੋਏ ਪਤਵੰਤਿਆਂ ਦਾ ਸਕੂਲ ਪੁੱਜਣ ਤੇ ਸਵਾਗਤ ਕੀਤਾ ਅਤੇ ਗਰਾਮ ਪੰਚਾਇਤ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਸਟਾਫ ਵੱਲੋਂ ਵੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਕਿ ਉਹ ਵਧੀਆ ਨਾਗਰਿਕ ਬਣ ਕੇ ਸਮਾਜ ਵਿੱਚ ਵਿਸ਼ੇਸ਼ ਯੋਗਦਾਨ ਪਾ ਸਕਣ । ਸ੍ਰੀ ਰਮਨ ਮਹਿਤਾ, ਰਾਮ ਸਰੂਪ ਨੇ ਸਕੂਲ ਦੀਆਂ ਵਿਦਿਅਕ ਪ੍ਰਾਪਤੀ ਬਾਰੇ ਜਾਣਕਾਰੀ ਦਿੱਤੀ । ਮੰਚ ਸੰਚਾਲਨ ਮਹਿੰਦਰ ਸਿੰਘ ਲੈਕਚਰਾਰ ਨੇ ਬਖੂਬੀ ਕੀਤਾ । ਇਸ ਸਮੇਂ ਸੰਗੀਤਾ ਮਦਾਨ, ਗੁਰਪਾਲ ਜੋਤ, ਗੁਰਜੀਤ ਕੌਰ, ਬਲਵਿੰਦਰ ਕੌਰ, ਗੁਰਮੀਤ ਕੌਰ, ਹੇਮਲਤਾ, ਅੰਮ੍ਰਿਤਪਾਲ ਕੌਰ, ਅਮਨਦੀਪ ਸਿੰਘ, ਵਿਕਰਮਜੀਤ, ਰਾਜਦੀਪ ਕੌਰ, ਰਾਜਵੀਰ ਕੌਰ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ‘ਚ ਵਿਸ਼ੇਸ਼ ਯੋਗਦਾਨ ਦਿੱਤਾ ।

print
Share Button
Print Friendly, PDF & Email

Leave a Reply

Your email address will not be published. Required fields are marked *