ਬੁਢਲਾਡਾ ਹਲਕੇ ਤੋਂ ਡਾ.ਨਿਸ਼ਾਨ ਸਿੰਘ ਦੀ ਜਿੱਤ ਯਕੀਨੀ-ਪ੍ਰਕਾਸ਼ ਸਿੰਘ

ss1

ਬੁਢਲਾਡਾ ਹਲਕੇ ਤੋਂ ਡਾ.ਨਿਸ਼ਾਨ ਸਿੰਘ ਦੀ ਜਿੱਤ ਯਕੀਨੀ-ਪ੍ਰਕਾਸ਼ ਸਿੰਘ
ਕਿਹਾ ਪ੍ਰਧਾਨ ਮੰਤਰੀ ਉਜਵਲ ਭਾਰਤ ਯੋਜਨਾਂ ਦੀ ਹਲਕੇ ਵਿੱਚ ਭਰਭੂਰ ਸ਼ਲਾਘਾ

ਬੋਹਾ 17 ਦਸੰਬਰ (ਦਰਸ਼ਨ ਹਾਕਮਵਾਲਾ)-ਹਲਕਾ ਬੁਢਲਾਡਾ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਡਾ.ਨਿਸ਼ਾਨ ਸਿੰਘ ਹਾਕਮਵਾਲਾ ਦੀ ਬੁਢਲਾਡਾ ਹਲਕੇ ਤੋ ਜਿੱਤ ਯਕੀਨੀ ਹੈ ਅਤੇ ਵਿਰੋਧੀ ਪਾਰਟੀਆਂ ਦੀਆਂ ਲੋਕ ਵਿਰੋਧੀ ਨੀਤੀਆਂ ਉਹਨਾਂ ਦੇ ਉਮੀਦਵਾਰਾਂ ਦੀ ਹਾਰ ਦਾ ਕਾਰਨ ਬਣਨਗੀਆਂ।ਇਹ ਵਿਚਾਰ ਸ਼ੋ੍ਰਮਣੀ ਅਕਾਲੀ ਦਲ ਦੇ ਅਨੁਸੂਚਿਤ ਵਿੰਗ ਦੇ ਜਿਲਾ ਪੈ੍ਰਸ ਸਕੱਤਰ ਪ੍ਰਕਾਸ਼ ਸਿੰਘ ਮੱਲ ਸਿੰਘ ਵਾਲਾ ਨੇ ਪੱਤਰਕਾਰਾਂ ਕੋਲ ਪ੍ਰਗਟ ਕੀਤੇ।ਅਕਾਲੀ ਆਗੂ ਨੇ ਆਖਿਆ ਕਿ ਪਿਛਲੇ 10 ਸਾਲਾਂ ਵਿੱਚ ਪੂਰੇ ਪੰਜਾਬ ਦੇ ਨਾਲ ਨਾਲ ਬੁਢਲਾਡਾ ਹਲਕੇ ਵਿੱਚ ਵੀ ਰਿਕਾਰਡ ਤੋੜ ਵਿਕਾਸ ਹੋਇਆ ਹੈ ਅਤੇ ਸੂਬਾ ਸਰਕਾਰ ਨੇ ਦਲਿੱਤ ਵਰਗ ਲਈ ਅਨੇਕਾਂ ਹੀ ਲੋਕ ਭਲਾਈ ਦੀਆਂ ਸਕੀਮਾਂ ਲਾਗੂ ਕਰਕੇ ਪੰਜਾਬ ਦੇ ਦਲਿੱਤ ਭਾਈਚਾਰੇ ਦਾ ਮਨਮੋਹ ਲਿਆ ਹੈ ।ਉਹਨਾਂ ਆਖਿਆ ਕਿ ਸੂਬਾ ਅਤੇ ਕੇਦਰ ਸਰਕਾਰ ਵੱਲੋਂ ਚਲਾਈ ਜਾ ਰਹੀ “ਪ੍ਰਧਾਨ ਮੰਤਰੀ ਉਜਵਲ ਭਾਰਤ ਯੋਜਨਾਂ” ਤਹਿੱਤ ਗਰੀਬ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਵੰਡਣ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ ਜਿਸ ਦੇ ਚਲਦਿਆਂ ਸਮੂਹ ਲਾਭਪਾਤਰੀ ਕੇਂਦਰ ਅਤੇ ਸੂਬਾ ਸਰਕਾਰ ਦੀ ਭਰਭੂਰ ਸ਼ਲਾਘਾ ਕਰ ਰਹੇ ਹਨ।ਇਸ ਮੌਕੇ ਜਥੇਦਾਰ ਹਾਕਮ ਸਿੰਘ ਭੋਲਾ,ਜੀਤ ਸਿੰਘ ਕੰਬੋਜ ਪੰਚ,ਜੋਗਿੰਦਰ ਸਿੰਘ ਮੀਤ ਪ੍ਰਧਾਨ ਕਿਸਾਨ ਮੋਰਚਾ,ਲਾਭ ਸਿੰਘ ਧਾਲੀਵਾਲ ਆਦਿ ਮੌਜੂਦ ਸਨ।

print
Share Button
Print Friendly, PDF & Email