ਮੁਫਤ ਗੈਸ ਕੁਨੈਕਸ਼ਨ ਦੇਣ ਵਾਲੀ ‘ਪ੍ਰਧਾਨ ਮੰਤਰੀ ਉੱਜਵਲ ਯੋਜਨਾਂ’ ਗਰੀਬ ਵਰਗਾਂ ਲਈ ‘ਸੰਜੀਵਨੀ’ : ਡਾ.ਨਿਸਾਨ

ss1

ਮੁਫਤ ਗੈਸ ਕੁਨੈਕਸ਼ਨ ਦੇਣ ਵਾਲੀ ‘ਪ੍ਰਧਾਨ ਮੰਤਰੀ ਉੱਜਵਲ ਯੋਜਨਾਂ’ ਗਰੀਬ ਵਰਗਾਂ ਲਈ ‘ਸੰਜੀਵਨੀ’ : ਡਾ.ਨਿਸਾਨ

ਬੋਹਾ ਚ 3 ਗੈਸ ਏਜੰਸੀਆਂ ਨੇ 500 ਲਾਭਪਾਤਰੀਆਂ ਨੂੰ ਮੁਫਤ ਗੈਸ ਕੁਨੈਕਸ਼ਨ ਵੰਡੇ

ਬੋਹਾ,16 ਦਸੰਬਰ(ਜਸਪਾਲ ਸਿੰਘ ਜੱਸੀ):ਪ੍ਰਧਾਨ ਮੰਤਰੀ ਉੱਜਵਲਾ ਯੋਜਨਾਂ ਤਹਿਤ ਅਮ੍ਰਿਤ ਭਾਰਤ ਗੈਸ ਗ੍ਰਾਮੀਣ ਵਿਤਰਕ ਬੋਹਾ, ਪਰਮਜੀਤ ਗੈਸ ਏਜੰਸੀ ਬਰ੍ਹੇ ਅਤੇ ਅਮਨਦੀਪ ਗੈਸ ਏਜੰਸੀ ਬੁਢਲਾਡਾ ਵੱਲੋ ਅੱਜ ਸਥਾਨਕ ਪੰਜਾਬ ਮਹਾਂਵੀਰ ਦਲ ਧਰਮਸ਼ਾਲਾ ਵਿਖੇ ਇੱਕ ਸਮਾਗਮ ਦਾ ਆਯੋਜਨ ਕਰਕੇ ਹੱਕਦਾਰ 500 ਤੋ ਵੱਧ ਲਾਭਪਾਤਰੀਆਂ ਨੂੰ ਮੁਫਤ ਚੁੱਲ੍ਹ ਅਤੇ ਗੈਸ ਸਿਲੰਡਰ ਵੰਡੇ ਗਏ।ਸਮਾਗਮ ਦੀ ਪ੍ਰਧਾਨਗੀ ਵਿਧਾਨ ਸਭਾ ਚੋਣਾ 2017 ਲਈ ਅਕਾਲੀ-ਭਾਜਪਾ ਗੱਠਜੋੜ ਦੁਆਰਾ ਰਾਂਖਵੇ ਵਿਧਾਨ ਸਭਾ ਹਲਕਾ ਬੁਢਲਾਡਾ ਤੋ ਉਮੀਦਵਾਰ ਡਾ.ਨਿਸਾਨ ਸਿੰਘ ਹਾਕਮ ਵਾਲਾ ਨੇ ਕੀਤੀ।ਇਸ ਮੌਕੇ ਇਕੱਤਰ ਇਕੱਠ ਨੂੰ ਸੰਬੋਧਨ ਕਰਦਿਆਂ ਡਾ.ਨਿਸਾਨ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਹੀ ਗਰੀਬ ਵਰਗਾਂ ਦੀ ਅਸਲ ਹਮਾਇਤੀ ਸਰਕਾਰ ਹੈ,ਕਾਂਗਰਸ ਨੇ ਤਾਂ ਇੰਨਾਂ ਵਰਗਾਂ ਨੂੰ ਕੇਵਲ ਤੇ ਕੇਵਲ ਵੋਟ ਬੈਕ ਵਜੋ ਵਰਤਿਆ ਹੈ।ਉਨਾਂ ਪ੍ਰਧਾਨ ਮੰਤਰੀ ਉੱਜਵਲ ਯੋਜਨਾਂ ਦਾ ਜਿਕਰ ਕਰਦਿਆਂ ਕਿਹਾ ਕਿ ਇਹ ਸਕੀਮ ਗਰੀਬ ਵਰਗਾਂ ਲੲ ਸੰਜੀਵਨੀ ਹੈ।ਡਾ.ਸਿੰਘ ਨੇ ਬੀਤੇ ਦਿਨ ਪੰਜਾਬ ਸਰਕਾਰ ਦੁਆਰਾ ਨੀਲੇ ਕਾਰਡ ਧਾਰਕਾਂ ਲਈ ਸਰਕਾਰ ਦੁਆਰਾ ਐਲਾਣੀ ਮੁਫਤ ਗੈਸ ਕੁਨੈਕਸ਼ਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਹੁਣ ਸੂਬੇ ਦਾ ਕੋਈ ਵੀ ਗਰੀਬ ਪਰਿਵਾਰ ਗੈਸ ਕੁਨੈਕਸ਼ਨ ਤੋ ਵਾਂਝਾ ਨਹੀ ਰਹੇਗਾ।ਓਧਰ ਇਸ ਮੌਕੇ ਮੁਫਤ ਗੈਸ ਪ੍ਰਾਪਤ ਕਰਨ ਵਾਲੇ ਲੋਕਾਂ ਨੇ ਸਰਕਾਰ ਦੇਇਸ ਫੈਸਲੇ ਦੀ ਸ਼ਲਾਂਘਾ ਕਰਦਿਆਂ ਕਿਹਾ ਕਿ ਗਰੀਬੀ ਦੇ ਚਲਦਿਆਂ ਮਹਿੰਗੇ ਮੁੱਲ ਗੈਸ ਕੁਨੈਕਸ਼ਨ ਲੈਣ ਸਕਣਾ ਉਨਾਂ ਦੀ ਪਹੁੰਚ ਤੋ ਬਾਹਰ ਸੀ ਪਰ ਸਰਕਾਰ ਦੁਆਰਾ ਚਲਾਈ ਇਸ ਸਕੀਮ ਨਾਲ ਹੁਣ ਉਹ ਵੀ ਧੂੰਆਂ ਮੁਕਤ ਸਰੋਈ ਰੱਖ ਸਕਣਗੇ। ਇਸ ਮੌਕੇ ਹੋਰਨਾਂ ਤੋ ਇਲਾਵਾ ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਜਥੇਦਾਰ ਜੋਗਾ ਸਿੰਘ, ਮਾਰਕਿਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸ਼ਮਸ਼ੇਰ ਸਿੰਘ ਗੁੜੱਦੀ, ਨਗਰ ਕੌਸਿਲ ਬੁਢਲਾਡਾ ਦੇ ਪ੍ਰਧਾਨ ਹਰਵਿੰਦਰ ਸਿੰਘ ਬੰਟੀ, ਸਰਕਲ ਬੁਢਲਾਡਾ ਦੇ ਜਥੇਦਾਰ ਅਮਰਜੀਤ ਸਿੰਘ ਕੁਲਾਣਾ, ਸਰਕਲ ਬੋਹਾ ਦੇ ਜਥੇਦਾਰ ਮਹਿੰਦਰ ਸਿੰਘ ਸੈਦੇਵਾਲਾ, ਜਿਲ੍ਹਾ ਪ੍ਰੀਸ਼ਦ ਮੈਬਰ ਕੁਲਵੰਤ ਸਿੰਘ ਛਮਲੀ, ਉੱਪ ਪ੍ਰਧਾਨ ਜਗਤਾਰ ਸਿੰਘ ਤਾਰੀ, ਭਾਜਪਾ ਮੰਡਲ ਪ੍ਰਧਾਨ ਸੁਨੀਲ ਕੁਮਾਰ, ਯੂਥ ਆਗੂ ਮਨਜੀਤ ਸਿੰਘ ਥਿੰਦ, ਸਾਬਕਾ ਸਰਪੰਚ ਭੋਲਾ ਸਿੰਘ ਨਰਸੋਤ, ਐਮ.ਸੀ ਮੁਖਤਿਆਰ ਸਿੰਘ, ਜੀਤਾ ਰਾਮ ਲਾਲਕਾ, ਪ੍ਰਸ਼ੋਤਮ ਸਿੰਘ ਬੱਗਾ, ਭੋਲਾ ਸਿੰਘ, ਮਨਪ੍ਰੀਤ ਕੌਰ, ਇਸਤਰੀ ਅਕਾਲੀ ਦਲ ਦੀ ਆਗੂ ਦਲਵੀਰ ਕੌਰ ਸਰਾਂ, ਦਲਜੀਤ ਕੌਰ ਸਰਾਂ, ਆਈ.ਟੀ ਵਿੰਗ ਦੇ ਗਗਨ ਉੱਪਲ ਆਦਿ ਵੀ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *