ਅੱਚਲਪੁਰ ਬੀਤ ਵਿੱਚ 19 ਨੂੰ ਭਗਵੰਤ ਮਾਨ ਜਨਸਭਾ ਨੂੰ ਕਰਨਗੇ ਸੰਬੋਧਨ-ਰੋੜੀ

ss1

ਅੱਚਲਪੁਰ ਬੀਤ ਵਿੱਚ 19 ਨੂੰ ਭਗਵੰਤ ਮਾਨ ਜਨਸਭਾ ਨੂੰ ਕਰਨਗੇ ਸੰਬੋਧਨ-ਰੋੜੀ

ਗੜ੍ਹਸ਼ੰਕਰ 17 ਦਸੰਬਰ (ਅਸ਼ਵਨੀ ਸ਼ਰਮਾ) 2017 ਦੀਆਂ ਵਿਧਾਨ ਸਭਾ ਚੌਣਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਤਹਿ ਹੈ ਕਿਉਕਿ ਸੂਬੇ ਦੇ ਲੋਕ ਮੌਜੂਦਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋ ਤੰਗ ਆ ਚੁੱਕੇ ਹਨ । ਉਪਰੋਕਤ ਸ਼ਬਦ ਹਲਕਾ ਗੜ੍ਹਸ਼ੰਕਰ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਬੀਤ ਇਲਾਕੇ ਦੇ ਵੱਖ-ਵੱਖ ਪਿੰਡਾ ਵਿੱਚ ਨੁੱਕੜ ਮੀਟਿੰਗਾ ਨੂੰ ਸੰਬੋਧਨ ਕਰਦੇ ਹੋਏ ਕਹੇ। ਉਹਨਾ ਨੇ ਕਿਹਾ ਕਿ ਸੂਬੇ ਅੰਦਰ ਝਾੜੂ ਦੀ ਹਨੇਰੀ ਚਲ ਰਹੀ ਹੈ ਜੋ ਕਿ ਅਕਾਲੀ-ਭਾਜਪਾ ਤੇ ਕਾਗਰਸ ਨੂੰ ਧੂਲ ਚਟਾ ਦਵੇਗੀ। ਜੈ ਕ੍ਰਿਸ਼ਨ ਰੋੜੀ ਨੇ ਦੱਸਿਆ ਕਿ 19 ਦਸੰਬਰ ਨੂੰ ਪਾਰਟੀ ਦੇ ਸੂਬਾਈ ਆਗੂ ਤੇ ਮੈਬਰ ਪਾਰਲੀਮੈਟ ਭਗਵੰਤ ਮਾਨ ਪਿੰਡ ਅਚੱਲਪੁਰ ਬੀਤ ਵਿਖੇ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ। ਉਹਨਾ ਨੇ ਬੀਤ ਦੇ ਲੋਕਾਂ ਨੂੰ ਵੱਧ ਤੋ ਵੱਧ ਅੱਚਲਪੁਰ ਵਿਖੇ ਪਹੁੰਚਣ ਦੀ ਅਪੀਲ ਕੀਤੀ। ਇਹਨਾ ਮੀਟਿੰਗਾ ਵਿੱਚ ਆਪ ਆਗੂ ਸੁਨੀਲ ਚੌਹਾਨ, ਵੀਰ ਸਿੰਘ ਹਰਮਾਂ ਨੇ ਵੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋ ਲੋਕਾਂ ਨੂੰ ਜਾਣੂ ਕਰਵਾਇਆ। ਇਹਨਾਂ ਮੀਟਿੰਗਾ ਵਿੱਚ ਵੱਖ-ਵੱਖ ਪਿੰਡਾ ਦੇ ਭਾਰੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *