ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਹੋਵੇਗੀ ਤਿਕੋਣੀ ਟੱਕਰ

ss1

ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਹੋਵੇਗੀ ਤਿਕੋਣੀ ਟੱਕਰ
ਗੁਰਪ੍ਰੀਤ ਮਹਿਰਾਜ ਅਜਾਦ ਉਮੀਦਵਾਰ ਵੱਜੋ ਚੋਣ ਲੜਣ ਦੀ ਸੰਭਾਵਨਾ

ਰਾਮਪੁਰਾ ਫੂਲ 17 ਦਸੰਬਰ (ਕੁਲਜੀਤ ਸਿੰਘ ਢੀਗਰਾ): ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੀਆਂ ਚੋਣਾ ਇਸ ਵਾਰ ਜਿੱਥੇ ਦਿਲਚਸਪ ਬਣੀਆਂ ਹੋਈਆਂ ਹਨ ਉਥੇ ਹੀ ਇਹਨਾਂ ਚੋਣਾ ਨੂੰ ਲੈ ਕੇ ਹਲਕੇ ਅੰਦਰ ਸਥਿਤੀ ਸੰਵੇਦਨਸੀਲ ਬਣੀ ਹੌਈ ਹੈ । ਆਮ ਲੋਕਾ ਵਿੱਚ ਵੱਖੋ ਵੱਖ ਤਰਾਂ ਦੇ ਚਰਚੇ ਚੱਲ ਰਹੇ ਹਨ ਕੋਈ ਕਹਿ ਰਿਹਾ ਹੈ ‘ਕੁੰਡੀਆਂ ਦੇ ਸਿੰਗ ਫਸ ਗਏ ਕੋਈ ਨਿਤਰੂ ਬੜੇਵੇ ਖਾਣੀ’ ਇਹਨਾਂ ਚੋਣਾ ਚ, ਅਕਾਲੀ ਭਾਜਪਾ ਵੱਲੋ ਜਿਥੇ ਕੇਬਨਿਟ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਨੂੰ ਚੋਣ ਲੜਾਈ ਜਾ ਰਹੀ ਹੈ ਉਥੇ ਹੀ ਕਾਂਗਰਸ ਨੇ ਵੀ ਫਿਰ ਤੋ ਸਾਬਕਾ ਐਮ ਐਲ ਏ ਸ: ਗੁਰਪ੍ਰੀਤ ਸਿੰਘ ਕਾਂਗੜ ਨੂੰ ਚੋਣ ਅਖਾੜੇ ਵਿੱਚ ਉਤਾਰ ਦਿੱਤਾ ਹੈ । ਪਹਿਲੀ ਵਾਰ ਵਿਧਾਨ ਸਭਾ ਚੋਣਾ ਚ, ਆਪਣੇ ਉਮੀਦਵਾਰ ਉਤਾਰਣ ਵਾਲੀ ਆਮ ਆਦਮੀ ਪਾਰਟੀ ਨੇ ਹਿੰਦੂ ਉਮੀਦਵਾਰਾ ਨੂੰ ਦਰਕਿਨਾਰ ਕਰਕੇ ਦੂਜੀਆਂ ਪਾਰਟੀਆਂ ਦੀ ਤਰਾਂ ਇੱਕ ਸਿੱਖ ਉਮੀਦਵਾਰ ਮਨਜੀਤ ਸਿੰਘ ਬਿੱਟੀ ਨੂੰ ਮੈਦਾਨ ਚ, ਉਤਾਰਿਆ ਹੈ । ਹਲਕੇ ਦੇ ਇਹ ਤਿੰਨੇ ਯੋਧੇ ਆਪਣੀ ਇਲਾਕੇ ਚ, ਵੱਖਰੀ ਪਹਿਚਾਣ ਰੱਖਦੇ ਹਨ ਤੇ ਧਨਾਂਢ ਲੋਕਾ ਚ, ਉਹਨਾਂ ਦਾ ਸੁਮਾਰ ਹੈ ।

        ਇੱਕ ਪਾਸੇ ਜਿੱਥੇ ਇਹ ਤਿੰਨੇ ਉਮੀਦਵਾਰ ਵਿਧਾਨ ਸਭਾ ਚੋਣਾ ਚ, ਜਿੱਤ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੇ ਹਨ ਉਥੇ ਹੀ ਆਮ ਆਦਮੀ ਪਾਰਟੀ ਤੋ ਨਾਰਾਜ ਹੋਏ ਪਿੰਡ ਮਹਿਰਾਜ ਦੇ ਨੋਜਵਾਨ ਆਗੂ ਗੁਰਪ੍ਰੀਤ ਸਿੰਘ ਮਹਿਰਾਜ ਵੀ ਚੋਣ ਮੈਦਾਨ ਚ, ਅਜਾਦ ਉਮੀਦਵਾਰ ਵੱਜੋ ਕਿਸਮਤ ਅਜਮਾਉਣ ਦਾ ਮਨ ਬਣਾ ਰਹੇ ਹਨ । ਗੁਰਪ੍ਰੀਤ ਮਹਿਰਾਜ ਨਾਲ ਉਹਨਾਂ ਸੰਪਰਕ ਕਰਨ ਤੇ ਉਹਨਾਂ ਦੱਸਿਆ ਕਿ ਜਿਸ ਤਰਾਂ ਉਹਨਾਂ ਦੇ ਸਪੋਟਰ ਜਿਹੋ ਜਿਹੀ ਜਿੰਮੇਵਾਰੀ ਲਗਾਉਣਗੇ ਮੈ ਉਸੇ ਫੇਸਲੈ ਤੇ ਅਟੱਲ ਰਹਾਗਾਂ ।

print
Share Button
Print Friendly, PDF & Email

Leave a Reply

Your email address will not be published. Required fields are marked *