ਮੈਡੀਕਲ ਪੈ੍ਰਕਟੀਸ਼ਨਰ ਐਸ਼ੋਸ਼ੀਏਸ਼ਨ ਵੱਲੋਂ ਸੂਬਾ ਪੱਧਰੀ ਲਲਕਾਰ ਰੈਲੀ 23 ਦਸੰਬਰ ਨੂੰ ਨਵਾਂ ਸ਼ਹਿਰ ਚ

ss1

ਮੈਡੀਕਲ ਪੈ੍ਰਕਟੀਸ਼ਨਰ ਐਸ਼ੋਸ਼ੀਏਸ਼ਨ ਵੱਲੋਂ ਸੂਬਾ ਪੱਧਰੀ ਲਲਕਾਰ ਰੈਲੀ 23 ਦਸੰਬਰ ਨੂੰ ਨਵਾਂ ਸ਼ਹਿਰ ਚ
ਸੂਬਾ ਸਰਕਾਰ ਦੇ ਝੂਠੇ ਵਾਅਦਿਆਂ ਦੀ ਖੋਲੀ ਜਾਵੇਗੀ ਪੋਲ-ਸੂਬਾ ਪ੍ਰਧਾਨ

ਬੋਹਾ 17 ਦਸੰਬਰ (ਦਰਸ਼ਨ ਹਾਕਮਵਾਲਾ)-ਮੈਡੀਕਲ ਪੈ੍ਰਕਟੀਸ਼ਨਰ ਐਸ਼ੋਸੀਏਸ਼ਨ ਪੰਜਾਬ ਵੱਲੋਂ ਨਵਾਂ ਸ਼ਹਿਰੀ(ਸ਼ਹੀਦ ਭਗਤ ਸਿੰਘ ਨਗਰ) ਦੇ ਦੁਸਿਹਰਾ ਗਰਾਂਉਂਡ ਵਿੱਚ 23 ਦਸੰਬਰ ਨੂੰ ਸੂਬਾ ਪੱਧਰੀ ਰੈਲੀ ਦਾ ਆਯੋਜਨ ਕਰਕੇ ਗੱਠਜੋੜ ਸਰਕਾਰ ਦੇ ਝੂਠੇ ਵਾਅਦਿਆਂ ਅਤੇ ਦਾਅਵਿਆਂ ਦੀ ਪੋਲ ਖੋਲੀ ਜਾਵੇਗੀ।ਇਹਨਾਂ ਵਿਚਾਰਾਂ ਪ੍ਰਗਟਾਵਾ ਜਥੇਬੰਦੀ ਦੇ ਸੂਬਾ ਪ੍ਰਧਾਨ ਧੰਨਾਂ ਮੱਲ ਗੋਇਲ ਨੇ ਬੋਹਾ ਵਿਖੇ ਪੈ੍ਰਸ ਕਾਨਫਰੰਸ ਦੌਰਾਨ ਪੱਤਰਕਾਰਾਂ ਕੋਲ ਕੀਤਾ।ਸ਼ੀ੍ਰ ਗੋਇਲ ਨੇ ਆਖਿਆ ਕਿ ਅਕਾਲੀ ਭਾਜਪਾ ਦੇ ਨੁੰਮਾਇਦਿਆਂ ਨੇ 2007 ਦੀਆਂ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਪਾਰਟੀ ਦੀ ਸਰਕਾਰ ਬਣਦਿਆਂ ਹੀ ਮੈਡੀਕਲ ਪੈ੍ਰਕਟੀਸ਼ਨਰ ਐਸ਼ੋਸ਼ੀਏਸ਼ਨ ਦੀਆਂ ਮੁੱਖ ਮੰਗਾਂ ਦਾ ਮਸਲਾ ਪਹਿਲ ਦੇ ਅਧਾਰ ਤੇ ਵਿਚਾਰਿਆ ਜਾਵੇਗਾ ਪਰ ਦੁੱਖ ਦੀ ਗੱਲ ਹੈ ਕਿ ਅੱਜ 10 ਸਾਲ ਬੀਤ ਜਾਣ ਦੇ ਬਾਵਜੂਦ ਗੱਠਜੋੜ ਸਰਕਾਰ ਨੇ ਅਪਣੇ ਕੀਤੇ ਕੌਲ ਨਹੀ ਪੁਗਾਏ।ਜਿਸ ਕਾਰਨ ਜਥੇਬੰਦੀ ਦੇ ਮੈਂਬਰਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਹ ਪਾਇਆ ਜਾ ਰਿਹਾ ਹੈ ਅਤੇ ਸਰਕਾਰ ਦੀ ਵਾਅਦਾ ਖਿਲਾਫੀ ਦਾ ਮੂੰਹਤੋੜ ਜਵਾਬ ਦੇਣ ਲਈ 23 ਦਸੰਬਰ ਨੂੰ ਹਜਾਰਾਂ ਦੀ ਗਿਣਤੀ ਵਿੱਚ ਮੈਡੀਕਲ ਪੈ੍ਰਕਟੀਸ਼ਨਰ ਨਵਾਂ ਸ਼ਹਿਰ ਵਿੱਚ ਰੈਲੀ ਕਰਕੇ ਸੂਬਾ ਸਰਕਾਰ ਪ੍ਰਤੀ ਅਪਣਾਂ ਰੋਸ ਜਾਹਰ ਕਰਨਗੇ।ਸੂਬਾ ਪ੍ਰਧਾਨ ਦਾ ਕਹਿਣਾਂ ਹੈ ਕਿ ਸੂਬੇ ਦੇ 20 ਪ੍ਰਤੀਸ਼ਤ ਲੋਕ ਮੁਢਲੀਆਂ ਸਿਹਤ ਸਹੁਲਤਾਂ ਤੋਂ ਵਿਹੁਣੇ ਹਨ ਅਤੇ ਇਹਨਾਂ ਲੋਕਾਂ ਨੂੰ ਸਸਤੀਆਂ ਸਿਹਤ ਸਹੁਲਤਾਂ ਮੁਹੱਈਆ ਕਰਵਾਉਣ ਲਈ ਪਿੰਡਾਂ ਅਤੇ ਕਸਬਿਆਂ ਵਿੱਚ ਸਮਾਜ ਸੇਵਕਾਂ ਦੀ ਤਰਾਂ ਕੰਮ ਕਰ ਰਹੇ ਸਾਡੀ ਜਥੇਬੰਦੀ ਦੇ ਡਾਕਟਰ ਅਹਿਮ ਰੋਲ ਨਿਭਾ ਰਹੇ ਹਨ।ਉਹਨਾਂ ਆਖਿਆ ਕਿ ਸੂਬੇ ਵਿੱਚ ਦਿਨੋਂ ਦਿਨ ਵੱਧ ਰਹੀ ਬੇਰੁਜਗਾਰੀ,ਮਹਿੰਗਾਈ,ਸਿਹਤ ਸਹੁਲਤਾਂ ਦੀ ਘਾਟ,ਕਿਸਾਨਾਂ ਸਿਰ ਚੜੇ ਕਰਜੇ,ਮਜਦੂਰਾਂ ਦੀ ਮਾੜੀ ਆਰਥਿਕ ਹਾਲਤ ਸੂਬਾ ਸਰਕਾਰ ਦੀ ਵਾਅਦਾ ਖਿਲਾਫੀ ਦੀ ਜਿਉਂਦੀ ਜਾਗਦੀ ਮਿਸਾਲ ਹੈ।ਇਸ ਮੌਕੇ ਬਲਾਕ ਪ੍ਰਧਾਨ ਡਾ.ਕਰਮ ਸਿੰਘ ਰਿਉਂਦ ਨੇ ਆਖਿਆ ਕਿ ਨਵਾਂਸ਼ਹਿਰ ਵਿੱਚ ਹੋਣ ਵਾਲੀ ਰੈਲੀ ਵਿੱਚ ਰਿਕਰਾਡ ਤੋੜ ਇਕੱਠ ਹੋਵੇਗਾ ਅਤੇ ਬੁਢਲਾਡਾ ਅਤੇ ਬੋਹਾ ਖੇਤਰ ਵਿੱਚੋਂ ਵੱਡੀ ਗਿਣਤੀ ਵਿੱਚ ਮੈਡੀਕਲ ਪੈ੍ਰਕਟੀਸ਼ਨਰ ਇਸ ਰੈਲੀ ਵਿੱਚ ਸ਼ਾਮਲ ਹੋਣਗੇ।ਇਸ ਮੌਕੇ ਜਿਲਾ ਪ੍ਰਧਾਨ ਵੈਦ ਤਾਰਾ ਚੰਦ ਭਾਵਾ,ਬਲਾਕ ਸਕੱਤਰ ਡਾ.ਸੁਖਪਾਲ ਸਿੰਘ,ਖਜਾਨਨਚੀ ਡਾ.ਅਸ਼ੋਕ ਗਾਮੀਵਾਲਾ,ਡਾ.ਸੁਖਵੰਤ ਸਿੰਘ ਭੁੱਲਰ,ਸੁੱਖਾ ਸਿੰਘ ਮੰਘਾਣੀਆਂ,ਡਾ.ਸੁਭਾਸ਼,ਰੇਸ਼ਮਪਾਲ ਕੰਬੋਜ,ਗੁਰਦਰਸ਼ਨ ਸਿੰਘ ਆਦਿ ਮੌਜੂਦ ਸਨ।

print
Share Button
Print Friendly, PDF & Email