ਪ੍ਰੋ. ਬਲਜਿੰਦਰ ਕੌਰ ਵੱਲੋਂ ਕੀਤਾ ਗਿਆ ਡੋਰ-ਟੂ-ਡੋਰ ਪ੍ਰੋਗਰਾਮ

ss1

ਪ੍ਰੋ. ਬਲਜਿੰਦਰ ਕੌਰ ਵੱਲੋਂ ਕੀਤਾ ਗਿਆ ਡੋਰ-ਟੂ-ਡੋਰ ਪ੍ਰੋਗਰਾਮ

ਤਲਵੰਡੀ ਸਾਬੋ, 17 ਦਸੰਬਰ (ਗੁਰਜੰਟ ਸਿੰਘ ਨਥੇਹਾ)- ਆਦਮੀ ਪਾਰਟੀ ਦੀ ਹਲਕਾ ਤਲਵੰਡੀ ਸਾਬੋ ਉਮੀਦਵਾਰ ਅਤੇ ਪੰਜਾਬ ਮਹਿਲਾ ਵਿੰਗ ਪ੍ਰਧਾਨ ਬੀਬਾ ਬਲਜਿੰਦਰ ਕੌਰ ਨੇ ਆਪਣੀਆਂ ਸਰਗਰਮੀਆਂ ਦੇ ਚਲਦਿਆਂ ਅੱਜ ਖੇਤਰ ਦੇ ਪਿੰਡ ਗੁਰੂਸਰ ਵਿਖੇ ਜਾ ਕੇ ਡੋਰ-ਟੂ-ਡੋਰ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਵੋਟਰਾਂ ਨੂੰ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਇਆ।

        ਇਸ ਦੌਰਾਨ ਪ੍ਰੋ. ਬਲਜਿੰਦਰ ਕੌਰ ਦੇ ਪ੍ਰਚਾਰ ਨੂੰ ਭਾਰੀ ਬਲ ਮਿਲਿਆ ਜਦੋਂ ਪਿੰਡ ਦੇ ਵੋਟਰਾਂ ਨੇ ਇੱਕ ਨਵਾਂ ਨਾਅਰਾ ਦੇ ਦਿੱਤਾ ਕਿ ‘ਪਿੰਡਾਂ ਦੀ ਕੁੜੀ ਜਿਤਾਵਾਂਗੇ, ਬਾਹਰਲੇ ਉਮੀਦਵਾਰ ਭਜਾਵਾਂਗੇ।’ ਅਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਪਹਿਲੀ ਵਾਰ ਹਲਕੇ ਦੇ ਜੰਮਪਲ ਪ੍ਰੋ. ਬਲਜਿੰਦਰ ਕੌਰ ਨੂੰ ਟਿਕਟ ਦੇ ਕੇ ਭਰੋਸਾ ਕੀਤਾ ਹੈ।

         ਇਸ ਮੌਕੇ ਪਿੰਡ ਗੁਰੂਸਰ ਦੇ ਲਖਵੀਰ ਸਿੰਘ ਲੱਖੀ, ਲਖਵੀਰ ਸਿੰਘ ਮੌੜ, ਸੁਖਦੇਵ ਸਿੰਘ ਕਾਕਾ, ਕਸ਼ਮੀਰ ਸਿੰਘ, ਗੁਰਤੇਜ ਸਿੰਘ, ਮਨਜੀਤ ਸਿੰਘ ਮਿਸਤਰੀ, ਲੀਗਲ ਸੈੱਲ ਪੰਜਾਬ ਸਕੱਤਰ ਸਤਿੰਦਰ ਸਿੰਘ ਐਡਵੋਕੇਟ, ਹਲਕਾ ਕੰਪੇਨ ਮੈਨੇਜਰ ਨੀਲ ਗਰਗ, ਜਸਵਿੰਦਰ ਸਿੰਘ ਜੈਲਦਾਰ, ਜੱਗਾ ਸਿੰਘ ਧਨੋਆ, ਸਾਬਕਾ ਸਰਪੰਚ ਨਛੱਤਰ ਸਿੰਘ ਦਾਨ ਸਿੰਘ ਵਾਲਾ, ਕਸ਼ਮੀਰ ਸਿਮਘ ਸੰਗਤ ਖੁਰਦ, ਸ਼ਗਨ ਸਿੰਘ ਜੋਗੇਵਾਲਾ ਅਤੇ ਗੁਰਪ੍ਰੀਤ ਕੌਰ ਰਾਮਾਂ ਮੰਡੀ ਆਦਿ ਹਾਜ਼ਰ ਸਨ।

print
Share Button
Print Friendly, PDF & Email