ਸਾਲਾਸਰ ਦੇ ਦਰਸ਼ਨਾਂ ਲਈ ਰਾਮਪੁਰਾ ਫੂਲ ਤੋਂ ਬੱਸ ਰਵਾਨਾ

ss1

ਸਾਲਾਸਰ ਦੇ ਦਰਸ਼ਨਾਂ ਲਈ ਰਾਮਪੁਰਾ ਫੂਲ ਤੋਂ ਬੱਸ ਰਵਾਨਾ

ਰਾਮਪੁਰਾ ਫੂਲ 17 ਦਸੰਬਰ (ਕੁਲਜੀਤ ਸਿੰਘ ਢੀਗਰਾ) ਰਾਮਪੁਰਾ ਫੂਲ ਤੋਂ ਮੁੱਖ ਮੰਤਰੀ ਮੁਫਤ ਤੀਰਥ ਦਰਸ਼ਨਾਂ ਸਕੀਮ ਤਹਿਤ ਸ੍ਰੀ ਸਾਲਾਸਰ ਧਾਮ ਜੀ ਦੇ ਦਰਸ਼ਨਾਂ ਲਈ ਬੱਸ ਰਵਾਨਾ ਹੋਈ।ਜਿਸ ਨੂੰ ਹਰੀ ਝੰਡੀ ਸ਼੍ਰੀ ਮੈਹਦੀਪੁਰ ਬਾਲਾਜੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਖਦੇਵ ਸਿੰਘ ਕਾਲਾ ਤੇ ਅਸ਼ੋਕ ਕੁਮਾਰ ਬਾਬਾ ਨੇ ਸਾਂਝੇ ਤੌਰ ਤੇ ਦਿੱਤੀ।ਬੱਸ ਰਵਾਨਾ ਕਰਨ ਤੋਂ ਪਹਿਲਾਂ ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਫਤ ਤੀਰਥ ਯਾਤਰਾ ਸਕੀਮ ਬਹੁਤ ਹੀ ਸਲਾਘਾਯੋਗ ਕਦਮ ਹੈ।ਜਿਸ ਨਾਲ ਆਮ ਲੋਕ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਦੇ ਹਨ।ਉਹਨਾਂ ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।ਇਸ ਮੌਕੇ ਚੇਅਰਮੈਨ ਹਰੀਸ਼ ਕੁਮਾਰ ਰਿਸ਼ੂ, ਪ੍ਰਧਾਨ ਸੁਖਦੇਵ ਸਿੰਘ ਕਾਲਾ, ,ਕੈਸ਼ੀਅਰ ਸਤੀਸ ਕੁਮਾਰ,ਸਕੱਤਰ ਕ੍ਰਿਸ਼ਨ ਕੁਮਾਰ,ਰਾਕੇਸ਼ ਤਨਵਰ,ਪੀ.ਆਰ.ੳ ਮੰਗਲ ਸੈਨ ਅਤੇ ਸਮੂਹ ਕਮੇਟੀ ਮੈਂਬਰ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *