ਚੋਣ ਨਤੀਜੇ

ss1

ਕਾਂਗਰਸ ਪੁਡੁਚੇਰੀ ਚ ਜਿੱਤ ਹਾਸਲ ਕਰਨ ਚ ਕਾਮਯਾਬ, ਚਾਰ ਰਾਜਾਂ ਚ ਮਿਲੀ ਹਾਰ

ਪੱਛਮੀ ਬੰਗਾਲ ਚ ਮਮਤਾ ਤੇ ਤਮਿਲਨਾਡੂ ਚ ਜੈਲਲਿਤਾ ਦੂਜੀ ਵਾਰ ਜਿੱਤੀਆਂ, ਬੀਜੇਪੀ ਨੂੰ ਮਿਲਿਆ ਅਸਾਮ

ਕੇਰਲਾ ਚ ਖੱਬੇ ਪੱਖੀਆਂ ਨੇ ਦਰਜ ਕੀਤੀ ਜਿੱਤ

ਚੰਡੀਗੜ੍ਹ, 19 ਮਈ (ਪ੍ਰਿੰਸ): ਪੰਜ ਰਾਜਾਂ ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੱਜ ਆਏ ਨਤੀਜੇ ਕਾਂਗਰਸ ਲਈ ਕਾਫੀ ਨਮੋਸ਼ੀ ਭਰੇ ਰਹੇ ਹਨ. ਪਾਰਟੀ ਨੂੰ ਪੰਜ ਚੋਂ ਚਾਰ ਰਾਜਾਂ ਚ ਹਾਰ ਦਾ ਮੂੰਹ ਦੇਖਣਾ ਪਿਆ ਹੈ ਜਦਕਿ ਪੁਡੁਚੇਰੀ ਨੇ ਹੀ ਕਾਂਗਰਸ ਨੂੰ ਰਾਹਤ ਦਿੰਦਿਆਂ ਜਿੱਤ ਦਾ ਸਵਾਦ ਦਿੱਤਾ ਹੈ।
ਦੂਜੇ ਪਾਸੇ ਪੱਛਮੀ ਬੰਗਾਲ ਚ ਮਮਤਾ ਬੈਨਰਜੀ ਨੇ ਲਗਾਤਾਰ ਦੂਜੀ ਵਾਰ ਜਿੱਤ ਦਰਜ ਕੀਤੀ ਹੈ. ਮਮਤਾ ਬੈਨਰਜੀ ਦੀ ਟੀ ਐਮ ਸੀ ਤੇ ਗਠਜੋੜ ਨੇ ਲਗਾਤਾਰ ਦੂਜੀ ਵਾਰ ਜਿੱਤ ਹਾਸਲ ਕਰ ਲਈ ਹੈ. ਇਸ ਦੇ ਨਾਲ ਹੀ ਤਮਿਲਨਾਡੂ ਚ ਜੈਲਲਿਤਾ ਵਲੋਂ ਲਗਾਤਾਰ ਦੂਜੀ ਵਾਰ ਜਿੱਤ ਦਰਜ ਕੀਤੀ ਗਈ ਹੈ।
ਬੀਜੇਪੀ ਲਈ ਰਾਹਤ ਦੀ ਗੱਲ ਇਹ ਰਹੀ ਕਿ ਉਹ ਅਸਮ ਚ ਸਰਕਾਰ ਬਣਾਉਣ ਚ ਸਫਲ ਹੋ ਗਈ ਹੈ ਤੇ ਕਾਂਗਰਸ ਦਾ ਤਰੁਣ ਗੋਗੋਈ ਦੇ ਰੂਪੀ ੧੫ ਸਾਲ ਤੋਂ ਨਾ ਢਹਿਣ ਵਾਲਾ ਕਿਲਾ ਆਖਰ ਢਹਿ ਢੇਰੀ ਹੋ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *