ਆਪ ਉਮੀਦਵਾਰ ਜੋਸ਼ੀ ਵੱਲੋਂ ਰਾਜਪੁਰਾ ਹਲਕੇ ਵਿੱਚ ਪਾਰਟੀ ਵਾਲੰਟੀਅਰਾਂ ਨਾਲ ਕੱਢਿਆ ਰੋਡ ਸ਼ੋਅ

ss1

ਆਪ ਉਮੀਦਵਾਰ ਜੋਸ਼ੀ ਵੱਲੋਂ ਰਾਜਪੁਰਾ ਹਲਕੇ ਵਿੱਚ ਪਾਰਟੀ ਵਾਲੰਟੀਅਰਾਂ ਨਾਲ ਕੱਢਿਆ ਰੋਡ ਸ਼ੋਅ
ਰਾਜਪੁਰਾ ਹਲਕੇ ਨੂੰ ਭ੍ਰਿਸ਼ਟਾਚਾਰ ਮੁਕਤ, ਵਿਕਾਸ ਦੀਆਂ ਲੀਹਾਂ ਤੇ ਲਿਆਉਣਾ ਮੁੱਖ ਮਕਸਦ- ਆਸੂਤੋਸ ਜੋਸ਼ੀ

ਰਾਜਪੁਰਾ, 17 ਦਸੰਬਰ (ਐਚ.ਐਸ.ਸੈਣੀ)- ਇਥੋਂ ਦੀ ਅਨਾਜ਼ ਮੰਡੀ ਵਿੱਚ ਸਥਿੱਤ ਆਮ ਆਦਮੀ ਪਾਰਟੀ ਦਫਤਰ ਤੋਂ ਹਲਕਾ ਰਾਜਪੁਰਾ ਆਪ ਉਮੀਦਵਾਰ ਅਸੂਤੋਸ਼ ਜੋਸ਼ੀ ਵੱਲੋਂ ਪਾਰਟੀ ਵਲੰਟੀਅਰਾਂ ਤੇ ਵਰਕਰਾਂ ਨਾਲ ਵੱਡੇ ਕਾਫਲੇ ਦੇ ਰੂਪ ਵਿੱਚ ਰੋਡ ਸੋਅ ਕੱਢਿਆ ਗਿਆ। ਜਿਸ ਵਿੱਚ ਆਪ ਦੇ ਸੀਨੀਅਰ ਆਗੂ ਬਾਪੂ ਅਨੂਪ ਸਿੰਘ ਇਸਲਾਮਪੁਰ, ਅਵਤਾਰ ਸਿੰਘ ਹਰਪਾਲਪੁਰ, ਧਰਮਿੰਦਰ ਸਿੰਘ ਬਾਸੰਤਪੁਰਾ, ਸਵੀਟੀ ਸ਼ਰਮਾਂ, ਤਰਸੇਮ ਜੋਸ਼ੀ, ਜਸਬੀਰ ਸਿੰਘ ਚੰਦੂਆ, ਬੰਤ ਸਿੰਘ ਹਾਸ਼ਮਪੁਰ, ਸੁਭਾਸ ਸਰਮਾਂ, ਗੁਰਜੀਤ ਸਿੰਘ ਭੱਪਲ ਸਮੇਤ ਸੈਕੜਿਆਂ ਦੀ ਗਿਣਤੀ ਵਿੱਚ ਨੋਜਵਾਨਾਂ ਨੇ ਸਿਰਕਤ ਕੀਤੀ।
ਇਸ ਮੋਕੇ ਰੋਡ ਸ਼ੋਅ ਦੀ ਸ਼ੁਰੂਆਤ ਕਰਨ ਮੌਕੇ ਗੱਲਬਾਤ ਕਰਦਿਆਂ ਆਪ ਉਮੀਦਵਾਰ ਆਸੂਤੋਸ਼ ਜੋਸ਼ੀ ਨੇ ਕਿਹਾ ਕਿ ਉਨਾਂ ਦਾ ਮੁੱਖ ਮਕਸਦ ਰਾਜਪੁਰਾ ਨੂੰ ਭ੍ਰਿਸ਼ਟਾਚਾਰ ਮੁਕਤ, ਸ਼ਹਿਰ ਨੂੰ ਗੰਦਗੀ ਤੋਂ ਛੁਟਕਾਰਾ ਦਿਵਾਉਣਾ, ਹਰੇਕ ਬੇਰੁਜ਼ਗਾਰ ਨੌਜਵਾਨ ਦੇ ਲਈ ਨੌਕਰੀ ਦੇ ਸਾਧਨ ਪੈਦਾ ਕਰਨਾ, ਨਸ਼ਾ ਮੁਕਤੀ ਹੋਵੇਗਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਰਾਜਪੁਰਾ ਹਲਕਾ ਰਾਜਪੁਰਾ ਦੀ ਨੁਹਾਰ ਬਦਲੀ ਜਾਵੇਗੀ। ਉੁਨਾਂ ਕਿਹਾਕਿ ਇਸ ਸਮੇਂ ਸੂਬੇ ਅੰਦਰ ਆਪ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ। ਸੂਬੇ ਅੰਦਰ ਗੱਠਜੋੜ ਸਰਕਾਰ ਵੱਲੋਂ ਵਿਕਾਸ ਦੀ ਰਫਤਾਰ ਧੀਮੀ ਅਤੇ ਵਰਕਰਾਂ ਦੀ ਕੋਈ ਸੁਣਵਾਈ ਨਾ ਹੋਣ ਕਾਰਣ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਆਪ ਦੀ ਸਰਕਾਰ ਆਉਣ ‘ਤੇ ਆਮ ਆਦਮੀ ਦੀ ਵੀ ਪੁੱਛ ਹੋਇਆ ਕਰੇਗੀ । ਨਾਰਾਜ ਵਲੰਟੀਅਰਾਂ ਵਲੋਂ ਵਿਰੋਧ ਵਿੱਚ ਪਰਚੇ ਵੰਡਣ ਅਤੇ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਨਾ ਆਉਣ ਸਬੰਧੀ ਪੁੱਛਣ ਤੇ ਉਨਾ ਕਿਹਾਕਿ ਨਾਰਾਜ ਵਾਲੰਟੀਅਰਾਂ ਨਾਲ ਗੱਲਬਾਤ ਚੱਲ ਰਹੀ ਹੈ ਜਲਦ ਹੀ ਉਹ ਪਾਰਟੀ ਦੇ ਝੰਡੇ ਹੇਠਾਂ ਆ ਜਾਣਗੇ । ਇਹ ਰੋਡ ਸੋਅ ਰਾਜਪੁਰਾ ਆਪ ਪਾਰਟੀ ਦਫਤਰ ਤੋਂ ਹੁੰਦਾ ਹੋਇਆ ਸ਼ਹਿਰ ਦੇ ਵੱਖ ਵੱਖ ਚੌਂਕਾਂ, ਬਨੂੜ ਦੇ ਪਿੰਡਾਂ ਤੋਂ ਹੁੰਦਾ ਹੋਇਆ ਬਨੂੜ ਵਿੱਚ ਵੀ ਪਹੁੰਚਿਆ। ਰਸਤੇ ਵਿੱਚ ਪਾਰਟੀ ਵਲੰਟਿਅਰਾਂ ਵਲੋਂ ਰੋਡ ਸੋਅ ਦਾ ਵੱਖ ਵੱਖ ਥਾਵਾਂ ਤੇ ਸਵਾਗਤ ਕੀਤਾ। ਇਸ ਮੌਕੇ ਸੁਸੀਲ ਤਨੇਜਾ, ਹਰਪ੍ਰੀਤ ਸਿੰਘ ਸੈਣੀ, ਇੰਜੀ.ਅਮਰਿੰਦਰ ਸਿੰਘ, ਗੁਰਵਿੰਦਰ ਕੰਬੋਜ, ਉਜਾਗਰ ਸਿੰਘ, ਗੋਲਡੀ ਸਿੰਘ, ਸੇਵਾ ਸਿੰਘ, ਹਰਦੇਵ ਸਿੰਘ, ਰਵੀਕਾਤ ਮਹਿਤਾ, ਯਸਪਾਲ ਮੰਨਵੀ, ਜੈਮਲ ਸਿੰਘ, ਗੁਰਿੰਦਰ ਸਿੰਘ ਸਮੇਤ ਕਾਫੀ ਸੰਖਿਆ ਵਿੱਚ ਵਲੰਟੀਅਰ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *