ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਲਗਾਇਆ ਜਾਗਰੂਕਤਾ ਕੈਂਪ

ss1

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਲਗਾਇਆ ਜਾਗਰੂਕਤਾ ਕੈਂਪ

ਰਾਜਪੁਰਾ 16 ਦਸੰਬਰ (ਧਰਮਵੀਰ ਨਾਗਪਾਲ) ਇੱਥੇ ਨਵੀਂ ਅਨਾਜ ਮੰਡੀ ਵਿੱਖੇ ਸੀ.ਜੇ.ਐਮ. ਕੰਮ ਸੈਕਰੇਟਰੀ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਆਸ਼ੀਸ਼ ਬੰਸਲ ਦੀ ਰਹਿਨੁਮਾਈ ਹੇਠ ਜਰੂਰਤਮੰਦ ਲੋਕਾ ਲਈ ਉਹਨਾਂ ਦੇ ਕਾਨੂੰਨੀ ਹੱਕਾ ਸਬੰਧੀ ਜਾਗਰੂਕਤਾ ਕੈਂਪ ਲਾਇਆ ਗਿਆ ਇਸ ਵਿੱਚ ਜਰੂਰਤਮੰਦ ਲੋਕਾ ਨੂੰ ਉਹਨਾਂ ਦੇ ਹੱਕਾ ਸਬੰਧੀ ਵਿਸ਼ਥਾਰ ਸਾਹਿਤ ਚਾਨਣਾ ਪਾਇਆ ਗਿਆ। ਇਸ ਮੌਕੇ ਸਰਦੀਆਂ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਕਪੜੇ ਅਤੇ ਹੋਰ ਖਾਣਪੀਣ ਦਾ ਸਮਾਨ ਦਿੱਤਾ ਗਿਆ। ਜਾਣਕਾਰੀ ਦਿੰਦਿਆ ਸ਼੍ਰੀ ਆਸ਼ੀਸ਼ ਬੰਸਲ ਨੇ ਦਸਿਆ ਕਿ ਜਿਹੜੈ ਲੋਕ ਅਨੁਸੂਚਿਤ ਜਾਤੀ ਫ਼ਅਨੁਸੂਚਿਤ ਕਬੀਲਿਆਂ ਦੇ ਮੈਂਬਰ , ਵਡੀ ਮੁਸੀਬਤ, ਕੁਦਰਤੀ ਹਾਫਤਾ ਦੇ ਮਾਰੇ, ਬੇਗਾਰ ਦੇ ਮਾਰੇ, ਉਦਯੋਗਿਕ ਕਾਮੇ, ਇਸਤਰੀਆਂ, ਬੱਚੇ, ਮਾਨਸਿਕ ਰੋਗੀ ਅਤੇ ਹਿਰਾਸਤ ਵਿੱਚ ਲਏ ਵਿਅਕਤੀ ਤੇ ਜਿਹਨਾਂ ਦੀ ਸਲਾਨਾ ਆਮਦਨ ਡੇਢ ਲੱਖ ਤੋਂ ਘੱਟ ਹੋਵੇ ਉਹ ਕਾਨੂੰਨੀ ਸੇਵਾਵਾਂ ਲੈਣ ਦੇ ਹੱਕ ਦਾਰ ਹਨ। ਸ੍ਰੀ ਬਾਂਸ਼ਲ ਨੇ ਕਿਹਾ ਕਿ ਜਿਲਾ ਕਾਨੂੰਨੀ ਸੇਵਾਵਾ ਅਥਾਰਟੀ ਪਟਿਆਲਾ ਦੇ ਹੁਕਮਾ ਮੁਤਾਬਿਕ ਜੁਡੀਸ਼ੀਅਲ਼ ਅਫਸਰਾਂ ਨੇ ਕਪੜੇ ਅਤੇ ਹੋਰ ਸਮਾਨ ਗਰੀਬਾ ਲਈ ਇੱਛਾ ਪੂਰਬਕ ਦਾਨ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਅਨਾਜ ਮੰਡੀ ਰਜਿੰਦਰ ਨਿਰੰਕਾਰੀ , ਸੀਨੀਅਰ ਐਡਵੋਕੇਟ ਗੀਤਾ ਭਾਰਤੀ , ਰਵਿ ਅਹੂਜਾ, ਦਵਿੰਦਰ ਲੂਥਰਾ, ਸਤੀਸ਼ ਸੇਠੀ, ਹਰੀਸ਼ ਹੰਸ, ਰਜਿੰਦਰ ਪੋਪਲੀ, ਅਸ਼ੋਕ ਅਰੋੜਾ,ਦਿਨੇਸ਼ ਸਚਦੇਵਾ ਅਤੇ ਹੋਰ ਪਤਵੰਤੇ ਸਜੱਣ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *