ਠੰਡ ਵੱਧਣ ਦੇ ਨਾਲ ਨਾਲ ਬੈਂਕਾ ਦੇ ਬਾਹਰ ਲੋਕਾਂ ਦੀਆਂ ਲਾਈਨਾਂ ਵੀ ਵੱਧਦੀਆਂ ਜਾ ਰਹੀਆਂ ਹਨ

ss1

ਠੰਡ ਵੱਧਣ ਦੇ ਨਾਲ ਨਾਲ ਬੈਂਕਾ ਦੇ ਬਾਹਰ ਲੋਕਾਂ ਦੀਆਂ ਲਾਈਨਾਂ ਵੀ ਵੱਧਦੀਆਂ ਜਾ ਰਹੀਆਂ ਹਨ
ਬੈਂਕ ‘ਚ ਕੈਸ਼ ਖਤਮ ਹੋਣ ਤੋਂ ਬਾਅਦ ਲੋਕਾਂ ਵਲੋਂ ਜਬਰਦਸਤ ਵਿਰੋਧ

ਸ੍ਰੀ ਅਨੰਦਪੁਰ ਸਾਹਿਬ – 16 ਦਸੰਬਰ ( ਦਵਿੰਦਰ ਪਾਲ ਸਿੰਘ ): ਜਿਵੇਂ ਜਿਵੇਂ ਮੋਸਮ ਚ’ ਠੰਡ ਦਾ ਅਸਰ ਵੱਧਦਾ ਜਾ ਰਿਹਾ ਹੈ ਉਵੇਂ ਉਵੇਂ ਹੀ ਸ੍ਰੀ ਅਨੰਦਪੁਰ ਸਾਹਿਬ ਦੇ ਕਈ ਬੈਂਕਾ ਦੇ ਬਾਹਰ ਆਪਣੇ ਪੈਸੇ ਕੜਵਾਉਣ ਲਈ ਲੋਕਾਂ ਦੀਆਂ ਲਾਈਨਾਂ ਵੀ ਵੱਧਦੀਆਂ ਜਾ ਰਹੀਆਂ ਹਨ । ਭਾਵੇਂ ਨੋਟਬੰਦੀ ਦਾ ਫੈਸਲਾ ਹੋਏ ਨੂੰ ਸਵਾ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਪ੍ਰੰਤੂ ਲੋਕਾਂ ਦੀਆਂ ਸਮੱਸਿਆਵਾਂ ਘਟਨ ਦੀ ਬਜਾਏ ਵੱਧਦੀਆਂ ਹੀ ਜਾ ਰਹੀਆਂ ਹਨ । ਲੋਕਾਂ ਨੂੰ ਸਵੇਰੇ ਤੜਕੇ ਤੋਂ ਹੀ ਆਪਣੇ ਰੋਜਮਰਾਂ ਦੇ ਕੰਮਕਾਰ ਛੱਡਕੇ ਆਪਣੇ ਪੈਸੇ ਲੈਣ ਲਈ ਬੈਂਕਾਂ ਦੇ ਬਾਹਰ ਲਾਈਨਾਂ ਚ’ ਖੜੇ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਹੈ । ਜਦੋਂ ਮੋਦੀ ਸਰਕਾਰ ਵੱਲੋਂ ਨੋਟਬੰਦੀ ਫੈਸਲਾ ਕੀਤਾ ਗਿਆ ਸੀ ਤਾਂ ਉਦੋਂ ਮੋਸਮ ਚ’ ਕੁਝ ਗਰਮੀ ਸੀ ਪ੍ਰੰਤੂ ਹੁਣ ਮੋਸਮ ਚ’ ਆਈ ਤਬਦੀਲੀ ਕਾਰਨ ਦਿਨੋਂ ਦਿਨ ਸਰਦੀ ਵੱਧਦੀ ਹੀ ਜਾ ਰਹੀ ਹੈ , ਜਿਸ ਕਾਰਨ ਸਵੇਰੇ ਸਵੇਰੇ ਆਉਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅੱਜ ਵੀ ਸਥਾਨਕ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਸਵੇਰ ਤੋਂ ਹੀ ਬਹੁਤ ਲੰਬੀ ਲਾਈਨ ਲਗਾਕੇ ਖੜੇ ਲੋਕਾਂ ਨੁੰ ਜਿਵੇਂ ਹੀ ਤਕਰੀਬਨ ਸਾਢੇ ਕੁ ਗਿਆਰਾਂ ਵਜੇ ਪਤਾ ਲੱਗਾ ਕਿ ਬੈਂਕ ਵਿੱਚ ਕੈਸ਼ ਖਤਮ ਹੋ ਗਿਆ ਹੈ ਤਾਂ ਦੁਖੀ ਹੋਏ ਲੋਕਾਂ ਨੇ ਹੰਗਾਮਾ ਖੜਾ ਕਰ ਦਿੱਤਾ ਅਤੇ ਬੈਂਕ ਦਾ ਸ਼ਟਰ ਬੰਦ ਕਰ ਦਿੱਤਾ । ਲੋਕ ਮੰਗ ਕਰ ਰਹੇ ਸਨ ਕਿ ਬੈਂਕਾ ਅੰਦਰ ਵੱਧ ਕੈਸ਼ ਭੇਜਿਆ ਜਾਵੇ ਤਾਂ ਕਿ ਰੋਜ ਰੋਜ ਹੁੰਦੀ ਖੱਜਲ ਖੁਆਰੀ ਤੋਂ ਬਚਿਆ ਜਾ ਸਕੇ।

print
Share Button
Print Friendly, PDF & Email

Leave a Reply

Your email address will not be published. Required fields are marked *