ਸਵਾਮੀ ਕ੍ਰਿਸ਼ਨਾਨੰਦ ਜੀ ਵਲੋ ਭੇਜੀ ਜੋਤੀ, ਬ੍ਰਿਦਾਵੰਨ ਕੁੱਟਿਆਂ ਪਹੁੰਚੀ

ss1

ਸਵਾਮੀ ਕ੍ਰਿਸ਼ਨਾਨੰਦ ਜੀ ਵਲੋ ਭੇਜੀ ਜੋਤੀ, ਬ੍ਰਿਦਾਵੰਨ ਕੁੱਟਿਆਂ ਪਹੁੰਚੀ

ਗੜ੍ਹਸ਼ੰਕਰ 16 ਦਸੰਬਰ (ਅਸ਼ਵਨੀ ਸ਼ਰਮਾ) ਚਿਤਰਕੁਟ ਵਿੱਚ ਸਾਧਨਾ ਕਰ ਰਹੇ ਗਉ ਸੇਵਾ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਅਤੇ ਬ੍ਰਿਦਾਵੰਨ ਕੁੱਟਿਆਂ ਬੀਣੇਵਾਲ ਦੇ ਗੱਦੀਨਸ਼ੀਨ ਸਵਾਮੀ ਕ੍ਰਿਸ਼ਨਾਨੰਦ ਮਹਾਰਾਜ ਨੇ ਆਪਣੇ ਸੇਵਕ ਕੁਲਵਿੰਦਰ ਬਿੱਟੂ ਸੈਲਾ ਖੁਰਦ ਦੇ ਕੋਲ ਵਿਜੇ ਮੰਤਰ ਦੇ ਲਈ ਜਗਾਈ ਜੋਤੀ ਬ੍ਰਿਦਾਵੰਨ ਕੱਟਿਆਂ ਨੂੰ ਭੇਜੀ ਹੈ। ਅੱਡਾ ਝੁੰਗੀਆਂ ਬੀਤ ਵਿਖੇ ਸਵਾਮੀ ਜੀ ਦੇ ਸੇਵਕਾਂ ਨੇ ਜੋਤੀ ਦੇ ਦਰਸ਼ਨ ਕੀਤੇ। ਸਵਾਮੀ ਜੀ ਜਿਸ ਸਥਾਨ ਤੇ ਪ੍ਰੰਭੂ ਦਾ ਸਿਮਰਨ ਕਰਦੇ ਸਨ ਜੋਤੀ ਉਥੇ ਸਥਾਪਿਤ ਕਰ ਦਿਤੀ ਗਈ। ਸਵਾਮੀ ਕ੍ਰਿਸ਼ਨਾਨੰਦ ਮਹਾਰਾਜ ਜੀ ਨੂੰ ਮਿਲਣ ਲਈ ਛੁਡਾਣੀ ਥਾਮ ਦੇ ਪ੍ਰਮੁੱਖ ਸਵਾਮੀ ਦਿਆਂ ਸਾਗਰ ਮੇਹਰਬਾਨ ਵੀ ਚਿੱਤਰਕੁਟ ਗਏ ਹਨ। ਸਵਾਮੀ ਜੀ ਦਾ 6 ਮਹੀਨੇ ਬਾਅਦ ਚਿਤਰਕੁਟ ਵਿੱਚ ਮਿਲਣ ਦੀ ਖਬਰ ਤੋ ਬਾਅਦ ਕੁਲਵਿੰਦਰ ਬਿੱਟੂ ਅਤੇ ਮੋਹਿਤ ਗੁਪਤਾ ਆਪਣੇ ਸਾਥੀਆਂ ਨਾਲ ਚਿਤਰਕੁਟ ਗਏ ਸਨ। ਬਿੱਟੂ ਨੇ ਦੱਸਿਆਂ ਕਿ ਸਵਾਮੀ ਜੀ ਨੇ ਕਿਹਾ ਕਿ ਉਹਨਾਂ ਨੇ ਗਊ ਮਾਤਾ ਦੀ ਰੱਖਿਆਂ ਲਈ ਵਿਜੇ ਮੰਤਰ ਕਰਨ ਦਾ ਪ੍ਰਣ ਲਿਆ ਸੀ ਜੋ ਕਿ ਬ੍ਰਿਦਾਵੰਨ ਕੁਟਿਆਂ ਵਿੱਚ ਸੰਗਤ ਦੀ ਭਾਰੀ ਹਜੂਮ ਕਾਰਨ ਸੰਭਵ ਨਹੀ ਸੀ ਜਿਸ ਲਈ ਬਿਨਾ ਕਿਸੇ ਨੂੰ ਦਸੇ ਚੱਲੇ ਗਏ ਸੀ। ਸਵਾਮੀ ਜੀ ਨੇ ਕਿਹਾ ਕਿ ਜੋਤੀ ਇਸ ਲਈ ਭੇਜੀ ਹੈਤਾ ਕਿ ਇਹ ਸਾਰੇ ਗਊ ਸੇਵਕਾਂ ਦੇ ਘਰ ਪਹੁੰਚੇ। ਜਿਸ ਨਾਲ ਗਊ ਰੱਖਿਆਂ ਲਈ ਲਹਿਰ ਉਠੇਗੀ। ਕੁਲਵਿੰਦਰ ਬਿੱਟੂ ਨੇ ਦੱਸਿਆ ਕਿ ਸਵਾਮੀ ਜੀ ਵਿਜੇ ਮੰਤਰ ਦਾ ਸਕੰਲਪ ਅਪੈ੍ਰਲ ਮਹੀਨੇ ਤੱਕ ਪੂਰਾ ਹੋਵੇਗਾ ਉਸ ਤੋ ਬਾਅਦ ਹੀ ਸਵਾਮੀ ਜੀ ਅਗਲਾ ਫੈਸਲਾ ਕਰਨਗੇ।

print
Share Button
Print Friendly, PDF & Email

Leave a Reply

Your email address will not be published. Required fields are marked *