ਸਮਾਜ ਸੇਵਕ ਡਾ:ਤਰਸੇਮ ਲਖਨਪਾਲ ਨੇ ਕੋਟੀਆਂ ਵੰਡੀਆਂ

ss1

ਸਮਾਜ ਸੇਵਕ ਡਾ:ਤਰਸੇਮ ਲਖਨਪਾਲ ਨੇ ਕੋਟੀਆਂ ਵੰਡੀਆਂ

ਭਿੱਖੀਵਿੰਡ 16 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਇਲਾਕੇ ਦੇ ਉਘੇ ਸਮਾਜ ਸੇਵਕ ਡਾ:ਤਰੇਸਮ ਸਿੰਘ ਲਖਨਪਾਲ, ਸਰਪੰਚ ਜਗਮਲ ਸਿੰਘ ਕਾਜੀਚੱਕ, ਸਾਹਿਬ ਸਿੰਘ ਪੰਚਾਇਤ ਮੈਂਬਰ, ਪਲਵਿੰਦਰ ਸਿੰਘ ਸਰਪੰਚ, ਸੰਦਲ ਕੁਮਾਰ, ਗੁਰਵਿੰਦਰ ਸਿੰਘ, ਗੁਰਸੇਵਕ ਸਿੰਘ ਬੱਬਲਾ, ਗੁਰਦਾਸ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ, ਸਿਮਰਜੀਤ ਸਿੰਘ ਲਖਨਪਾਲ ਆਦਿ ਵੱਲੋਂ ਸਰਕਾਰੀ ਹਾਈ ਸਕੂਲ ਮਾੜੀ ਕੰਬੋਕੇ ਵਿਖੇ 150 ਸਕੂਲ ਵਿਦਿਆਰਥੀਆਂ ਨੂੰ ਕੋਟੀਆਂ ਵੰਡੀਆਂ ਗਈਆਂ। ਇਸ ਮੌਕੇ ਡਾ:ਤਰਸੇਮ ਸਿੰਘ ਲਖਨਪਾਲ, ਸਰਪੰਚ ਜਗਮਲ ਸਿੰਘ ਨੇ ਆਖਿਆ ਕਿ ਹਰ ਵਿਅਕਤੀ ਦਾ ਮੁੱਢਲਾ ਫਰਜ ਬਣਦਾ ਹੈ ਕਿ ਉਹ ਨੇਕ ਕਮਾਈ ਵਿਚੋਂ ਦਸਵੰਦ ਕੱਢ ਕੇ ਲੋੜਵੰਦ ਬੱਚਿਆਂ ਦੀ ਮਦਦ ਕਰਨ ਤਾਂ ਜੋ ਸਰਬੱਤ ਦਾ ਭਲਾ ਹੋ ਸਕੇ। ਇਸ ਮੌਕੇ ਮਨਜੀਤ ਸਿੰਘ ਮੁੱਖ ਅਧਿਆਪਕ, ਰੁਪਿੰਦਰਜੀਤ ਸਿੰਘ, ਜਸਬੀਰ ਕੌਰ, ਗੁਰਵਿੰਦਰ ਕੌਰ, ਪਲਵਿੰਦਰ ਕੌਰ, ਸਤਵੰਤ ਕੌਰ ਆਦਿ ਸਕੂਲ ਸਟਾਫ ਨੇ ਡਾ:ਤਰਸੇਮ ਸਿੰਘ ਲਖਨਪਾਲ, ਸਰਪੰਚ ਜਗਮਲ ਸਿੰਘ ਆਦਿ ਸਮਾਜਸੇਵਕ ਆਗੂਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਆਖਿਆ ਮਨੁੱਖਤਾ ਦੇ ਭਲੇ ਲਈ ਐਸੇ ਉਪਰਾਲੇ ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਕਰਨੇ ਚਾਹੀਦੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *