ਕਿੱਕੀ ਢਿਲੋਂ ਨੂੰ ਟਿਕਟ ਮਿਲਣ ਤੇ ਪ੍ਰਜਾਪਤੀ ਬਰਾਦਰੀ ਵਿੱਚ ਖੁਸ਼ੀ ਦੀ ਲਹਿਰ

ss1

ਕਿੱਕੀ ਢਿਲੋਂ ਨੂੰ ਟਿਕਟ ਮਿਲਣ ਤੇ ਪ੍ਰਜਾਪਤੀ ਬਰਾਦਰੀ ਵਿੱਚ ਖੁਸ਼ੀ ਦੀ ਲਹਿਰ

ਸਾਦਿਕ, 16 ਦਸੰਬਰ (ਗੁਲਜ਼ਾਰ ਮਦੀਨਾ)-ਵਿਧਾਨ ਸਭਾ ਹਲਕਾ ਫ਼ਰੀਦਕੋਟ ਤੋਂ ਸ. ਕੁਸ਼ਲਦੀਪ ਸਿੰਘ ਢਿਲੋਂ ਨੂੰ ਟਿਕਟ ਮਿਲਣ ਤੇ ਸਾਦਿਕ ਦੇ ਸਮੁੱਚੇ ਪ੍ਰਜਾਪਤੀ ਬਰਾਦਰੀ ਦੇ ਯੂਥ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸੰਬੰਧੀ ਗੱਲਬਾਤ ਦੌਰਾਨ ਉਨਾਂ ਸਮੁੱਚੀ ਕਾਂਗਰਸ ਹਾਈ ਕਮਾਨ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ, ਜਿੰਨਾਂ ਨੇ ਸ. ਕੁਸ਼ਲਦੀਪ ਸਿੰਘ ਢਿਲੋਂ ਦੀ ਮਿਹਨਤ ਨੂੰ ਵੇਖਦਿਆਂ ਹਲਕੇ ਲਈ ਵਧੀਆ ਉਮੀਦਵਾਰ ਐਲਾਨਿਆ ਹੈ। ਉਨਾਂ ਅੱਗੇ ਕਿਹਾ ਕਿ ਸਾਨੂੰ ਪੂਰਨ ਤੌਰ ‘ਤੇ ਵਿਸ਼ਵਾਸ਼ ਹੈ ਕਿ ਸ. ਕੁਸ਼ਲਦੀਪ ਸਿੰਘ ਹਲਕੇ ਤੋਂ ਵੱਡੀ ਲੀਡ ਨਾਲ ਜਿੱਤ ਕਿ ਇਹ ਸੀਟ ਕਾਂਗਰਸ ਦੀ ਝੋਲੀ ਪਾਉਣਗੇ। ਇਸ ਮੌਕੇ ਉਨਾਂ ਨਾਲ ਸੁਰੇਸ਼ ਪਰਜਾਪਤੀ, ਗੁਰਚਰਨ ਸਿੰਘ ਯੂਥ ਪ੍ਰਧਾਨ, ਰਾਕੇਸ਼ ਕੁਮਾਰ, ਜਗਨ ਨਾਥ, ਗੱਗੀ ਪਿੰਡੀ ਬਲੋਚਾਂ, ਜਸਵੀਰ ਪਿੰਡੀ ਬਲੋਚਾ, ਸੱਤਪਾਲ ਬੁੱਟਰ, ਸੋਨੂੰ ਪਰਜਾਪਤੀ, ਸੰਦੀਪ, ਨਿੱਕਾ ਤੋਂ ਇਲਾਵਾ ਮੋਹਿਤ ਪ੍ਰਜਾਪਤੀ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *