ਕੇਂਦਰ ਸਰਕਾਰ ਦਾ ਨੋਟਬੰਦੀ ਕਦਮ ਲੋਕ ਵਿਰੋਧੀ:ਗੁਰਦੀਪ ਹੀਰਾ

ss1

ਕੇਂਦਰ ਸਰਕਾਰ ਦਾ ਨੋਟਬੰਦੀ ਕਦਮ ਲੋਕ ਵਿਰੋਧੀ:ਗੁਰਦੀਪ ਹੀਰਾ
ਅਕਾਲੀ ਗੈਸ ਸਲੰਡਰ ਵੰਡਕੇ ਅਤੇ ਕਾਂਗਰਸੀ ਸਮਾਰਟ ਫੋਨਾਂ ਦੇ ਲਾਲਚ ਦੇਕੇ ਜਨਤਾ ਨੂੰ ਭਰਮਾਉਣ ਲੱਗੇ

ਬੋਹਾ: 16 ਦਸੰਬਰ (ਦਰਸ਼ਨ ਹਾਕਮਵਾਲਾ )- ਕੇਂਦਰ ਦੀ ਮੋਦੀ ਸਰਕਾਰ ਨੇ ਕਾਲਾ ਧਨ ਕਢਵਾਉਣ ਦਾ ਡਰਾਮਾ ਕਰਕੇ ਲਾਗੂ ਕੀਤੀ ਨੋਟਬੰਦੀ ਗਰੀਬ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਰਹੀ ਹੈ। ਜਦੋਂ ਕਿ ਭਾਜਪਾ ਨੇਤਾਵਾਂ ਨੂੰ ਨਵੀਂ ਕਰੰਸੀ ਮੁਹੱਈਆ ਕਰਵਾ ਦਿੱਤੀ ਗਈ ਸੀ।ਜਿਸ ਤੋਂ ਸਿੱਧ ਹੁੰਦਾ ਹੈ ਕਿ ਕੇਂਦਰ ਦੀ ਸਰਕਾਰ ਦਾ ਰਵੱਈਆ ਲੋਕ ਵਿਰੋਧੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਸਪਾ ਦੇ ਜਿਲ੍ਹਾ ਮਾਨਸਾ ਦੇ ਸਕੱਤਰ ਤੇ ਹਲਕਾ ਬੁਢਲਾਡਾ ਦੇ ਇੰਚਾਰਜ ਸ਼੍ਰੀ ਗੁਰਦੀਪ ਹੀਰਾ ਨੇ ਕੀਤਾ।ਉਹਨਾਂ ਕਿਹਾ ਕਿ ਇੱਕ ਪਾਸੇ ਭਾਜਪਾ ਦੇ ਮੰਤਰੀ,ਵਿਧਾਇਕ ਤੇ ਦੇਸ਼ ਵੱਡੇ ਘਰਾਣੇ ਅਰਬਾਂ ਰੁਪੈ ਖਰਚ ਕੇ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਕਰ ਰਹੇ ਹਨ ਪਰ ਦੂਜੇ ਪਾਸੇ ਦੇਸ਼ ਦੇ ਗਰੀਬ ਲੋਕਾਂ ਨੂੰ ਆਪਣੀਆਂ ਧੀਆਂ ਦੇ ਵਿਆਹਾਂ ਲਈ ਬੈਂਕਾਂ ਚੋਂ ਪੈਸੇ ਨਾਂ ਮਿਲਣ ਕਰਕੇ ਜਾਨ ਤੋਂ ਹੱਥ ਧੋਣੇ ਪੈ ਰਹੇ ਹਨ।

       ਸ਼ੀ੍ਰ ਹੀਰਾ ਨੇ ਆਖਿਆ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਤੇ ਕਾਂਗਰਸ ਵੱਲੋਂ ਲੋਕਾਂ ਨੂੰ ਭਰਮਾਉਣ ਲਈ ਨੌਕਰੀਆਂ,ਗੈਸ ਸਿਲੰਡਰਾਂ ਅਤੇ ਸਮਾਰਟ ਫੋਨ ਵਰਗੀਆਂ ਸਕੀਮਾਂ ਦੇ ਫਾਰਮ ਭਰਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਉਕਤ ਪਾਰਟੀਆਂ ਹੁਣ ਲੋਕਾਂ ਚ ਮੁੱਦਿਆਂ ਦੀ ਗੱਲ ਇਸ ਕਰਕੇ ਨਹੀਂ ਕਰ ਰਹੀਆਂ ਕਿਉਂ ਕਿ ਇਹਨਾਂ ਪਾਰਟੀਆਂ ਨੂੰ ਵਾਰੋ ਵਾਰੀ ਰਾਜ ਕਰਨ ਸਮੇਂ ਪੰਜਾਬ ਦੁਰਦਸ਼ਾ ਦਾ ਜੁਆਬ ਲੋਕਾਂ ਦੇ ਕਟਿਹਿਰੇ ਚ ਦੇਣਾ ਪਵੇਗਾ।ਉਹਨਾਂ ਆਮ ਆਦਮੀ ਪਾਰਟੀ ਬਾਰੇ ਕਿਹਾ ਕਿ ਕੱਲ ਤੱਕ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਝਾੜੂ ਵਾਲੀ ਪਾਰਟੀ ਅੱਜ ਖੁਦ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕੀ ਹੈ। ਉਹਨਾਂ ਦਲਿਤ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਦਲਿਤ ਵਿਰੋਧੀ ਪਾਰਟੀਆਂ ਦੀ ਬਜਾਇ ਆਪਣੀ ਸਮਾਜਿਕ ਪਾਰਟੀ ਬਹੁਜਨ ਸਮਾਜ ਪਾਰਟੀ ਨੂੰ ਮਜਬੂਤ ਕਰਨ।

print
Share Button
Print Friendly, PDF & Email

Leave a Reply

Your email address will not be published. Required fields are marked *