ਤਖਤ ਸਾਹਿਬ ਤੇ 19 ਤੋਂ 21 ਦਸੰਬਰ ਤੱਕ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਦੀ ਤਿਆਰੀ ਲਈ ਹੋਈ ਮੀਟਿੰਗ

ss1

ਤਖਤ ਸਾਹਿਬ ਤੇ 19 ਤੋਂ 21 ਦਸੰਬਰ ਤੱਕ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਦੀ ਤਿਆਰੀ ਲਈ ਹੋਈ ਮੀਟਿੰਗ
ਗਿਆਨੀ ਗੁਰਮੁਖ ਸਿੰਘ ਦੀ ਅਗਵਾਈ ਹੇਠਲੀ ਮੀਟਿੰਗ ਵਿੱਚ ਧਾਰਮਿਕ ਤੇ ਸਿਆਸੀ ਆਗੂਆਂ ਭਰੀ ਹਾਜ਼ਰੀ

ਤਲਵੰਡੀ ਸਾਬੋ, 16 ਦਸੰਬਰ (ਗੁਰਜੰਟ ਸਿੰਘ ਨਥੇਹਾ)- ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ ਅਤੇ ਚਾਰੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਕੇ 19 ਤੋਂ 21 ਦਸੰਬਰ ਤੱਕ ਮਨਾਏ ਜਾ ਰਹੇ ਧਾਰਮਿਕ ਸਮਾਗਮ ‘ਨਾਮ ਸਿਮਰਨ ਅਭਿਆਸ ਅਤੇ ਕੀਰਤਨ ਦਰਬਾਰ’ ਦੀਆਂ ਤਿਆਰੀਆਂ ਸਬੰਧੀ ਅੱਜ ਇੱਕ ਮੀਟਿੰਗ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਮੁਖ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸ਼੍ਰੋਮਣੀ ਕਮੇਟੀ ਮੈਂਬਰਾਂ, ਅਧਿਕਾਰੀਆਂ ਤੇ ਧਾਰਮਿਕ ਆਗੂਆਂ ਤੋਂ ਇਲਾਵਾ ਸਿਆਸੀ ਆਗੂਆਂ ਵੀ ਹਾਜ਼ਰੀ ਭਰੀ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਜਥੇਦਾਰ ਭਾਈ ਗੁਰਮੁਖ ਸਿੰਘ ਨੇ ਕਿਹਾ ਕਿ ਸਿੱਖ ਬੱਚਿਆਂ ਨੂੰ ਗੁਰੂ ਦੇ ਲੜ ਲਾਉਣ ਲਈ ਨਾਮ ਸਿਮਰਨ ਅਭਿਆਸ ਅਤਿ ਜਰੂਰੀ ਹੈ ਅੱਜ ਜਦੋਂ ਅਸੀਂ ਵੱਡੇ ਧਾਰਮਿਕ ਸਮਾਗਮ ਕਰਵਾਉਂਦੇ ਹਾਂ ਤਾਂ ਵੱਡੇ ਵੱਡੇ ਲੰਗਰਾਂ ਦਾ ਆਯੋਜਨ ਤਾਂ ਕਰ ਲਿਆ ਜਾਂਦਾ ਹੈ ਪ੍ਰੰਤੂ ਸੰਗਤ ਨੂੰ ਇਕਾਗਰਤਾ ਨਾਲ ਗੁਰੂ ਨਾਲ ਜੋੜਨ ਲਈ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਤਖਤ ਸਾਹਿਬ ਤੇ ਮਾਤਾ ਗੁਜਰ ਕੌਰ ਜੀ ਅਤੇ ਚਾਰੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਕਤ ਸਮਾਗਮ ਦੌਰਾਨ ਸਭ ਤੋਂ ਵੱਡੀ ਗੱਲ ਹੀ ਇਹੀ ਹੋਵੇਗੀ ਕਿ ਬੱਚਿਆਂ ਨੂੰ ਨਾਮ ਸਿਮਰਨ ਦਾ ਅਭਿਆਸ ਬੜੇ ਅਨੁਸਾਸ਼ਨੀ ਤਰੀਕੇ ਨਾਲ ਕਰਵਾਇਆ ਜਾਵੇਗਾ। ਜਿੱਥੇ 19 ਤੇ 20 ਦਸੰਬਰ ਨੂੰ ਨਾਮ ਸਿਮਰਨ ਦੇ ਸਵੇਰੇ ਤੇ ਸ਼ਾਮ ਨੂੰ ਦੀਵਾਨ ਸਜਾਏ ਜਾਣਗੇ ਉੱਥੇ ਹੀ 21 ਦਸੰਬਰ ਨੂੰ ਇਲਾਹੀ ਕੀਰਤਨ ਦਾ ਪ੍ਰਵਾਜ ਚੱਲੇਗਾ। ਜਥੇਦਾਰ ਸਾਹਿਬ ਨੇ ਇਸ ਮੌਕੇ ਹਾਜ਼ਰ ਹਲਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਸਮੇਤ ਪੁੱਜੇ ਆਗੂਆਂ ਨੂੰ ਉਕਤ ਸਮਾਗਮਾਂ ਵਿੱਚ ਪੁੱਜਣ ਦੀ ਅਪੀਲ ਕਰਦਿਆਂ ਕਈ ਪ੍ਰਬੰਧਾਂ ਤੇ ਉਨ੍ਹਾਂ ਦੀ ਡਿਊਟੀ ਵੀ ਲਾਈ।
ਇਸ ਮੌਕੇ ਸਥਾਨਕ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਵੀ ਕਿਤੇ ਕਿਸੇ ਧਾਰਮਿਕ ਸਮਾਗਮ ਵਿੱਚ ਉਨ੍ਹਾਂ ਦੀ ਡਿਊਟੀ ਲਾਈ ਗਈ ਹੈ ਤਾਂ ਉਨ੍ਹਾਂ ਆਪਣਾ ਫਰਜ ਸਮਝ ਕੇ ਨਿਭਾਈ ਹੈ ਤੇ ਹੁਣ ਵੀ ਸਿੰਘ ਸਾਹਿਬ ਜੋ ਡਿਊਟੀ ਲਾਉਣਗੇ ਉਹ ਉਸਨੂੰ ਪੂਰਾ ਕਰਨ ਦੀ ਕੋਸ਼ਿਸ ਕਰਨਗੇ। ਇਸ ਮੌਕੇ ਪੁੱਜੇ ਹਰਿਆਣਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਨੇ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਕੀਤੇ ਜਾ ਰਹੇ ਉਕਤ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਇਲਾਕੇ ਦੇ ਬੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਸਕਣਗੇ। ਸ਼੍ਰੋਮਣੀ ਕਮੇਟੀ ਮੈਂਬਰਾਂ ਭਾਈ ਅਮਰੀਕ ਸਿੰਘ ਕੋਟਸ਼ਮੀਰ, ਭਾਈ ਗੁਰਤੇਜ ਸਿੰਘ ਢੱਡੇ, ਭਾਈ ਮੇਜਰ ਸਿੰਘ ਢਿੱਲੋਂ, ਭਾਈ ਮਿੱਠੂ ਸਿੰਘ ਕਾਹਨੇਕੇ ਨੇ ਮੀਟਿੰਗ ਵਿੱਚ ਪੁੱਜੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ।
ਮੀਟਿੰਗ ਵਿੱਚ ਕਾਰ ਸੇਵਾ ਤੋਂ ਬਾਬਾ ਚਰਨਜੀਤ ਸਿੰਘ, ਗੁਰਦੁਆਰਾ ਹਾਜੀਰਤਨ ਸਾਹਿਬ ਦੇ ਮੈਨੇਜਰ ਭਾਈ ਸੁਮੇਰ ਸਿੰਘ, ਤਖਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ, ਬਾਬਾ ਕੇਸ਼ੋ ਰਾਮ ਕੋਟਸ਼ਮੀਰ, ਨਗਰ ਪੰਚਾਇਤ ਪ੍ਰਧਾਨ ਵੱਲੋਂ ਸੁਖਬੀਰ ਸਿੰਘ ਚੱਠਾ, ਮਾਤਾ ਸਾਹਿਬ ਕੌਰ ਗਰਲਜ ਕਾਲਜ ਦੀ ਪ੍ਰਿੰਸੀਪਲ ਮੈਡਮ ਸਤਵੰਤ ਕੌਰ, ਅਕਾਲ ਟਰੱਸਟ ਬੜੂ ਸਾਹਿਬ ਤੋਂ ਚਰਨਜੀਤ ਸਿੰਘ ਮਾਵੀ, ਹਰਬੰਤ ਸਿੰਘ ਦਾਤੇਵਾਸ ਸਾਬਕਾ ਵਿਧਾਇਕ, ਅਕਾਸ਼ਦੀਪ ਸਿੰਘ ਮਿੱਡੂਖੇੜਾ ਪ੍ਰਧਾਨ ਯੂਥ ਅਕਾਲੀ ਦਲ ਹਲਕਾ ਲੰਬੀ, ਬਲਵਿੰਦਰ ਗਿੱਲ ਸਰਕਲ ਇੰਚਾਰਜ ਸ਼੍ਰੋ.ਅ.ਦਲ, ਚਿੰਟੂ ਜਿੰਦਲ ਸ਼ਹਿਰੀ ਪ੍ਰਧਾਨ, ਸੀਨ:ਅਕਾਲੀ ਆਗੂ ਬਾਬੂ ਸਿੰਘ ਮਾਨ,ਅਕਾਲੀ ਆਗੂ ਡਾ.ਗੁਰਮੇਲ ਸਿੰਘ ਘਈ ਤੇ ਓਮ ਪ੍ਰਕਾਸ਼ ਚੋਟੀ, ਜਗਤਾਰ ਨੰਗਲਾ ਪ੍ਰਧਾਨ ਬੀ. ਸੀ ਵਿੰਗ ਤੋਂ ਇਲਾਵਾ ਤੇਜਾ ਮਲਕਾਣਾ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *