ਬੀਬੀ ਭੱਟੀ ਦਾ ਟਿਕਟ ਮਿਲਣ ਤੇ ਕਾਂਗਰਸ ਵਰਕਰਾਂ ਨੇ ਕੀਤਾ ਨਿੱਘਾ ਸੁਵਾਗਤ

ss1

ਬੀਬੀ ਭੱਟੀ ਦਾ ਟਿਕਟ ਮਿਲਣ ਤੇ ਕਾਂਗਰਸ ਵਰਕਰਾਂ ਨੇ ਕੀਤਾ ਨਿੱਘਾ ਸੁਵਾਗਤ

ਬੁਢਲਾਡਾ 16, ਦਸੰਬਰ(ਤਰਸੇਮ ਸ਼ਰਮਾਂ): ਇੱਥੇ ਅੱਜ ਸ਼ਹਿਰ ਦੇ ਰਾਮ ਲੀਲਾ ਮੈਦਾਨ ਵਿੱਚ ਇਸ ਰਿਜ਼ਰਵ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ 2017 ਦੀਆਂ ਵਿਧਾਨ ਸਭਾ ਚੌਣਾਂ ਲਈ ਪਾਰਟੀ ਉਮੀਦਵਾਰ ਐਲਾਨੀ ਗਈ ਬੀਬੀ ਰਣਜੀਤ ਕੋਰ ਭੱਟੀ ਦਾ ਹਲਕੇ ਦੇ ਸੈਕੜੇ ਕਾਂਗਰਸੀ ਵਰਕਰਾਂ ਅਤੇ ਸੀਨੀਅਰ ਆਗੂਆਂ ਵੱਲੋਂ ਬੀਬੀ ਭੱਟੀ ਦਾ ਜ਼ੋਰਦਾਰ ਸਮੱਰਥਨ ਕਰਦਿਆਂ ਉਹਨਾਂ ਨੂੰ ਟਿਕਟ ਮਿਲਣ ਤੇ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਵਧਾਈਆਂ ਦਿੱਤੀਆਂ। ਇਸ ਮੌਕੇ ਤੇ ਕਾਂਗਰਸ ਦੇ ਵੱਖ ਵੱਖ ਬੁਲਾਰਿਆਂ ਦਾ ਕਹਿਣਾ ਸੀ ਕਿ ਪਿਛਲੇ 10 ਸਾਲਾਂ ਤੋਂ ਅਕਾਲੀ ਦਲ ਦਾ ਰਾਜ ਹੋਣ ਕਰਕੇ ਕਾਂਗਰਸ ਵਰਕਰ ਭਾਰੀ ਨਿਰਾਸ਼ਤਾ ਦੇ ਆਲਮ ਵਿੱਚ ਗੁਜ਼ਰ ਰਹੇ ਸਨ ਪ੍ਰੰਤੂ ਪਾਰਟੀ ਵੱਲੋਂ ਇੱਕ ਪੜ੍ਹੀ ਲਿਖੀ ਮਿਹਨਤੀ ਵਰਕਰ ਬੀਬੀ ਰਣਜੀਤ ਕੋਰ ਭੱਟੀ ਨੂੰ ਪਾਰਟੀ ਦਾ ਇਸ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ ਨਾਲ ਹਰ ਪਾਸੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪਾਰਟੀ ਦੇ ਸੀਨੀਅਰ ਬਜ਼ੁਰਗ ਆਗੂ ਸ. ਬੋਘ ਸਿੰਘ ਦਾਤੇਵਾਸ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸਭ ਗਿੱਲੇ ਸਿਕਵੇ ਭੁਲਾ ਕੇ ਪਾਰਟੀ ਉਮੀਦਵਾਰ ਨੂੰ ਜਿਤਾਉਣ ਲਈ ਚੋਣ ਮੈਦਾਨ ਵਿਚ ਕੁੱਦ ਪੈਣ। ਪਾਰਟੀ ਉਮੀਦਵਾਰ ਬੀਬੀ ਰਣਜੀਤ ਕੋਰ ਭੱਟੀ ਨੇ ਪਾਰਟੀ ਵਰਕਰਾਂ ਦੀਆਂ ਵਧਾਈਆਂ ਕਬੂਲਦੀਆਂ ਉਹਨਾਂ ਨੂੰ ਵਿਸ਼ਵਾਸ਼ ਦਿੱਤਾ ਕਿ ਉਹ ਪਹਿਲਾਂ ਦੀ ਤਰ੍ਹਾਂ ਪਾਰਟੀ ਦੇ ਹਰ ਵਰਕਰ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇਗੀ। ਬੁਲਾਰਿਆਂ ਨੇ ਕਿਹਾ ਕਿ ਬੀਬੀ ਭੱਟੀ ਦੇ ਚੋਣ ਪ੍ਰਚਾਰ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾਂ ਕਿਹਾ ਕਿ ਇਸ ਚੋਣ ਵਿੱਚ ਸਾਨੂੰ ਹੁਣ ਮੱਤਭੇਦ ਭੁਲਾ ਦੇਣੇ ਚਾਹੀਦੇ ਹਨ। ਇਸ ਮੋਕੇ ਤੇ ਬੀਬੀ ਭੱਟੀ ਦੇ ਪਤੀ ਸੇਵਾਮੁਕਤ ਏ ਆਈ ਜੀ ਸੁਖਦੇਵ ਸਿੰਘ ਭੱਟੀ ਨੇ ਪਾਰਟੀ ਵਰਕਰਾਂ ਨੂੰ ਬੂਥ ਪੱਧਰ ਤੇ ਚੋਣ ਪ੍ਰਚਾਰ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਤੀਰਥ ਸਿੰਘ ਸਵੀਟੀ ,ਜਿਲ੍ਹਾ ਸਕੱਤਰ ਖੇਮ ਸਿੰਘ ਜਟਾਣਾਂ , ਮਨਦੀਪ ਸਿੰਘ ਸੇਦੈਵਾਲਾ, ਸ਼ਹਿਰੀ ਪ੍ਰਧਾਨ ਰਾਜ ਕੁਮਾਰ ਬੱਛੋਆਣਾ, ਗੁਰਇੰਦਰ ਮੋਹਨ, ਰਣਜੀਤ ਰੁਪਾਲ, ਸੂਬੇਦਾਰ ਬਸੰਤ ਸਿੰਘ ਸੇਦੈਵਾਲਾ, ਮੀਤ ਪ੍ਰਧਾਨ ਬਲਵਿੰਦਰ ਮੰਢਾਲੀ, ਵੀਲਾ ਸਿੰਘ ਹਾਕਮਵਾਲਾ , ਆਤਮਾ ਸਿੰਘ ਛੀਨੇ, ਜਿਲ੍ਹਾ ਸਕੱਤਰ ਮੁਲਖਰਾਜ ਬਰੇਟਾ ਆਦਿ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *