ਪੰਜਾਬ ਚ ਵਾਰੀ ਸਿਰ ਰਾਜ ਕਰਨ ਵਾਲੀਆਂ ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੂੰ ਚਲਦਾ ਕਰਕੇ ਲੋਕ ਆਪਣੀ ਸਰਕਾਰ ਬਣਾਉਣ ਲਈ ਉਤਾਵਲੇ:ਭੋਲਾ ਮਾਨ

ss1

ਪੰਜਾਬ ਚ ਵਾਰੀ ਸਿਰ ਰਾਜ ਕਰਨ ਵਾਲੀਆਂ ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੂੰ ਚਲਦਾ ਕਰਕੇ ਲੋਕ ਆਪਣੀ ਸਰਕਾਰ ਬਣਾਉਣ ਲਈ ਉਤਾਵਲੇ:ਭੋਲਾ ਮਾਨ
ਸਰਦੂਲਗੜ੍ਹ ਵਾਸੀ ਇਸ ਵਾਰ ਇੱਥੋ ਨਵੀਂ ਚੋਣ ਕਰਨ ਦੇ ਰੋਹ ਚ ਹਨ

ਸਰਦੂਲਗੜ੍ਹ 16 ਦਸੰਬਰ(ਗੁਰਜੀਤ ਸ਼ੀਂਹ) ਪੰਜਾਬ ਚ ਵਾਰੀ ਸਿਰ ਰਾਜ ਕਰਨ ਵਾਲੀਆਂ ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਸਾਡੇ ਦੇਸ਼ ਦਾ ਰੱਤੀ ਭਰ ਵਿਕਾਸ ਨਹੀ ਕੀਤਾ ਜਿਸ ਕਰਕੇ ਅੱਜ ਪੰਜਾਬ ਦਾ ਬੱਚਾ ਬੱਚਾ ਇਹਨਾਂ ਸਰਮਾਏਦਾਰ ਪਾਰਟੀਆਂ ਦੀਆਂ ਸਰਕਾਰਾਂ ਨੂੰ ਚਲਦਾ ਕਰਨ ਲਈ ਆਮ ਆਦਮੀ ਪਾਰਟੀ ਦੀ ਕਾਮਯਾਬੀ ਲਈ ਅੱਗੇ ਆ ਰਿਹਾ ਹੈ।ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਭੋਲਾ ਮਾਨ ਨੇ ਇੱਕ ਪ੍ਰੈਸ ਬਿਆਨ ਰਾਹੀ ਸਰਦੂਲਗੜ੍ਹ ਦੇ ਲੋਕਾਂ ਨਾਲ ਡੋਰ ਟੂ ਡੋਰ ਕਰਨ ਸਮੇ ਕੀਤਾ।ਉਹਨਾਂ ਕਿਹਾ ਕਿ ਜਿੱਥੇ ਪੰਜਾਬ ਚ ਹਰ ਵਰਗ ਬੁਰੀ ਤਰਾਂ ਕੁਰਲਾ ਰਿਹਾ ਹੈ ਉੱਥੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਵਾਰੀ ਸਿਰ ਬਣ ਰਹੇ ਕਾਂਗਰਸ ਅਤੇ ਅਕਾਲੀਦਲ ਦੇ ਨੇਤਾਵਾਂ ਨੇ ਸਰਦੂਲਗੜ੍ਹ ਹਲਕੇ ਦੇ ਵਿਕਾਸ ਬਾਰੇ ਉੱਕਾ ਹੀ ਧਿਆਨ ਨਹੀ ਦਿੱਤਾ।ਜਿਸ ਕਰਕੇ ਇਹ ਹਲਕਾ ਪੰਜਾਬ ਦੇ ਸਮੂਹ ਹਲਕਿਆਂ ਤੋ ਅਜੇ ਤੱਕ ਪਛੜਿਆਂ ਹੀ ਚਲਦਾ ਆ ਰਿਹਾ ਹੈ।ਇੱਥੇ ਕਿਸਾਨਾਂ ਅਤੇ ਵਿਦਿਆ ਅਤੇ ਸਿਹਤ ਸੇਵਾਵਾਂ ਬੁਰੀ ਤਰਾਂ ਫੇਲ ਹੋ ਚੁੱਕੀਆਂ ਹਨ।ਜਿਸ ਕਰਕੇ ਇਸ ਵਾਰ ਇਲਾਕਾ ਨਿਵਾਸੀਆਂ ਤੇ ਵਿਸ਼ਵਾਸ ਹੈ ਕਿ ਇਸ ਵਾਰ ਇੱਥੋ ਸਰਦੂਲਗੜ੍ਹ ਹਲਕਾ ਵਾਸੀ ਇੱਥੋ ਇੱਕ ਨਵੀਂ ਚੋਣ ਕਰਨਗੇ।ਇਸ ਮੌਕੇ ਉਹਨਾਂ ਦੇ ਨਾਲ ਮਹਿਲਾ ਆਗੂ ਕਿਰਨ ਕਾਂਤਾ ,ਹਰਪ੍ਰੀਤ ਜਟਾਣਾ ,ਨਿਰਮਲ ਸਿੰਘ ਫੱਤਾ ਮਾਲੋਕਾ ,ਮੱਖਣ ਸਿੰਘ ਉੱਪਲ ,ਗੁਰਦੀਪ ਫੌਜੀ ਝੁਨੀਰ ,ਰਵੀ ਸਰਦੂਲਗੜ੍ਹ ,ਗੁਰਦੀਪ ਸਿੰਘ ਗੈਟੀ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *