ਵਿਧਾਨ ਸਭਾ ਚੋਣਾ 2017 ਸਬੰਧੀ ਚੋਣ ਸਿਖਲਾਈ ਦਿੱਤੀ ਗਈ

ss1

ਵਿਧਾਨ ਸਭਾ ਚੋਣਾ 2017 ਸਬੰਧੀ ਚੋਣ ਸਿਖਲਾਈ ਦਿੱਤੀ ਗਈ
ਵੱਖ-ਵੱਖ ਕਮੇਟੀਆਂ ਨੂੰ ਉਨ੍ਹਾਂ ਦੀਆਂ ਜੁੰਮੇਵਾਰੀਆਂ ਦੱਸਿਆ

ਬਠਿੰਡਾ, 16 ਦਸੰਬਰ (ਪਰਵਿੰਦਰ ਜੀਤ ਸਿੰਘ): ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਘਣਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾ ਹੇਠ ਵਿਧਾਨ ਸਭਾ ਚੋਣਾਂ 2017 ਲਈ ਸਿਖਲਾਈ ਪ੍ਰਗੋਰਾਮ ਅੱਜ ਡੀ ਸੀ ਮੀਟਿੰਗ ਹਾਲ ਵਿਖੇ ਕੀਤਾ ਗਿਆ ।
ਘਣਸ਼ਿਆਮ ਥੋਰੀ ਨੇ ਦੱਸਿਆ ਕਿ 20 ਦਸੰਬਰ ਨੂੰ ਪੁਲਿਸ, ਸਿਵਲ ਸਰਜਨ ਅਤੇ ਆਬਕਾਰੀ ਵਿਭਾਗ ਦੇ ਅਫ਼ਸਰਾਂ ਦੀ ਇਕ ਬੈਠਕ ਬੁਲਾਈ ਗਈ ਹੈ ਜਿਸ ਵਿਚ ਨਸ਼ਿਆਂ ਅਤੇ ਗੈਰ ਕਾਨੂੰਨੀ ਸ਼ਰਾਬ ਦੇ ਸਬੰਧ ਵਿਚ ਕਾਰਵਾਈ ਕਰਨ ਸਬੰਧੀ ਹਦਾਇਤਾਂ ਦਿੱਤੀਆ ਜਾਣਗੀਆਂ।
ਇਸ ਮੌਕੇ ਕਮਰਚਾਰੀਆਂ ਨੂੰ ਸੰਬੋਧਨ ਕਰਦਿਆਂ ਆਈ ਏ ਐੱਸ ਅੰਡਰ ਟ੍ਰੇਨਿੰਗ ਸ੍ਰੀ ਅਭੀਜੀਤ ਕਪਲੇਸ਼ ਨੇ ਕਿਹਾ ਕਿ ਇਸ ਬੈਠਕ ਦਾ ਮੁੱਖ ਮੰਤਵ ਅਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣਾ ਹੈ । ਉਨ੍ਹਾਂ ਕਿਹਾ ਕਿ ਚੋਣਾਂ ਨੂੰ ਸੁਚੱਜੇ ਤਰੀਕੇ ਨਾਲ ਨੇਪਰੇੇ ਚਾੜਣ ਲਈ ਜ਼ਿਲ੍ਹੇ ਵਿੱਚ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਜਿੰਨਾਂ੍ਹ ਵਿੱਚ ਉਡਣ ਦਸਤਾ, ਸਟੇਸਟਿਕ ਸਰਵੇਲੈਂਸ ਸਕੀਮ, ਵੀਡੀਓ ਸਰਵੇਲੈਂਸ ਟੀਮ, ਵੀਡੀਓ ਵਿਯੂਇੰਗ ਟੀਮ, ਅਕਾਉਂਟ ਟੀਮ, ਮੀਡੀਆ ਸਰਟੀਫਿਕੇਸ਼ਨ ਅਤੇ ਮੋਨੇੈਟਰਿੰਗ ਕਮੇਟੀ ਅਤੇ ਸ਼ਿਕਾਇਤ ਮੋਨੈਟਰਿੰਗ ਕਮਰਾ ਤੇ ਕਾਲ ਸੈਂਟਰ ਸ਼ਾਮਲ ਹਨ।
ਟਰੇਨਰ ਸ਼੍ਰੀ ਕ੍ਰਿਸਨ ਚੰਦ ਗੋਇਲ ਨੇ ਦੱਸਿਆ ਕਿ ਵੀਡੀਓ ਸਰਵੇਲੈਂਸ ਟੀਮ ਹਰ ਸਿਆਸੀ ਰੈਲੀ ਦੀ ਵੀਡੀਓਗ੍ਰਾਫੀ ਕਰੇਗੀ ਅਤੇ ਵੀਡੀਓ ਦੀ ਸੀ.ਡੀ. ਵੀਡੀਓ ਵਿਯੂਇੰਗ ਟੀਮ ਕੋਲ ਜਮਾਂ੍ਹ ਕਰਵਾਏਗੀ । ਇਸ ਤੋ ਬਾਅਦ ਵੀਡੀਓ ਵਿਯੂਇੰਗ ਟੀਮ ਇਨ੍ਹਾਂ ਵੀਡੀਓ ਨੂੰ ਦੇਖਕੇ ਰੈਲੀ ਸਬੰਧੀ ਖਰਚਿਆਂ ਦਾ ਕੁਲ ਜੋੜ ਅਕਾਉਂਟਿੰਗ ਟੀਮ ਨੂੰ ਦੇਣਗੇ। ਅਕਾਉਂਟਿੰਗ ਟੀਮ ਇਨ੍ਹਾਂ ਖਰਚਿਆਂ ਨੂੰ ਸਬੰਧਤ ਉਮੀਦਵਾਰ ਦੇ ਖਰਚਾ ਰਜਿਸਟਰ ਵਿੱਚ ਦਰਜ ਕਰੇਗੀ ।
ਟਰੇਨਰ ਸ਼੍ਰੀ ਵਿਕਰਮਦੇਵ ਠਾਕੁਰ ਨੇ ਦੱਸਿਆ ਕਿ ਉਡਣ ਦਸਤੇ ਗੈਰ ਕਾਨੂੰਨੀ ਪੈਸਾ, ਸ਼ਰਾਬ ਦੀ ਵੰਡ ਅਤੇ ਹੋਰ ਕੋਈ ਵੀ ਚੀਜ਼ ਜਿਹੜੀ ਵੋਟਰਾਂ ਨੂੰ ਰਿਸ਼ਵਤ ਵਜੋਂ ਦਿੱਤੀ ਜਾ ਰਹੀ ਹੈ ਉਸ ਤੇ ਨਜ਼ਰ ਰੱਖਣਗੇ। ਇਸੇ ਤਰ੍ਹਾਂ ਸਟੇਸਟਿਸ ਸਰਵੇਲੈਂਸ ਟੀਮ ਮੁੱਖ ਸੜਕਾਂ ਤੇ ਚੈਕ ਪੋਸਟ ਲਗਾਕੇ ਗੈਰ ਕਾਨੂੰਨੀ ਪੈਸਾ, ਸ਼ਰਾਬ ਅਤੇ ਹੋਰ ਚੀਜ਼ਾਂ ਤੇ ਨਜ਼ਰ ਰੱਖਣਗੇ।
ਏ ਐਸ ਪੀ ਸ੍ਰੀ ਚਰਨਜੀਤ ਸਿੰਘ ਨੇ ਪੁਲਿਸ ਕਰਮਚਾਰੀਆਂ ਨੂੰ ਉਨ੍ਹਾਂ ਦੀ ਬਣਦੀ ਜੁੰਮੇਵਾਰੀਆਂ ਸਬੰਧੀ ਸਿਖਲਾਈ ਦਿੱਤੀ ਅਤੇ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਮਿਲਕੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀਆਂ ਪਾਲਣਾ ਕਰਨਗੇ।

print
Share Button
Print Friendly, PDF & Email

Leave a Reply

Your email address will not be published. Required fields are marked *