ਭਾਜਪਾ ਦੀ ਕਿਸਾਨ ਰੈਲੀ ਸੰਬੰਧੀ ਮੀਟਿੰਗ ਹੋਈ

ss1

ਭਾਜਪਾ ਦੀ ਕਿਸਾਨ ਰੈਲੀ ਸੰਬੰਧੀ ਮੀਟਿੰਗ ਹੋਈ

ਸਰਦੂਲਗੜ੍ਹ 16 ਦਸੰਬਰ(ਗੁਰਜੀਤ ਸ਼ੀਂਹ)ਭਾਰਤੀਆ ਜਨਤਾ ਪਾਰਟੀ ਮੰਡਲ ਸਰਦੂਲਗੜ੍ਹ ਦੀ ਮੀਟਿੰਗ ਮੰਡਲ ਪ੍ਰਧਾਨ ਪ੍ਰੇਮ ਕੁਮਾਰ ਗਰਗ ਦੀ ਅਗਵਾਈ ਹੇਠ ਹੋਈ। ਇਸ ਵਿੱਚ ਵਿਸ਼ੇਸ ਤੌਰ ਤੇ ਪੰਜਾਬ ਕਿਸਾਨ ਮੋਰਚੇ ਦੇ ਜਰਨਲ ਸੈਕਟਰੀ ਕੁਲਦੀਪ ਸਿੰਘ ਭੰਗੂ ਅਤੇ ਜਸਵੰਤ ਸਿੰਘ ਰਾਜਰਾਣਾ ਜਿਲ੍ਹਾ ਕਿਸਾਨ ਮੋਰਚਾ ਪ੍ਰਧਾਨ ਵਿਸ਼ੇਸ ਤੌਰ ਸਾਮਿਲ ਹੋਏ। ਮੀਟਿੰਗ ਵਿੱਚ ਪੰਜਾਬ ਵਿੱਚ ਕਿਸਾਨ ਮੋਰਚੇ ਦੀ 23 ਦਸੰਬਰ ਨੂੰ ਫਾਜਿਲਕਾ ਵਿਖੇ ਹੋਣ ਵਾਲੀ ਰੈਲੀ ਦੇ ਸੰਬੰਧ ਵਿੱਚ ਵਿਚਾਰ ਕੀਤਾ ਗਿਆ ਅਤੇ ਕਿਸਾਨਾਂ ਨੂੰ ਆਉਣ ਵਾਲੀਆਂ ਔਕੜ੍ਹਾਂ ਬਾਰੇ ਵੇਰਵੇ ਇਕੱਠੇ ਕੀਤੇ ਗਏ ਤਾਂ ਕਿ ਇਹਨਾਂ ਔਕੜਾਂ ਨੂੰ ਕੇਂਦਰ ਸਰਕਾਰ ਤੱਕ ਪਹੁੰਚਾ ਕੇ ਕਿਸਾਨਾਂ ਦੀਆਂ ਸਮੱਸਿਆਂ ਨੂੰ ਹੱਲ ਕੀਤਾ ਜਾਵੇ ਅਤੇ ਕਿਸਾਨੀ ਨੂੰ ਲਾਹੇਵੰਦ ਕਿੱਤਾ ਬਣਾਇਆ ਜਾਵੇੇ। ਇਸ ਮੌਕੇ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਲੈ ਕੇ ਜਾਣ ਬਾਰੇ ਵਿਚਾਰ ਕੀਤਾ ਗਿਆ।ਇਸ ਮੌਕੇ ਕਿਸਾਨ ਮੋਰਚਾ ਮੰਡਲ ਪ੍ਰਧਾਨ ਗੋਮਾ ਰਾਮ ਪੂਨੀਆ, ਓਮ ਪ੍ਰਕਾਸ ਕਰੰਡੀ, ਜਿਲ੍ਹਾ ਵਾਈਸ਼ ਪ੍ਰਧਾਨ ਪਵਨ ਕੁਮਾਰ ਜੈਨ, ਸੁਖਦੇਵ ਸੁੱਖਾ, ਪੱਪੂ ਖਾਨ, ਜਰਨਲ ਸੈਕਟਰੀ ਵਿਜੈ ਸ਼ਰਮਾ, ਜਸਵਿੰਦਰ ਸਿੰਘ ਸੰਘਾ, ਓਮ ਪ੍ਰਕਾਸ ਸ਼ਰਮਾ, ਰਵੀ ਅਰੋੜਾ, ਨੇਤ ਰਾਮ ਝੰਡਾ, ਸੋਨੂੰ ਸੌਕਰਾਂ ਵਾਲਾ, ਮਿੰਦਰ ਸਿੰਘ ਰਾਜਰਾਣਾ, ਸੁਰਜੀਤ ਸਿੰਘ ਸੰਘਾ, ਪ੍ਰਤਾਪ ਸਿੰਘ ਗੋਰਾਇਆ ਆਦਿ ਹਾਜਿਰ ਸਨ।

print
Share Button
Print Friendly, PDF & Email