ਆਮ ਆਦਮੀ ਪਾਰਟੀ ਦੇ ਆਗੂ ‘ਤੇ ਮਾਮਲਾ ਦਰਜ

ss1

ਆਮ ਆਦਮੀ ਪਾਰਟੀ ਦੇ ਆਗੂ ‘ਤੇ ਮਾਮਲਾ ਦਰਜ

ਫਰੀਦਕੋਟ, 16 ਦਸੰਬਰ (ਪ.ਪ.): ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਉਮੀਦਵਾਰ ਕੁਲਤਾਰ ਸਿੰਘ ਸੰਧਵਾ ਖਿਲਾਫ ਪੁਲਸ ਵਲੋਂ ਮਾਮਲਾ ਕੀਤਾ ਗਿਆ ਹੈ। ਸੰਧਵਾ ‘ਤੇ ਸਰਕਾਰੀ ਮੁਲਾਜ਼ਮਾਂ ਨੂੰ ਧਮਕਾਉਣ ਅਤੇ ਹੋਰ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ‘ਆਪ’ ਆਗੂ ‘ਤੇ ਦੋਸ਼ ਹੈ ਕਿ ਉਹ ਸਿਆਸੀ ਪਾਰਟੀਆਂ ਦੇ ਹੋਰਡਿੰਗਸ ਉਤਾਰ ਰਹੇ ਸਰਕਾਰੀ ਕਰਮਚਾਰੀਆਂ ਕੋਲ ਆਪਣੇ 50 ਦੇ ਕਰੀਬ ਸਮਰਥਕਾਂ ਨਾਲ ਪਹੁੰਚੇ ਅਤੇ ਕੰਮ ‘ਚ ਬਲ ਪੂਰਵਕ ਵਿਘਨ ਪਾਇਆ।
‘ਆਪ’ ਆਗੂ ਕੁਲਤਾਰ ਸਿੰਗ ਸੰਧਵਾ ਖਿਲਾਫ ਪੁਲਸ ਨੇ 379, 152, 186, 148 ਸਮੇਤ ਹੋਰ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਕੁਲਤਾਰ ਸਿੰਘ ਸੰਧਵਾ ਨੂੰ ਆਮ ਆਦਮੀ ਪਾਰਟੀ ਵਲੋਂ ਕੋਟਕਪੂਰਾ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਪਰ ਹੁਣ ਸੰਧਾਵਾ ‘ਤੇ ਸਰਕਾਰੀ ਕੰਮ ਵਿਚ ਵਿਘਨ ਪਾਉਣ ਦੇ ਚੱਲਦੇ ਮਾਮਲਾ ਦਰਜ ਕੀਤਾ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *